Claim
ਸੋਸ਼ਲ ਮੀਡਿਆ ‘ਤੇ ਮੀਡਿਆ ਅਦਾਰਾ ਪ੍ਰੋ ਪੰਜਾਬ ਟੀਵੀ ਦੇ ਹਵਾਲੇ ਤੋਂ ਅਦਾਕਾਰ ਬੀਨੂੰ ਢਿੱਲੋਂ ਦੇ ਰੋਡ ਐਕਸੀਡੈਂਟ ਵਿੱਚ ਮੌਤ ਦਾ ਦਾਅਵਾ ਵਾਇਰਲ ਹੋ ਰਿਹਾ ਹੈ।
ਯੂਜ਼ਰ ‘ਗੱਗੀ ਧਾਲੀਵਾਲ’ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,”ਆਹੋ ਜਦੋਂ ਫ਼ਰੀਦਕੋਟ ਆਇਆ ਸੀ, ਉਦੋਂ ਸਾਹਾਂ ਤੇ ਹੀ ਸੀ।”

Fact Check/Verification
ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਅਸੀਂ ਇੰਸਟਾਗ੍ਰਾਮ ਤੇ ਬੀਨੂੰ ਢਿੱਲੋਂ ਦੇ ਅਕਾਊਂਟ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਉਹਨਾਂ ਨੇ ਇੱਕ ਫਿਲਮ ਦੀ ਪ੍ਰੋਮਸ਼ਨ ਕਰਦਿਆਂ ਸਟੋਰੀ 4 ਘੰਟੇ ਪਹਿਲਾਂ ਪਾਈ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਅਸੀਂ ਪ੍ਰੋ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਦਾ ਰੁਖ ਕੀਤਾ। ਇਸ ਦੋਰਾਨ ਸਾਨੂੰ ਇੱਕ ਪੋਸਟ ਮਿਲੀ ਜਿਸ ਨੂੰ ਸ਼ੇਅਰ ਕਰ ਪ੍ਰੋ ਪੰਜਾਬ ਟੀਵੀ ਨੇ ਸਪਸ਼ਟੀਕਰਨ ਦਿੰਦਿਆਂ ਲਿਖਿਆ,”ਸ਼ਰਾਰਤੀ ਅਨਸਰਾਂ ਨੇ Pro Punjab TV ਦੇ ਗ੍ਰਾਫਿਕ ਨਾਲ ਛੇੜਛਾੜ ਕਰਕੇ ਵਾਇਰਲ ਕੀਤਾ ਹੈ।” ਅਸਲ ਤਸਵੀਰ ਵਿੱਚ ਪੰਜਾਬੀ ਅਦਾਕਾਰ ਰਣਦੀਪ ਭੰਗੂ ਦੀ ਅਚਨਚੇਤ ਮੌਤ ਬਾਰੇ ਦੱਸਿਆ ਗਿਆ ਸੀ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ। ਅਦਾਕਾਰ ਬੀਨੂੰ ਢਿੱਲੋਂ ਸਹੀ ਸਲਾਮਤ ਹਨ।
Result: Altered Media
Our Sources
Instagram account of Binnu Dhillon
Facebook post of Pro Punjab TV, Dated June 23, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044