ਕੇਂਦਰ ਸਰਕਾਰ ਦੁਆਰਾ ਬਣਾਏ ਗਏ ਤਿੰਨ ਨਵੇਂ ਕਿਸਾਨ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਹਰਿਆਣਾ ਤੇ ਰਾਜਸਥਾਨ ਸਮੇਤ ਦੇਸ਼ ਦੇ ਕਈ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ। ਗਣਤੰਤਰ ਦਿਵਸ ਦੇ ਮੌਕੇ ਤੇ ਕਿਸਾਨਾਂ ਨੇ ਕਿਸਾਨ ਟਰੈਕਟਰ ਪਰੇਡ ਕੱਢੀ ਜਿਸ ਦੌਰਾਨ ਦਿੱਲੀ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਹਿੰਸਾ ਹੋ ਗਈ।
ਇਸ ਸਭ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ਤੇ ਕਿਸਾਨੀ ਝੰਡੇ ਅਤੇ ਨਿਸ਼ਾਨ ਸਾਹਿਬ ਨੂੰ ਲਹਿਰਾਇਆ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਕਰਮਚਾਰੀਆਂ ਦੇ ਵਿਚ ਹਿੰਸਾ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਕਈ ਪੁਲੀਸ ਕਰਮੀ ਅਤੇ ਕਿਸਾਨ ਜ਼ਖ਼ਮੀ ਹੋ ਗਏ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਵਿਅਕਤੀ ਜਿਨ੍ਹਾਂ ਦੇ ਹੱਥ ਵਿੱਚ ਖਾਲਿਸਤਾਨ ਦਾ ਚਿੰਨ੍ਹ ਹੈ ਉਹ ਤਿਰੰਗੇ ਨੂੰ ਪੈਰਾਂ ਨਾਲ ਕੁਚਲ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਿਰੰਗੇ ਦਾ ਇਸ ਤੋਂ ਵੱਧ ਅਪਮਾਨ ਕਦੇ ਨਹੀਂ ਹੋਇਆ ਜਿੰਨਾ ਇਨ੍ਹਾਂ ਖਾਲਿਸਤਾਨੀਆਂ ਨੇ ਕੀਤਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕਰਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ ਵਾਇਰਲ ਵੀਡੀਓ ਦੇ ਸੱਜੇ ਪਾਸੇ ਸਾਨੂੰ amanvir_singh5 ਨਾਮਕ ਇਕ ਯੂਜ਼ਰ ਆਈਡੀ ਨਜ਼ਰ ਆਈ ਜਿਸ ਨੂੰ ਤੁਸੀਂ ਦੇਖ ਸਕਦੇ ਹੋ।

ਗੂਗਲ ਤੇ ਆਈਡੀ ਨੂੰ ਸਰਚ ਕਰਨ ਤੇ ਅਸੀਂ ਪਾਇਆ ਕਿ ਇਹ ਇਕ ਯੂਜ਼ਰ ਦੀ ਟਿੱਕਟੌਕ ਆਈਡੀ ਹੈ ਜੋ ਕਿ ਅਮਰੀਕਾ ਵਿੱਚ ਰਹਿੰਦਾ ਹੈ।
https://urlebird.com/user/amanvir_singh5/
ਇਸ ਵੀਡੀਓ ਨੂੰ ਖੰਗਾਲਣ ਤੇ ਸਾਨੂੰ ਜਨਵਰੀ 25 ਨੂੰ ਅਪਲੋਡ ਕੀਤੀ ਵਾਇਰਲ ਵੀਡੀਓ ਮਿਲੀ। ਇਸ ਵੀਡੀਓ ਨੂੰ ਨੀਚੇ ਦੇਖਿਆ ਜਾ ਸਕਦਾ ਹੈ।

ਸਰਚ ਦੇ ਦੌਰਾਨ ਸਾਨੂੰ ਅਮਨਵੀਰ ਦੁਆਰਾ ਅਪਲੋਡ ਕੀਤੀ ਕਿ ਹੋਰ ਵੀਡੀਓ ਮਿਲੀ ਇਸ ਮਸਜਿਦ ਵਿੱਚ ਉਹ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ 26 ਜਨਵਰੀ ਆਉਣ ਵਾਲੀ ਹੈ ਅਤੇ ਸਾਨੂੰ ਸਾਰਿਆਂ ਨੂੰ ਜਨਵਰੀ 25 ਨੂੰ 7609 wibur way , Sacramento , CA 95828 ਵਿਖੇ ਸ਼ਾਂਤੀ ਪੂਰਵਕ ਤਰੀਕੇ ਨਾਲ ਵਿਰੋਧ ਕਰਨਾ ਚਾਹੀਦਾ ਹੈ। ਇਸ ਵੀਡੀਓ ਦੇ ਮਾਧਿਅਮ ਰਾਹੀਂ ਉਹ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਇਕੱਤਰ ਹੋਣ ਦੇ ਲਈ ਬੋਲ ਰਿਹਾ ਹੈ।

ਵਾਇਰਲ ਦਾਅਵੇ ਦੀ ਤਹਿ ਤਕ ਜਾਂਦੇ ਲਈ ਅਸੀਂ ਗੂਗਲ ਮੈਪ ਦੀ ਮਦਦ ਨਾਲ 7609 wibur way , Sacramento , CA 95828 ਨੂੰ ਖੰਗਾਲਿਆ। ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੀ ਜਗ੍ਹਾ ਮਿਲੀ। ਗੂਗਲ ਮੈਪ ਦੀ ਮਦਦ ਨਾਲ ਮਿਲੇ ਪਰਿਣਾਮ ਅਤੇ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੀ ਬਿਲਡਿੰਗ ਦਿਖਣ ਵਿਚ ਇਕ ਤਰ੍ਹਾਂ ਦੀਆਂ ਹਨ।

ਨੀਚੇ ਦਿੱਤੀ ਗਈਆਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਵੱਲ ਵੀਡਿਓ ਅਤੇ ਗੂਗਲ ਮੈਪ ਤੇ ਮਿਲੀਆਂ ਤਸਵੀਰਾਂ ਦੀ ਵਿੱਚ ਕਈ ਸਮਾਨਤਾਵਾਂ ਹਨ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਕੈਲੀਫੋਰਨੀਆ ਦੀ ਵੀਡੀਓ ਨੂੰ ਭਾਰਤ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਖ਼ਾਲਿਸਤਾਨੀ ਸਮਰਥਨ ਕੈਲੀਫੋਰਨੀਆ ਵਿਚ ਤਿਰੰਗੇ ਨੂੰ ਫਾੜ ਰਹੇ ਸਨ। ਇਸ ਵੀਡੀਓ ਦਾ ਦਿੱਲੀ ਦੇ ਵਿਚ ਜਨਵਰੀ 26 ਨੂੰ ਦਿੱਲੀ ਵਿਖੇ ਕੱਢੀ ਗਈ ਟਰੈਕਟਰ ਰੈਲੀ ਦੇ ਦੌਰਾਨ ਹੋਈ ਹਿੰਸਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
Result: False
Sources
Tik Tok- https://urlebird.com/video/with-6921867068623129862/
Tik Tok- https://urlebird.com/video/6919565060943777030/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044