ਸੋਸ਼ਲ ਮੀਡੀਆ ਤੇ ਇਕ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵਿਅਕਤੀ ਨੂੰ ਚਾਰਜ ਲੱਗੇ ਮੋਬਾਇਲ ਫੋਨ ਨਾਲ ਗੱਲ ਕਰਨ ਦੇ ਦੌਰਾਨ ਕਰੰਟ ਲੱਗਦੀਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਅਸਲ ਮੰਨਦਿਆਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਿੰਨ ਮਿੰਟ ਦੀ ਵੀਡੀਓ ਦੇ ਵਿੱਚ ਵਿਅਕਤੀ ਆਪਣੇ ਕਮਰੇ ਵਿੱਚ ਜਾਂਦਾ ਹੈ ਅਤੇ ਆਪਣੇ ਫੋਨ ਨੂੰ ਚਾਰਜ ਉਤੇ ਲਗਾਉਂਦਾ ਹੈ। ਫੋਨ ਨੂੰ ਚਾਰਜ ਤੇ ਲਗਾਉਣ ਤੋਂ ਬਾਅਦ ਵਿਅਕਤੀ ਮੋਬਾਇਲ ਫੋਨ ਨੂੰ ਲਗਾਤਾਰ ਇਸਤੇਮਾਲ ਕਰਦਾ ਰਹਿੰਦਾ ਹੈ। ਇਸ ਦੌਰਾਨ ਵਿਅਕਤੀ ਪਾਣੀ ਦੇ ਗਿਲਾਸ ਵਿਚੋਂ ਇਕ ਘੁੱਟ ਭਰਦਾ ਹੈ ਅਤੇ ਇਕਦਮ ਉਸ ਨੂੰ ਕਰੰਟ ਲੱਗਦਾ ਹੈ। ਸਬ ਟਾਈਟਲ ਦੇ ਮੁਤਾਬਕ ਵਿਅਕਤੀ ਦਾ ਫੋਨ ਫਟ ਗਿਆ ਹੈ।
ਫੇਸਬੁੱਕ ਪੇਜ ‘ਸਮਾਰਟ ਫਾਰਮਿੰਗ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ਮੋਬਾਇਲ ਫੋਨ ਚਾਰਜ ਤੇ ਲਗਾ ਕੇ ਕਦੇ ਵੀ ਨਾਲ ਦੀ ਨਾਲ ਪਾਣੀ ਨਾਂ ਪੀਵੋ ਤੁਹਾਡੀ ਮੌਤ ਵੀ ਹੋ ਸਕਦੀ ਹੈ। ਇਹ ਵੀਡਿਉ ਜਰੂਰ ਦੇਖੋ ਜੇ ਠੀਕ ਲੱਗੇ ਤਾਂ ਕਰੋ ਸ਼ੇਅਰ।’
ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਯੂਟਿਊਬ ਤੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਫੇਸਬੁੱਕ ਤੇ ਕੁਝ ਕੀ ਵਰ ਦੀ ਮਦਦ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਦੀ ਫੇਸਬੁੱਕ ਅਕਾਊਟ ਤੇ ਅਪਲੋਡ ਮਿਲੀ।
ਜਵਾਲਾ ਗੁੱਟਾ ਦੁਆਰਾ ਅਪਲੋਡ ਕੀਤੀ ਗਈ ਇਸ ਵੀਡੀਓ ਤੇ ਵਿਚ ਸਾਨੂੰ ਕੈਪਸ਼ਨ ‘ਚ ਡਿਸਕਲੇਮਰ ਮਿਲਿਆ ਜਿਸ ਵਿੱਚ ਲਿਖਿਆ ਸੀ,ਵੀਡੀਓ ਨੂੰ ਦੇਖਣ ਦੇ ਲਈ ਧੰਨਵਾਦ। ਧਿਆਨ ਰੱਖਣਾ ਇਸ ਪੇਜ ਤੇ ਸਕ੍ਰਿਪਟ ਵੀਡੀਓ ਤੇ ਪੈਰੀਡੀ ਵੀਡੀਓ ਵੀ ਸ਼ਾਮਿਲ ਹਨ। ਇਨ੍ਹਾਂ ਸ਼ਾਰਟ ਫ਼ਿਲਮਾਂ ਦਾ ਉਦੇਸ਼ ਸਿਰਫ਼ ਮਨੋਰੰਜਨ ਅਤੇ ਵਿੱਦਿਅਕ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਪਾਇਆ ਕਿ ਜਵਾਲਾ ਗੁੱਟਾ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਦਸੰਬਰ 15, 2021 ਨੂੰ ਅਪਲੋਡ ਕੀਤੀ ਗਈ ਸੀ। ਜਵਾਲਾ ਗੁੱਟਾ ਨੇ ਇਸ ਵੀਡੀਓ ਦੀ ਤਾਰੀਕ ਨੂੰ ਐਡਿਟ ਕਰ 2 ਫਰਵਰੀ 2020 ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਸੀਂ ਪਾਇਆ ਕਿ ਜਵਾਲਾ ਗੁੱਟਾ ਨੇ ਆਪਣੇ ਫੇਸਬੁੱਕ ਪੇਜ ਤੇ ਇਸ ਤਰ੍ਹਾਂ ਦੀਆਂ ਕਈ ਹੋਰ ਵੀਡੀਓ ਵੀ ਅਪਲੋਡ ਕੀਤੀਆਂ ਹਨ ਜਿਨ੍ਹਾਂ ਨਾਲ ਡਿਸਕਲੇਮਰ ਦਿੱਤਾ ਗਿਆ ਹੈ।

ਆਪਣੀ ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਕਈ ਵੈਰੀਫਾਈਡ ਫੇਸਬੁੱਕ ਯੂਜ਼ਰਾਂ ਦੁਆਰਾ ਵਾਇਰਲ ਹੋਈ ਵੀਡੀਓ ਡਿਸਕਲੇਮਰ ਦੇ ਨਾਲ ਅਪਲੋਡ ਮਿਲੀ।
ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਯੂ ਟਿਊਬ ਚੈਨਲ ‘ਮਿਊਜ਼ਿਕ ਲਾਈਫ ਕ੍ਰੀਏਸ਼ਨ’ ਦੁਆਰਾ ਵੀ ਅਪਲੋਡ ਕੀਤੀ ਗਈ ਹੈ। Newschecker ਨੇ ਹਾਲ ਹੀ ਵਿਚ ਇਸ ਚੈਨਲ ਦੁਆਰਾ ਅਪਲੋਡ ਕੀਤੀ ਗਈ ਸਕ੍ਰਿਪਟਡ ਵੀਡੀਓ ਦਾ ਫੈਕਟ ਚੈੱਕ ਕੀਤਾ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਸਲ ਦੇ ਵਿੱਚ ਇੱਕ ਸਕ੍ਰਿਪਟਡ ਵੀਡੀਓ ਹੈ ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ।
Result: Misleading
Our Sources
Facebook/JwalaGutta: https://www.facebook.com/Guttajwala1/videos/1339552203155709
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ