Claim
ਪੰਜਾਬ ਪੁਲਿਸ ਦੇ ਥਾਣੇਦਾਰ ਅਤੇ ਐਮਐਲਏ ਦੇ ਵਿੱਚ ਬਹਿਸ
Fact
ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ।
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਥਿਤ ਤੌਰ ਤੇ ਪੰਜਾਬ ਪੁਲਿਸ ਦੇ ਥਾਣੇਦਾਰ ਅਤੇ ਐਮਐਲਏ ਦੇ ਵਿੱਚ ਬਹਿਸ ਸੁਣੀ ਜਾ ਸਕਦੀ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਪੰਜਾਬ ਪੁਲਿਸ ਦੇ ਥਾਣੇਦਾਰ ਅਤੇ ਐਮਐਲਏ ਵਿਚਕਾਰ ਚਾਈਨਾ ਡੋਰ ਨੂੰ ਲੈ ਕੇ ਚਰਚਾ ਸੁਣੀ ਜਾ ਸਕਦੀ ਹੈ। ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਐਮਐਲਏ ਪੰਜਾਬ ਪੁਲਿਸ ਦੇ ਥਾਣੇਦਾਰ ਨੂੰ ਆਪਣੇ ਵਰਕਰਾਂ ਨੂੰ ਛੱਡਣ ਦੇ ਲਈ ਵੀ ਕਹਿੰਦਾ ਹੈ ਜਦਕਿ ਅੱਗੋਂ ਥਾਣੇਦਾਰ ਕਹਿੰਦਾ ਹੈ ਕਿ ਓਹ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਛੱਡੇਗਾ। ਵਾਇਰਲ ਹੋ ਰਹੀ ਵੀਡੀਓ ਨੂੰ ਅਸਲ ਦਸਦਿਆਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਕਈ ਯੂਜ਼ਰ ਇਸ ਵੀਡੀਓ ਨੂੰ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੇ ਤੰਜ ਕਸਦਿਆਂ ਵੀ ਸ਼ੇਅਰ ਕਰ ਰਹੇ ਹਨ।
ਇਸ ਦੇ ਨਾਲ ਹੀ ਕਈ ਮੀਡਿਆ ਅਦਾਰਿਆਂ ਨੇ ਵੀ ਇਸ ਵੀਡੀਓ ਨੂੰ ਅਸਲ ਦੱਸਦਿਆਂ ਆਪਣੇ ਸੋਸ਼ਲ ਮੀਡਿਆ ਪਲੇਟਫਾਰਮ ਤੇ ਸ਼ੇਅਰ ਕੀਤਾ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਪਾਇਆ ਕਿ ਵੀਡੀਓ ਦੇ ਉੱਪਰ ਰੁਤਬਾ ਟੀਵੀ ਦਾ ਲੋਗੋ ਲੱਗਿਆ ਹੋਇਆ ਹੈ ਜਿਸ ਤੋਂ ਬਾਅਦ ਅਸੀਂ ਰੁਤਬਾ ਟੀਵੀ ਦੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਖੰਗਾਲਿਆ।
ਸਾਨੂੰ ਵਾਇਰਲ ਹੋ ਰਹੀ ਵੀਡੀਓ ਦਾ ਪੂਰਾ ਵਰਜ਼ਨ ਰੁਤਬਾ ਟੀਵੀ ਦੇ ਯੂ ਟਿਊਬ ਚੈਂਨਲ ਤੇ ਮਿਲਿਆ। ਵੀਡੀਓ ਦੇ ਅਖੀਰ ਵਿੱਚ ਦੱਸਿਆ ਗਿਆ ਹੈ ਕਿ ਵੀਡੀਓ ਸਮਾਜ ਨੂੰ ਮੈਸਜ ਦੇਣ ਦੇ ਲਈ ਬਣਾਈ ਗਈ ਹੈ। ਵੀਡੀਓ ਦੇ ਵਿੱਚ ਨਜ਼ਰ ਆ ਰਹੇ ਪੁਲਿਸ ਥਾਣੇਦਾਰ ਦਾ ਨਾਮ ਜਸਵਿੰਦਰ ਸਿੰਘ ਜੈਤੋ ਦੱਸਿਆ ਗਿਆ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ਤੇ ਜਸਵਿੰਦਰ ਸਿੰਘ ਜੈਤੋ ਦੇ ਸੋਸ਼ਲ ਮੀਡਿਆ ਅਕਾਊਂਟ ਨੂੰ ਖੰਗਾਲਿਆ। ਜਸਵਿੰਦਰ ਸਿੰਘ ਜੈਤੋ ਨੇ ਵੀਡੀਓ ਜਾਰੀ ਕਰ ਦੱਸਿਆ ਕਿ ਵਾਇਰਲ ਹੋ ਰਹੀ ਵੀਡੀਓ ਨਾਟਕ ਦਾ ਹਿੱਸਾ ਹੈ ਜਿਸ ਨੂੰ ਲੋਕਾਂ ਨੇ ਸ਼ੇਅਰ ਕਰ ਉਹਨਾਂ ਨੂੰ ਕਾਫੀ ਪਿਆਰ ਦਿੱਤਾ।
ਨਿਊਜਚੈਕਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਜਸਵਿੰਦਰ ਸਿੰਘ ਜੈਤੋ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਸਮਾਜ ਨੂੰ ਉਦੇਸ਼ ਦੇਣ ਦੇ ਲਈ ਬਣਾਈ ਗਈ ਹੈ ਅਤੇ ਉਹ ਅਕਸਰ ਇਸ ਤਰ੍ਹਾਂ ਦੀ ਵੀਡੀਓ ਬਣਾਉਂਦੇ ਰਹਿੰਦੇ ਹਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਨਾਟਕ ਟੀਮ ਵੱਖ ਵੱਖ ਮੁੱਦਿਆਂ ਤੇ ਇਸ ਤਰ੍ਹਾਂ ਦੇ ਵੀਡੀਓ ਬਣਾਉਂਦੇ ਰਹਿੰਦੇ ਹਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ।
Result: Missing Context
Sources
YouTube video uploaded by Rutba TV on February 2, 2025
Telephonic conversation with Jaswinder Singh Jaito
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।