ਸੋਸ਼ਲ ਮੀਡੀਆ ‘ਤੇ ਦੋ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਕੁਝ ਵਿਅਕਤੀਆਂ ਦੁਆਰਾ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਭਗਵੰਤ ਮਾਨ ਦਾ ਵਿਰੋਧ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓਜ਼ ਹਾਲੀਆ ਹਨ।
ਵਾਇਰਲ ਹੋ ਰਹੀ ਪਹਿਲੀ ਵੀਡੀਓ ਵਿਚ ਲੋਕਾਂ ਵੱਲੋਂ ਇੱਕ ਕਾਫ਼ਿਲੇ ਨੂੰ ਕਾਲੀਆਂ ਝੰਡੀਆਂ ਵਿਖਾਉਂਦੇ ਅਤੇ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਸੁਣਿਆ ਜਾ ਸਕਦਾ ਹੈ ਜਦਕਿ ਦੂਜੇ ਵੀਡੀਓ ‘ਚ ਇੱਕ ਵਿਅਕਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਹੈ ਕਿ ਭਗਵੰਤ ਮਾਨ ਨੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਿਸ ਕਰਕੇ ਉਸ ਦਾ ਵਿਰੋਧ ਕੀਤਾ ਗਿਆ। ਵੀਡੀਓ ਨੂੰ ਬਰਨਾਲਾ ਦੇ ਪਿੰਡ ਜੋਧਪੁਰਾ ਚੀਮਾ ਦਾ ਦੱਸਿਆ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Kuldeep Deol ਨੇ ਇਹ ਦੋਵੇਂ ਵੀਡੀਓਜ਼ ਨੂੰ ਸ਼ੇਅਰ ਕੀਤਾ। ਪਹਿਲੇ ਵੀਡੀਓ ਨਾਲ ਕੈਪਸ਼ਨ ਲਿਖਿਆ, “ਪੰਜਾਬ ਚ ਝਾੜੂ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਗੱਡੀ ਤੋਂ ਥੱਲੇ ਨਹੀਂ ਉਤਰਨ ਦਿੱਤਾ ਜਾ ਰਿਹਾ ਹਰ ਥਾਂ ਭਗਵੰਤ ਦਾ ਵਿਰੋਧ ਹੋ ਰਿਹਾ ਸਿੱਖਾਂ ਦੇ ਮਸਲੇ ਤੇ ਭਗਵੰਤ ਦੀ ਚੁੱਪ ਕਾਰਨ ਲੋਕਾਂ ਚ ਭਾਰੀ ਨਿਰਾਸ਼ਾ”
ਦੂਜੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੁਲਦੀਪ ਨੇ ਕੈਪਸ਼ਨ ਲਿਖਿਆ, ‘ਭੱਜੋ ਨਾ ਜਵਾਬ ਤਾਂ ਦੇਣੇ ਪੈਣੇ ਆ ਝੰਡਾ ਜੀ’
ਇਸ ਦੇ ਨਾਲ ਹੀ ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਕੁਝ ਕੀ ਵਰਡ ਸਰਚ ਦੇ ਰਾਹੀਂ ਇਨ੍ਹਾਂ ਵੀਡੀਓ ਨੂੰ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪਹਿਲੀ ਵੀਡੀਓ
ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਕੀ ਵਰਡ ਸਰਚ ਕਰਨ ‘ਤੇ ਸਾਨੂੰ ਇਹ ਵੀਡੀਓ ਅਕਤੂਬਰ 2021 ਵਿਚ ਅਪਲੋਡ ਮਿਲਿਆ। ਫੇਸਬੁੱਕ ਯੂਜ਼ਰ ਗੁਰਪ੍ਰੀਤ ਸਿੰਘ ਨੇ 1 ਅਕਤੂਬਰ 2021 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ,’ਇੱਕ ਪਾਸੇ ਝਾੜੂ ਭਗਤ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਬਣਾਉਣ ਨੂੰ ਫਿਰਦੇ ਤੇ ਦੂਜੇ ਪਾਸੇ ਕੱਲ ਕੇਜਰੀਵਾਲ ਦੀ ਲੁਧਿਆਣਾ ਫੇਰੀ ਤੇ ਆਪ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਭਗਵੰਤ ਮਾਨ ਦਾ ਵਿਰੋਧ ਕੀਤਾ।’
ਅੱਗੇ ਵਧਦੇ ਹੋਏ ਅਸੀਂ ਫੇਸਬੁੱਕ ਤੇ ਕੁਝ ਹੋਰ ਕੀ ਵਰਡ ਰਾਹੀਂ ਇਸ ਵੀਡੀਓ ਨੂੰ ਖੰਗਾਲਿਆ ਅਤੇ ਸਾਨੂੰ ਵਾਇਰਲ ਵੀਡੀਓ PTC News ਦੇ ਇੱਕ ਬੁਲੇਟਿਨ ‘ਚ ਮਿਲਿਆ। ਬੁਲੇਟਿਨ ਵਿਚ ਵਾਇਰਲ ਵੀਡੀਓ ਨੂੰ ਵੱਖਰੇ ਐਲ ਰਾਹੀਂ ਸ਼ੂਟ ਕੀਤਾ ਗਿਆ ਹੈ। ਪੀਟੀਸੀ ਨਿਊਜ਼ ਨੇ ਇਸ ਵੀਡੀਓ ਨੂੰ 15 ਸਿਤੰਬਰ 2018 ਨੂੰ ਸ਼ੇਅਰ ਕਰਦਿਆਂ ਕੈਪਸ਼ਨ ਦਿੱਤਾ ਕੀਤਾ ਗਿਆ ਅਤੇ ਬਰਨਾਲਾ: ਖਹਿਰਾ ਧੜੇ ਦੇ ਵਰਕਰਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ।’ ਇਸ ਤੋਂ ਸਪੱਸ਼ਟ ਹੁੰਦਾ ਹੈ ਕੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਾਲ 2018 ਦੀ ਹੈ
ਦੂਜੀ ਵੀਡੀਓ
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਦੂਜੀ ਵੀਡੀਓ ਦੀ ਪੜਤਾਲ ਦੇ ਲਈ ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਵੀਡੀਓ ਨੂੰ ਖੰਗਾਲਿਆ।
ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਮੀਡੀਆ ਸੰਸਥਾਨ ਪੰਜਾਬ ਟੀ ਵੀ ਚੈਨਲ ਦੁਆਰਾ 8 ਅਪ੍ਰੈਲ 2019 ਨੂੰ ਸ਼ੇਅਰ ਮਿਲੀ। ਵੀਡੀਓ ਰਿਪੋਰਟ ਦੇ ਮੁਤਾਬਕ ਭਗਵੰਤ ਮਾਨ ਦਾ ਬਰਨਾਲੇ ਦੇ ਅਧੀਨ ਪੈਂਦੇ ਪਿੰਡ ਜੋਧਪੁਰ ਚੀਮਾ ਵਿਖੇ ਵਿਰੁੱਧ ਕੀਤਾ ਗਿਆ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦੂਜੀ ਵੀਡੀਓ ਵੀ ਹਾਲੀਆ ਨਹੀਂ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀਆਂ ਹਨ। ਵਾਇਰਲ ਹੋ ਰਹੀ ਪਹਿਲੀ ਵੀਡੀਓ ਸਾਲ 2018 ਦੀ ਹੈ ਜਦੋਂ ਸੁਖਪਾਲ ਖਹਿੜਾ ਦੇ ਸਮਰਥਕਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਸੀ ਜਦਕਿ ਦੂਜੀ ਵੀਡੀਓ ਅਪ੍ਰੈਲ 2019 ਦੀ ਹੈ ਜਦੋਂ ਬਰਨਾਲਾ ਦੇ ਪਿੰਡ ਜੋਧਪੁਰਾ ਚੀਮਾ ਵਿਖੇ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਸੀ।
Result: False Context
Our Sources
YouTube/5AABChannel: https://www.youtube.com/watch?v=BgOeSL7n2JQ
PTC News: https://www.facebook.com/ptcnewsonline/videos/1146352542198888/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ