Claim
ਸੰਘਣੀ ਧੁੰਦ ਵਿੱਚ ਆਪਸ ‘ਚ ਟਕਰਾਇਆਂ ਗੱਡੀਆਂ ਦੀ ਹਾਲੀਆ ਵੀਡੀਓ
Fact
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਪੰਜਾਬ ਸਮੇਤ ਭਾਰਤ ਦੇ ਕਈ ਹਿੱਸਿਆਂ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨਾਲ ਜਿਥੇ ਆਮ ਜੀਵਨ ਦੀ ਰਫ਼ਤਾਰ ਘਟੀ ਹੈ ਉਥੇ ਮੌਸਮ ਵਿਚ ਠੰਢ ਵਧ ਗਈ ਹੈ | ਠੰਢ ਵਧਣ ਨਾਲ ਗਰਮ ਕੱਪੜਿਆਂ ਦੀ ਮੰਗ ਵਿਚ ਇਕ ਦਮ ਵਾਧਾ ਹੋਇਆ ਹੈ ਅਤੇ ਹੀਟਰਾਂ, ਗੀਜਰਾਂ ਦੀ ਵਿਕਰੀ ਨੇ ਵੀ ਰਫ਼ਤਾਰ ਫੜੀ ਹੈ | ਧੁੰਦ ਕਾਰਨ ਕਈ ਜਗ੍ਹਾ ਤੇ ਹਾਦਸਿਆਂ ਦੀ ਖ਼ਬਰ ਵੀ ਮਿਲ ਰਹੀਆਂ ਹਨ।
ਧੁੰਦ ਅਤੇ ਕੋਹਰੇ ਦੇ ਨਾਲ ਨਾਲ ਸੋਸ਼ਲ ਮੀਡਿਆ ਤੇ ਧੁੰਦ ਨਾਲ ਵਾਪਰੇ ਹਾਦਸਿਆਂ ਦੀ ਵੀਡੀਓ ਵੇਖਣ ਨੂੰ ਮਿਲ ਰਹੀਆਂ ਹਨ। ਕੁਝ ਇਸ ਤਰਾਂ ਦਾ ਵੀਡੀਓ ਫੇਸਬੁੱਕ ਤੇ ਵਾਇਰਲ ਹੋ ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਵਿੱਚ ਕਈ ਗੱਡੀਆਂ ਦੀ ਆਪਸ ਵਿੱਚ ਟੱਕਰ ਦੇਖੀ ਜਾ ਸਕਦੀ ਹੈ। ਦਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਠਿੰਡਾ-ਬਰਨਾਲਾ ਰੋਡ ਦੀ ਅਤੇ ਹਾਲੀਆ ਹੈ।
ਫੇਸਬੁੱਕ ਪੇਜ ‘ਢਿੱਲੋਂ ਮੋਗੇ ਵਾਲੇ Dhillon moge wale’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਬਰਨਾਲਾ ਬਠਿੰਡਾ ਰੋਡ ਤੇ ਇੱਕ ਤੋ ਬਆਦ ਇੱਕ 16ਗੱਡੀਆ ਅਪਾਸ ਵਿੱਚ ਵੱਜੀਆਂ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਵਾਇਰਲ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਹੁਬੂਹੁ ਵੀਡੀਓ ਫੇਸਬੁੱਕ ਯੂਜ਼ਰ ‘ਸਿਕੰਦਰ ਸਿੰਘ’ ਦੁਆਰਾ ਇਸ ਸਾਲ ਜਨਵਰੀ ਦੇ ਵਿੱਚ ਅਪਲੋਡ ਮਿਲੀ। ਵੀਡੀਓ ਦੇ ਕੈਪਸ਼ਨ ਵਿੱਚ ਇਸ ਵੀਡੀਓ ਨੂੰ ਬਠਿੰਡਾ- ਬਰਨਾਲਾ ਦਾ ਦੱਸਿਆ ਗਿਆ ਹੈ।
ਇਸ ਤਰ੍ਹਾਂ ਹੀ ਸਾਨੂੰ ਇਹ ਵੀਡੀਓ ਇੱਕ ਹੋਰ ਫੇਸਬੁੱਕ ਯੂਜ਼ਰ ‘ਮੋਹਿੰਦਰਪਾਲ ਸਿੰਘ ਦਾਨਗੜ੍ਹ’ ਦੁਆਰਾ 4 ਜਨਵਰੀ 2023 ਦੁਆਰਾ ਅਪਲੋਡ ਮਿਲੀ। ਵੀਡੀਓ ਨਾਲ ਦਿੱਤੇ ਕੈਪਸ਼ਨ ਵਿੱਚ ਲਿਖਿਆ ਹੈ,”ਬਰਨਾਲਾ ਬਠਿੰਡਾ ਰੋਡ ਤੇ ਧੁੰਦ ਕਾਰਨ ਹੋਈ ਦੁਰਘਟਨਾ। ਧੁੰਦ ਚ ਬਿਨਾਂ ਵਜ੍ਹਾ ਬਾਂਹਰ ਜਾਣ ਤੋਂ ਬਚਿਆ ਕਰੋ।” ਇਸ ਤੋਂ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਹੈ ਪਰ ਅਸੀਂ ਇਹ ਜਾਂਚ ਕਰ ਸਕੇ ਹਾਂ ਕਿ ਇਹ ਵੀਡੀਓ ਕਿਥੋਂ ਅਤੇ ਕਦੋਂ ਦੀ ਹੈ। ਜਾਣਕਾਰੀ ਮਿਲਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
Result: Missing Context
Our Sources
Facebook post by Mohinderpal Singh Dangarh on January 4,2023
Facebook post by Sukhdev Singh on January 3,2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।