Claim
ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਲੂਟ ਮਾਰਨ ਵਾਲੇ ਹੀ ਅੱਜ ਧੱਕੇ ਮਾਰੀ ਜਾਂਦੇ ਨੇ
Fact
ਇਹ ਸੱਚ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰਾਂ ਨੂੰ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਅਪਰਾਧਿਕ ਮਾਮਲੇ ‘ਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਈ ਕਿਆਸ ਅਰਾਈਆਂ ਚੱਲ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਕਈ ਤਸਵੀਰਾਂ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਨੂੰ ਸਲੂਟ ਮਾਰਨ ਵਾਲੇ ਹੀ ਅੱਜ ਧੱਕੇ ਮਾਰੀ ਜਾਂਦੇ ਨੇ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਕਈ ਪੁਲਿਸ ਵਾਲੇ ਡੋਨਾਲਡ ਟਰੰਪ ਨੂੰ ਘੇਰੇ ਨਜ਼ਰ ਆ ਰਹੇ ਹਨ।
ਫੇਸਬੁੱਕ ਪੇਜ ਸਾਂਝਾ ਪੰਜਾਬ ਨੇ ਵਾਇਰਲ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ,’ਸਮਾਂ ਬਹੁਤ ਭਲਵਾਨ ਹੈ। ਰਾਜ ਸਦਾ ਇੱਕ ਨਹੀਂ ਰਹਿੰਦਾ। ਇਹ ਉਹ ਟਰੰਪ ਹੈ ਜਿਹੜਾ ਕਦੇ ਅਮਰੀਕਾ ਦਾ ਰਾਸ਼ਟਰਪਤੀ ਸੀ ਅਤੇ ਅੱਜ ਓਹਨੂੰ ਸਲੂਟ ਮਾਰਨ ਵਾਲੇ ਹੀ ਧੱਕੇ ਮਾਰੀ ਜਾਂਦੇ ਨੇ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਟਰੰਪ ਦੀ ਗ੍ਰਿਫਤਾਰੀ ਨੂੰ ਲੈ ਕੇ ਵਾਇਰਲ ਹੋ ਰਹੀ ਖਬਰਾਂ ਲਈ ਕੀਵਰਡ ਸਰਚ ਦੀ ਮਦਦ ਨਾਲ ਖੋਜ ਕੀਤੀ। ਇਸ ਦੌਰਾਨ ਸਾਨੂੰ ਮੀਡਿਆ ਅਦਾਰਾ ਐਨਡੀਟੀਵੀ ਦੀ ਇੱਕ ਰਿਪੋਰਟ ਮਿਲੀ ਜਿਸ ਮੁਤਾਬਕ ਪੋਰਨ ਸਟਾਰ ਨੂੰ ਭੁਗਤਾਨ ਕਰਨ ਦੇ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਸ਼ੁਰੂ ਕਰਦਿਆਂ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਇਲੀਅਟ ਹਿਗਿੰਸ ਨਾਂ ਦੇ ਟਵਿੱਟਰ ਯੂਜ਼ਰ ਦੀ ਪ੍ਰੋਫਾਈਲ ਮਿਲੀ, ਜਿਸ ‘ਚ ਟਰੰਪ ਦੀ ਗ੍ਰਿਫਤਾਰੀ ਦਾ ਦਾਅਵਾ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਟਰੰਪ ਦੀ ਗ੍ਰਿਫਤਾਰੀ ਦਾ ਸੀਨ ਹੋ ਸਕਦਾ ਹੈ।
ਇਸ ਟਵੀਟ ‘ਚ ਉਨ੍ਹਾਂ ਨੇ ਅਜਿਹੀਆਂ ਕਈ ਤਸਵੀਰਾਂ ਦਾ ਇਸਤੇਮਾਲ ਕੀਤਾ ਹੈ, ਜਿਸ ‘ਚ ਟਰੰਪ ਦੀ ਗ੍ਰਿਫਤਾਰੀ ਦੀ ਸੰਭਾਵਿਤ ਸਥਿਤੀ ਨੂੰ ਦਰਸਾਇਆ ਗਿਆ ਹੈ।
ਅਸੀਂ ਟਵੀਟ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਕਿਸੀ ਯੂਜ਼ਰ ਦੇ ਰਿਪਲਾਈ ਵਿੱਚ ਹਿਗਿਨਸ ਨੇ ਕਿਹਾ ਕਿ ਉਹ ਮਿਡਜੌਰਨੀ V5 ਇੰਜਣ ਵਰਤਦੇ ਹਨ।

ਮਿਡਜੌਰਨੀ ਇੱਕ ਅਜਿਹਾ ਟੂਲ ਹੈ ਜੋ ਉਪਭੋਗਤਾਵਾਂ ਦੁਆਰਾ ਦਿੱਤੇ ਗਏ ਟੈਕਸਟ ਪ੍ਰੋਂਪਟ ਤੋਂ ਚਿੱਤਰ ਬਣਾਉਣ ਲਈ ਜਨਰੇਟਿਵ AI ਦੀ ਵਰਤੋਂ ਕਰਦਾ ਹੈ।
Conclusion
ਇਹ ਸੱਚ ਨਹੀਂ ਹੈ। ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰਾਂ ਨੂੰ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
Result: False
Our Sources
Tweet made by Eliot Higgins on March 21, 2023
Midjourney Website
ਕਿਸੀ ਸ਼ੱਕੀ ਖ਼ਬਰ ਦੀ ੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ