Saturday, March 15, 2025
ਪੰਜਾਬੀ

Fact Check

ਢਾਕਾ ਦੀ ਜਗਨਨਾਥ ਯੂਨੀਵਰਸਿਟੀ ਵਿੱਚ ਆਯੋਜਿਤ ਨਾਟਕ ਦਾ ਵੀਡੀਓ ਹਿੰਦੂ ਲੜਕੀ ਦੇ ਖਿਲਾਫ ਹਿੰਸਾ ਦਾ ਦੱਸਕੇ ਕੀਤਾ ਵਾਇਰਲ 

Written By Runjay Kumar, Translated By Shaminder Singh, Edited By JP Tripathi
Aug 14, 2024
banner_image

Claim
ਬੰਗਲਾਦੇਸ਼ ਵਿੱਚ ਹਿੰਦੂ ਨਸਲਕੁਸ਼ੀ

Fact
ਇਹ ਵੀਡੀਓ ਢਾਕਾ ਦੀ ਜਗਨਨਾਥ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੀ ਖੁਦਕੁਸ਼ੀ ਦੇ ਵਿਰੋਧ ਵਿੱਚ ਆਯੋਜਿਤ ਇੱਕ ਨਾਟਕ ਦਾ ਹੈ। 

ਬੰਗਲਾਦੇਸ਼ ਵਿੱਚ ਰਾਜਨੀਤਿਕ ਤਖਤਾਪਲਟ ਦੇ ਦੌਰਾਨ ਇੱਕ ਲੜਕੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਲੜਕੀ ਦੇ ਹੱਥ-ਪੈਰ ਬੰਨ੍ਹੇ ਹੋਏ ਹਨ ਅਤੇ ਉਸਦੇ ਮੂੰਹ ‘ਤੇ ਟੇਪ ਚਿਪਕਾਈ ਗਈ ਹੈ। ਇਸ ਵੀਡੀਓ ਨੂੰ ਬੰਗਲਾਦੇਸ਼ ਵਿੱਚ ਹਿੰਦੂ ਨਸਲਕੁਸ਼ੀ ਦੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਬੰਗਲਾਦੇਸ਼ ‘ਚ ਲਗਭਗ ਦੋ ਮਹੀਨਿਆਂ ਤੋਂ ਰਾਖਵਾਂਕਰਨ ਖਿਲਾਫ ਚੱਲ ਰਹੇ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਸ਼ੇਖ ਹਸੀਨਾ 5 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਰਤ ਪਹੁੰਚ ਗਈ ਸੀ। ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਦੀ ਫੌਜ ਨੇ ਸੱਤਾ ਦੀ ਕਮਾਨ ਸੰਭਾਲ ਲਈ। ਹਾਲਾਂਕਿ ਬਾਅਦ ‘ਚ ਪ੍ਰਦਰਸ਼ਨਕਾਰੀ ਵਿਦਿਆਰਥੀ ਸੰਗਠਨ ਦੇ ਪ੍ਰਸਤਾਵ ‘ਤੇ ਫੌਜ ਨੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕਰ ਦਿੱਤਾ।

Fact Check/Verification

ਦਾਅਵੇ ਦੀ ਜਾਂਚ ਕਰਨ ਲਈ ਅਸੀਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਇਸ ਦੌਰਾਨ ਅਸੀਂ ਵੀਡੀਓ ਵਿੱਚ ਇੱਕ ਜਗ੍ਹਾ ‘ਤੇ ਬੰਗਾਲੀ ਭਾਸ਼ਾ ਵਿੱਚ “ਜਗਨਨਾਥ ਯੂਨੀਵਰਸਿਟੀ” ਲਿਖਿਆ ਦੇਖਿਆ। 

ਜਦੋਂ ਯੂਨੀਵਰਸਿਟੀ ਦੀ ਖੋਜ ਕੀਤੀ ਤਾਂ ਪਤਾ ਲੱਗਾ ਕਿ ਇਹ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸਥਿਤ ਇੱਕ ਸਰਕਾਰੀ ਯੂਨੀਵਰਸਿਟੀ ਹੈ।

ਵੀਡੀਓ ਦੇ ਕੀ ਫਰੇਮਾਂ ਨੂੰ ਰਿਵਰਸ ਇਮੇਜ਼ ਕਰਨ ‘ਤੇ ਸਾਨੂੰ ਇਹ ਵੀਡੀਓ 26 ਜੁਲਾਈ, 2024 ਨੂੰ ਜਗਨਨਾਥ ਯੂਨੀਵਰਸਿਟੀ ਨਾਲ ਜੁੜੇ ਇੱਕ ਫੇਸਬੁੱਕ ਪੇਜ ਤੇ ਅਪਲੋਡ ਮਿਲੀ।

ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ,“ਅਫਵਾਹਾਂ ਕਾਰਨ ਇਹ ਕੁੜੀ ਸਦਮੇ ਵਿੱਚੋਂ ਗੁਜ਼ਰ ਰਹੀ ਹੈ। ਇਹ ਲੜਕੀ ਜਗਨਨਾਥ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਇਹ ਵੀਡੀਓ ਕੁਝ ਦਿਨ ਪਹਿਲਾਂ ਅਵੰਤਿਕਾ ਨਾਂ ਦੀ ਲੜਕੀ ਦੀ ਆਤਮਹੱਤਿਆ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਹੋਏ ਨਾਟਕ ਦੀ ਹੈ ਪਰ ਕੁਝ ਲੋਕ ਇਸ ਵੀਡੀਓ ਨੂੰ ਸਟੂਡੈਂਟ ਲੀਗ ਦੀ ਆਗੂ ਵਜੋਂ ਪੇਸ਼ ਕਰ ਰਹੇ ਹਨ। ਇਹ ਸਭ ਦੇਖ ਕੇ ਲੜਕੀ ਸਦਮੇ ‘ਚ ਹੈ।

ਅਸੀਂ ਉੱਪਰ ਦਿੱਤੀ ਗਈ ਜਾਣਕਾਰੀ ਦੇ ਅਧਾਰ ‘ਤੇ ਕੀਵਰਡ ਦੀ ਮਦਦ ਨਾਲ ਸਰਚ ਕੀਤੀ ਅਤੇ ਸਾਨੂੰ ਢਾਕਾ ਟ੍ਰਿਬਿਊਨ ਨਾਮ ਦੀ ਇੱਕ ਨਿਊਜ਼ ਵੈਬਸਾਈਟ ‘ਤੇ ਇੱਕ ਸੰਬੰਧਿਤ ਰਿਪੋਰਟ ਮਿਲੀ । ਇਸ ਰਿਪੋਰਟ ਮੁਤਾਬਕ ਜਗਨਨਾਥ ਯੂਨੀਵਰਸਿਟੀ ‘ਚ ਪੜ੍ਹਦੀ ਫੈਰੋਜ਼ ਅਵੰਤਿਕਾ ਨੇ 15 ਮਾਰਚ 2024 ਨੂੰ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ, ਉਸਨੇ ਇੱਕ ਫੇਸਬੁੱਕ ਪੋਸਟ ਲਿਖ ਕੇ ਕਾਲਜ ਦੇ ਤਤਕਾਲੀ ਸਹਾਇਕ ਪ੍ਰੋਕਟਰ, ਦੀਨ ਇਸਲਾਮ ਅਤੇ ਜਮਾਤੀ ਅੱਮਾਨ ਸਿੱਦੀਕੀ ‘ਤੇ ਦੋਸ਼ ਲਗਾਇਆ ਸੀ। 16 ਮਾਰਚ ਨੂੰ ਅਵੰਤਿਕਾ ਨੂੰ ਉਸ ਦੇ ਜੱਦੀ ਸ਼ਹਿਰ ਕੋਮਿਲਾ ਦੇ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਸਾਨੂੰ 18 ਮਾਰਚ, 2024 ਨੂੰ ਸਮਯ ਟੀਵੀ ਦੇ ਯੂਟਿਊਬ ਖਾਤੇ ‘ਤੇ ਅਪਲੋਡ ਕੀਤੀ ਇੱਕ ਵੀਡੀਓ ਮਿਲੀ। ਇਸ ਵੀਡੀਓ ਰਿਪੋਰਟ ਵਿੱਚ ਵਾਇਰਲ ਵੀਡੀਓ ਦੇ ਦ੍ਰਿਸ਼ ਵੀ ਮੌਜੂਦ ਸਨ। ਅਵੰਤਿਕਾ ਦੇ ਦੋਸਤਾਂ ਨੇ ਨਾਟਕ ਰਾਹੀਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਮੇਤ ਕਈ ਹੋਰ ਮੰਗਾਂ ਵੀ ਕੀਤੀਆਂ ਸਨ।

ਸਾਡੀ ਜਾਂਚ ਵਿੱਚ ਹੁਣ ਤੱਕ ਮਿਲੇ ਸਬੂਤਾਂ ਤੋਂ ਇਹ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਦਾ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਹੋਏ ਵਿਦਿਆਰਥੀ ਅੰਦੋਲਨ ਅਤੇ ਉਸ ਤੋਂ ਬਾਅਦ ਪੈਦਾ ਹੋਈ ਸਿਆਸੀ ਅਤੇ ਹਿੰਸਕ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।

ਪੁਸ਼ਟੀ ਕਰਨ ਲਈ ਜਗਨਨਾਥ ਯੂਨੀਵਰਸਿਟੀ, ਢਾਕਾ ਦੇ ਇੱਕ ਵਿਦਿਆਰਥੀ ਨਾਲ ਵੀ ਸੰਪਰਕ ਕੀਤਾ। ਵਾਇਰਲ ਵੀਡੀਓ ‘ਚ ਨਜ਼ਰ ਆ ਰਹੀ ਲੜਕੀ ਦੀ ਪਛਾਣ ਕਰਦੇ ਹੋਏ ਉਸ ਨੇ ਦੱਸਿਆ ਕਿ,”ਲੜਕੀ ਹਿੰਦੂ ਹੈ ਅਤੇ ਉਹ ਜਗਨਨਾਥ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਵਿਦਿਆਰਥਣ ਹੈ। ਇਹ ਵੀਡੀਓ ਉਦੋਂ ਦੀ ਹੈ ਜਦੋਂ ਅਵੰਤਿਕਾ ਦੀ ਖੁਦਕੁਸ਼ੀ ਦੇ ਵਿਰੋਧ ਵਿੱਚ ਇੱਕ ਨਾਟਕ ਦਾ ਆਯੋਜਨ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਇਹ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ ਕਿ ਇਹ ਲੜਕੀ ਅਵਾਮੀ ਲੀਗ ਨਾਲ ਜੁੜੀ ਸਟੂਡੈਂਟ ਲੀਗ ਦੀ ਮੈਂਬਰ ਹੈ ਪਰ ਇਹ ਦਾਅਵਾ ਫਰਜ਼ੀ ਹੈ।

Conclusion

ਇਹ ਵੀਡੀਓ ਢਾਕਾ ਦੀ ਜਗਨਨਾਥ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੀ ਖੁਦਕੁਸ਼ੀ ਦੇ ਵਿਰੋਧ ਵਿੱਚ ਆਯੋਜਿਤ ਇੱਕ ਨਾਟਕ ਦਾ ਹੈ। 

Result: False

Our Sources
Facebook post by Jnu Short Stories on 26th July 2024
Article by Dhaka Tribune on 16th March 2024
Video Report by SOMOY TV on 18th March 2024
Telephonic Conversation with Viral Video Girl’s Friend


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,450

Fact checks done

FOLLOW US
imageimageimageimageimageimageimage
cookie

ਸਾਡੀ ਵੈਬਸਾਈਟ ਕੁਕੀਜ਼ ਵਰਤਦੀ ਹੈ

ਅਸੀਂ ਕੁਕੀਜ਼ ਅਤੇ ਸਮਾਨ ਤਕਨੀਕੀ ਦੀ ਮਦਦ ਨਾਲ ਸਮੱਗਰੀ ਨੂੰ ਵਿਅਕਤਿਗਤ ਬਣਾਉਣ ਵਿੱਚ ਸਹਾਇਤਾ ਕਰਦੇ ਹਾਂ, ਵਿਗਿਆਪਨਾਂ ਨੂੰ ਅਨੁਕੂਲਿਤ ਕਰਨ ਅਤੇ ਮਾਪਣ ਵਿੱਚ ਮਦਦ ਕਰਦੇ ਹਾਂ, ਅਤੇ ਬੇਹਤਰ ਅਨੁਭਵ ਪ੍ਰਦਾਨ ਕਰਨ ਲਈ। 'ਠੀਕ ਹੈ' ਤੇ ਕਲਿੱਕ ਕਰਨ ਜਾਂ ਕੁਕੀ ਪਸੰਦੀ ਵਿੱਚ ਇੱਕ ਵਿਕਲਪ ਚਾਲੂ ਕਰਨ ਨਾਲ, ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ, ਸਾਡੀ ਕੁਕੀ ਨੀਤੀ ਵਿੱਚ ਵਿਸਤਾਰ ਨਾਲ ਵ੍ਯਾਖਿਆ ਕੀਤੇ ਗਏ ਪ੍ਰਣਾਲੀ ਵਿੱਚ।