ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੁਆਰਾ ਹਸਪਤਾਲਾਂ , ਡਿਸਪੈਂਸਰੀਆਂ , ਸਰਕਾਰੀ ਦਫ਼ਤਰਾਂ ਦੀਆਂ ਅਚਨਚੇਤ ਚੈਕਿੰਗ ਦੀਆਂ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਉਹਨਾਂ ਨੂੰ ਇੱਕ ਹਸਪਤਾਲ ‘ਚ ਡਾਕਟਰ ਨਾਲ ਬਹਿਸ ਕਰਦੇ ਵੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰ ਅਤੇ ਮੀਡੀਆ ਅਦਾਰਿਆਂ ਦੁਆਰਾ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਮੀਡੀਆ ਅਦਾਰਾ ‘On Air’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮੈਨੂੰ ਲੋਕਾਂ ਨੇ ਚੁਣਿਆ ਦੇਵ ਮਾਨ ਮੇਰਾ ਨਾਂ , ਕਹਿ ਕੇ ਵਿਧਾਇਕ ਨੇ ਲਗਾਈ ਡਾਕਟਰਾਂ ਦੀ ਕਲਾਸ।’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਵੀਡੀਓ ਨੂੰ ਕੀ ਵਰਡ ਸਰਚ ਦੇ ਜਰੀਏ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡਿਓ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦੁਆਰਾ ਸਾਲ 2018 ਵਿੱਚ ਕੀਤੇ ਗਏ Facebook Live ਵਿੱਚ ਮਿਲੀ। ਇਹ ਲਾਈਵ ਉਨ੍ਹਾਂ ਵੱਲੋਂ 8 ਅਕਤੂਬਰ 2018 ਨੂੰ ਕੀਤਾ ਗਿਆ ਸੀ ਅਤੇ ਮਾਮਲਾ ਭਾਦਸੋਂ ਦੇ ਸਰਕਾਰੀ ਹਸਪਤਾਲ ਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਦੇਵ ਮਾਨ ਨੇ 8 ਅਕਤੂਬਰ 2018 ਨੂੰ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਸੀ, “ਭਾਦਸੋਂ ਸਰਕਾਰੀ ਹਸਪਤਾਲ ਦੇ ਡਾਕਟਰਾ ਦਾ ਹਾਲ ਦੇਖੋ ।” ਲਾਈਵ ਦੇ ਮੁਤਾਬਕ ਇਹ ਮਾਮਲਾ ਭਾਦਸੋਂ ਦੇ ਸਰਕਾਰੀ ਹਸਪਤਾਲ ਦਾ ਹੈ ਜਿੱਥੇ ਆਪ ਆਗੂ ਦੇਵ ਮਾਨ ਹਸਪਤਾਲ ਜਾ ਕੇ ਇੱਕ ਬਿਮਾਰ ਬੱਚੇ ਦੇ ਇਲਾਜ਼ ਸਬੰਧੀ ਡਾਕਟਰਾਂ ਨਾਲ ਬਹਿਸ ਕਰਦੇ ਹਨ। ਇਸ ਲਾਈਵ ਵਿਚ ਦੇਵ ਮਾਨ ਸਰਕਾਰੀ ਸਿਹਤ ਸਹੂਲਤਾਂ ਦੀ ਨਾਕਾਮੀ ਦਾ ਵੀ ਜ਼ਿਕਰ ਕਰ ਰਹੇ ਹਨ।
ਸਰਚ ਦੇ ਦੌਰਾਨ ਸਾਨੂੰ ਵੀਡਿਓ ਦੇ ਵਾਇਰਲ ਹੋਣ ਤੋਂ ਬਾਅਦ ਵੀਡੀਓ ‘ਚ ਦਿੱਸ ਰਹੀ ਡਾਕਟਰ ਦਾ ਬਿਆਨ ਮਿਲਿਆ। ਆਪਣੇ ਬਿਆਨ ਵਿਚ ਡਾਕਟਰ ਨੇ ਮਾਮਲੇ ਦਾ ਪੱਖ ਸ਼ੇਅਰ ਕੀਤਾ। Press Punjab ਫੇਸਬੁੱਕ ਪੇਜ ਦੁਆਰਾ ਡਾ. ਦਾ ਸਪਸ਼ਟੀਕਰਣ 18 ਅਕਤੂਬਰ 2018 ਨੂੰ ਸ਼ੇਅਰ ਕੀਤਾ ਗਿਆ ਸੀ।
ਸਪਸ਼ਟੀਕਰਣ ਅਨੁਸਾਰ ਡਾਕਟਰ ਨੇ ਦੱਸਿਆ ਕਿ ਆਪ ਆਗੂ ਦੇਵ ਮਾਨ ਵੱਲੋਂ ਬਿਨਾਂ ਪੁੱਛ-ਗਿੱਛ ਇਹ ਵੀਡੀਓ ਬਣਾਇਆ ਗਿਆ ਅਤੇ ਮਾਮਲਾ ਦੇ ਅਸਲ ਪੱਖ ਨਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਵੀਡੀਓ ਵਿਚ ਡਾਕਟਰ ਨੇ ਮਰੀਜ਼ ਦੇ ਆਉਣ ਦੇ ਸਮੇਂ ਅਤੇ ਪੂਰੀ ਜਾਣਕਾਰੀ ਸਾਂਝੀ ਕੀਤੀ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ 2018 ਦਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੌਜੂਦਾ ਵਿਧਾਇਕ ਦੇਵ ਮਾਨ ਵੱਲੋਂ ਭਾਦਸੋਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Result: False Context
Our Sources
Facebook Post by Dev Mann
Facebook Post by Press Punjab
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ