Claim
ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਨਿਰਵਾਣ ਸਿੰਘ ਦੀ ਮੰਗਣੀ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨਾਲ ਹੋਈ ਹੈ। ਸੋਸ਼ਲ ਮੀਡਿਆ ਤੇ ਤਸਵੀਰ ਨੂੰ ਵਾਇਰਲ ਕਰਦਿਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਤੰਜ ਕੱਸਿਆ ਜਾ ਰਿਹਾ ਹੈ।

Fact
ਵਾਇਰਲ ਤਸਵੀਰ ਦੀ ਜਾਂਚ ਦੇ ਲਈ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਮੀਡਿਆ ਵੈਬਸਾਈਟ ‘Daily Excelsior’ ਦੁਆਰਾ 13 ਅਪ੍ਰੈਲ 2016 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਮਿਲੀ। ਆਰਟੀਕਲ ਦੇ ਮੁਤਾਬਕ ਜੰਮੂ ਕਸ਼ਮੀਰ ਦੇ ਸੀਨੀਅਰ ਕਾਂਗਰਸ ਲੀਡਰ ਡਾ. ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਸਿੰਘ ਦੀ ਮੰਗਣੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਨਿਰਵਾਣ ਸਿੰਘ ਨਾਲ ਹੋਈ। ਤਸਵੀਰ ਦੇ ਕੈਪਸ਼ਨ ਦੇ ਮੁਤਾਬਕ, ਮੰਗਣੀ ਦਾ ਸਮਾਰੋਹ ਡਾ. ਕਰਨ ਸਿੰਘ ਦੀ ਦਿੱਲੀ ਵਿਖੇ ਰਿਹਾਇਸ਼ ਤੇ ਕੀਤਾ ਗਿਆ।
ਸਰਚ ਦੇ ਦੌਰਾਨ ਸਾਨੂੰ ਨਿਰਵਾਣ ਸਿੰਘ ਅਤੇ ਮ੍ਰਿਗਾਂਕਾ ਸਿੰਘ ਦੀ ਮੰਗਣੀ ਅਤੇ ਵਿਆਹ ਨੂੰ ਲੈ ਕੇ ਕਈ ਮੀਡਿਆ ਰਿਪੋਰਟ ਮਿਲੀਆਂ। ਟਾਈਮਜ਼ ਆਫ ਇੰਡੀਆ ਦੁਆਰਾ ਮਾਰਚ 5,2017 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਨਿਰਵਾਣ ਸਿੰਘ ਅਤੇ ਮ੍ਰਿਗਨਕਾ ਸਿੰਘ ਦਾ ਵਿਆਹ ਚੰਡੀਗੜ੍ਹ ਵਿਖੇ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਸਿਆਸੀ ਨੇਤਾਵਾਂ, ਅਦਾਕਾਰਾ ਨੇ ਸ਼ਿਰਕਤ ਕੀਤੀ।

ਇਸ ਦੇ ਨਾਲ ਹੀ ਅਸੀਂ ਪਾਇਆ ਕਿ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। Newschecker ਦੁਆਰਾ ਪਿਛਲੇ ਸਾਲ ਇਸ ਤਸਵੀਰ ਦਾ ਫੈਕਟ ਚੈਕ ਕੀਤਾ ਗਿਆ ਸੀ। ਵਾਇਰਲ ਦਾਅਵੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਵੀ ਸਪਹਸਟਿਕਰਨ ਦਿੰਦਿਆਂ ਵਾਇਰਲ ਤਸਵੀਰ ਦਾ ਖੰਡਨ ਕੀਤਾ ਸੀ।
Result: False Context/False
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ