Claim
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਵਿਅਤਨਾਮ ਵਿੱਚ ਗਾਂਧੀ ਪਰਿਵਾਰ ਦੀ ਤਸਵੀਰ
Fact
ਵਾਇਰਲ ਤਸਵੀਰ ਦਿੱਲੀ ਦੇ ਇੱਕ ਰੈਸਟੋਰੈਂਟ ਦੀ ਹੈ। ਇਹ ਤਸਵੀਰ ਮਨਮੋਹਨ ਸਿੰਘ ਦੀ ਮੌਤ ਤੋਂ ਪਹਿਲਾਂ ਦੀ ਹੈ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਵਿਚਾਲੇ ਵਿਵਾਦ ਛਿੜ ਗਿਆ। ਰਾਹੁਲ ਗਾਂਧੀ ਨੇ ਅੰਤਿਮ ਸੰਸਕਾਰ ਲਈ ਵੱਖਰੀ ਯਾਦਗਾਰ ਅਲਾਟ ਨਾ ਕਰਨ ਲਈ ਸਰਕਾਰ ਦੀ ਆਲੋਚਨਾ ਕੀਤੀ। ਭਾਜਪਾ ਨੇ ਕਾਂਗਰਸ ‘ਤੇ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ ਹੈ।
ਭਾਜਪਾ ਨੇ ਦੋਸ਼ ਲਾਇਆ ਕਿ ਜਦੋਂ ਪੂਰਾ ਦੇਸ਼ ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਸੋਗ ਮਨਾ ਰਿਹਾ ਸੀ ਤਾਂ ਰਾਹੁਲ ਗਾਂਧੀ ਨਵਾਂ ਸਾਲ ਮਨਾਉਣ ਵਿਅਤਨਾਮ ਗਏ ਸਨ। ਇਨ੍ਹਾਂ ਦਾਅਵਿਆਂ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਾਬਰਟ ਵਾਡਰਾ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਨਜ਼ਰ ਆ ਰਹੇ ਹਨ।
ਵਾਇਰਲ ਹੋ ਰਹੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ,“ਭਾਰਤ ਨੂੰ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਵਿੱਚ ਪਾਕੇ ਡਾ: ਮਨਮੋਹਨ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਮਾਲਿਕ ਲੋਕਾਂ ਦਾ ਪਰਿਵਾਰ ਵਿਅਤਨਾਮ ਵਿੱਚ।” ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਇੱਥੇ , ਇੱਥੇ ਅਤੇ ਇੱਥੇ ਵੇਖੋ

Fact Check/Verification
ਵਾਇਰਲ ਹੋ ਦਾਰਹੇ ਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਗੂਗਲ ਲੈਂਸ ਦੀ ਮਦਦ ਨਾਲ ਤਸਵੀਰ ਦੀ ਖੋਜ ਕੀਤੀ। ਇਸ ਦੌਰਾਨ ਸਾਨੂੰ ਇਹ ਤਸਵੀਰ 23 ਦਸੰਬਰ, 2024 ਨੂੰ @jagranenglishnews ਦੁਆਰਾ ਅਪਲੋਡ ਕੀਤੀ ਗਈ Instagram ਪੋਸਟ ਵਿੱਚ ਮਿਲੀ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ 26 ਦਸੰਬਰ 2024 ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਮੌਤ ਹੋ ਗਈ ਸੀ ਅਤੇ ਇਹ ਤਸਵੀਰ 26 ਦਸੰਬਰ 2024 ਤੋਂ ਪਹਿਲਾਂ ਇੰਟਰਨੈੱਟ ‘ਤੇ ਮੌਜੂਦ ਹੈ, ਇਸ ਲਈ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਫੋਟੋ ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਦੀ ਨਹੀਂ ਹੈ। Jagranenglishnews ਵੱਲੋਂ ਸ਼ੇਅਰ ਕੀਤੀ ਗਈ ਇੰਸਟਾਗ੍ਰਾਮ ਪੋਸਟ ਦੇ ਕੈਪਸ਼ਨ ਵਿੱਚ ਇਸ ਨੂੰ ਦਿੱਲੀ ਦੇ ਇੱਕ ਰੈਸਟੋਰੈਂਟ ਦਾ ਦੱਸਿਆ ਗਿਆ ਹੈ।

ਅੱਗੇ ਜਾਂਚ ਵਿੱਚ, ਅਸੀਂ “ਰਾਹੁਲ ਗਾਂਧੀ” ਅਤੇ “ਕੁਆਲਿਟੀ ਰੈਸਟੋਰੈਂਟ” ਕੀਵਰਡਸ ਨਾਲ ਗੂਗਲ ‘ਤੇ ਖੋਜ ਕੀਤੀ । ਇਸ ਦੌਰਾਨ ਸਾਨੂੰ ਇਸ ਤਸਵੀਰ ਦੇ ਨਾਲ ਪ੍ਰਕਾਸ਼ਤ ਕਈ ਮੀਡੀਆ ਰਿਪੋਰਟਾਂ ਮਿਲੀਆਂ, ਜਿਸ ਵਿੱਚ ਇਸਨੂੰ ਕਨਾਟ ਪਲੇਸ ਦੇ ਕੁਆਲਿਟੀ ਰੈਸਟੋਰੈਂਟ ਦਾ ਦੱਸਿਆ ਗਿਆ ਹੈ। ਇੰਡੀਆ ਟੂਡੇ ਦੁਆਰਾ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਫੋਟੋ 22 ਦਸੰਬਰ 2024 ਦੀ ਹੈ। ਗਾਂਧੀ ਪਰਿਵਾਰ ਕਨਾਟ ਪਲੇਸ ਦੇ ਨਾਮਵਰ ਕੁਆਲਿਟੀ ਰੈਸਟੋਰੈਂਟ ਵਿੱਚ ਗਿਆ ਸੀ। ਇਸ ਰਿਪੋਰਟ ਵਿੱਚ ਪ੍ਰਿਯੰਕਾ ਗਾਂਧੀ ਦੇ ਖਾਣੇ ਦੀ ਪਸੰਦ ਅਤੇ ਇਸ ਦੌਰਾਨ ਪ੍ਰਿਅੰਕਾ ਗਾਂਧੀ ਵੱਲੋਂ ਚਲਵਾਏ ਗਏ ਗੀਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਹ ਤਸਵੀਰ ਇੰਡੀਅਨ ਐਕਸਪ੍ਰੈਸ ਦੁਆਰਾ 24 ਦਸੰਬਰ, 2024 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਵੀ ਵੇਖੀ ਜਾ ਸਕਦੀ ਹੈ।

ਜਾਂਚ ਦੌਰਾਨ, ਅਸੀਂ ਪਾਇਆ ਕਿ 22 ਦਸੰਬਰ, 2024 ਨੂੰ ਰਾਹੁਲ ਗਾਂਧੀ ਨੇ ਵੀ ਇਹ ਤਸਵੀਰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ ਅਤੇ ਕੈਪਸ਼ਨ ਵਿੱਚ ਲਿਖਿਆ ਸੀ ,“ਕਵਾਲਿਟੀ ਰੈਸਟੋਰੈਂਟ ਵਿੱਚ ਫੈਮਿਲੀ ਲੰਚ। ਜੇ ਤੁਸੀਂ ਜਾਂਦੇ ਹੋ, ਤਾਂ ਛੋਲੇ ਭਟੂਰੇ ਟਰਾਈ ਕਰੋ।

Conclusion
ਵਾਇਰਲ ਹੋ ਰਹੀ ਤਸਵੀਰ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਪਹਿਲਾਂ ਦੀ ਹੈ ਅਤੇ ਵਿਅਤਨਾਮ ਦੀ ਨਹੀਂ ਹੈ।
Result: False
Sources
Instagram Post By @jagranenglishnews, Dated December 23, 2024
Report By India Today, Dated December 22, 2024
Instagram Post By Rahul Gandhi, Dated December 22, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।