ਕਰਨਾਟਕ ਵਿੱਚ ਚੱਲ ਰਹੇ ਹਿਜਾਬ ਵਿਵਾਦ ਵਿੱਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਨਾਟਕ ਦੇ ਇੱਕ ਕਾਲਜ ਹਿੰਦੂਵਾਦੀ ਵਿਦਿਆਰਥੀਆਂ ਨੇ ਤਿਰੰਗਾ ਹਟਾ ਕੇ ਭਗਵਾਂ ਝੰਡਾ ਲਹਿਰਾ ਦਿੱਤਾ।
ਵਾਇਰਲ ਹੋ ਰਹੀ ਵੀਡੀਓ ਕਿਸੇ ਕਾਲਜ ਦੀ ਲੱਗ ਰਹੀ ਹੈ ਜਿੱਥੇ ਇੱਕ ਆਦਮੀ ਖੰਭੇ ਤੇ ਚੜ੍ਹ ਕੇ ਭਗਵਾ ਝੰਡਾ ਲਹਿਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਨੀਚੇ ਖੜ੍ਹੀ ਭੀੜ ਜੋਸ਼ ਵਿੱਚ ਭਗਵਾ ਗਮਛੇ ਲਹਿਰਾ ਰਹੀ ਹੈ।
ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਈ ਵੈਰੀਫਾਈਡ ਟਵਿਟਰ ਹੈਂਡਲ ਤੇ ਵੀ ਸ਼ੇਅਰ ਕੀਤਾ ਹੈ। ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ ਕੇ ਸ਼ਿਵ ਕੁਮਾਰ ਨੇ ਵੀ ਕੱਲ੍ਹ ਇਕ ਟਵੀਟ ਕਰਦੇ ਹੋਏ ਲਿਖਿਆ ਕਿ ਬੀਜੇਪੀ ਦੇ ਨਾਲ ਮਿਲੇ ਕੁਝ ਦੇਸ਼ ਵਿਰੋਧੀ ਲੋਕਾਂ ਨੇ ਕਰਨਾਟਕ ਦੇ ਸ਼ਿਮੋਗਾ ਦੇ ਇੱਕ ਕਾਲਜ ਵਿੱਚ ਰਾਸ਼ਟਰੀ ਤਿਰੰਗੇ ਦਾ ਅਪਮਾਨ ਕੀਤਾ।

ਇਸ ਘਟਨਾ ਨੂੰ ਲੈ ਕੇ ਕੁਝ ਖ਼ਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਇਸ ਵੀਡੀਓ ਨੂੰ ਸ਼ਿਮੋਗਾ ਦੇ ਗਾਰਮੈਂਟ ਫਸਟ ਗਰੇਡ ਕਾਲਜ ਦਾ ਦੱਸਿਆ ਗਿਆ ਹੈ।
ਇੰਡੀਆ ਟੂਡੇ ਦੀ ਖਬਰ ਦੇ ਮੁਤਾਬਕ ਕਰਨਾਟਕ ਵਿਖੇ ਹਿਜਾਬ ਵਿਵਾਦ 1 ਜਨਵਰੀ ਤੋਂ ਸ਼ੁਰੂ ਹੋਇਆ ਜਦੋਂ ਉਦੁਪੀ ਦੇ ਇੱਕ ਸਰਕਾਰੀ ਕਾਲਜ ਵਿੱਚ ਹਿਜਾਬ ਪਹਿਨ ਕੇ ਆਈ ਕੁਝ ਮੁਸਲਿਮ ਕੁੜੀਆਂ ਨੂੰ ਕਲਾਸਰੂਮ ਵਿੱਚ ਘੁਸਣ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਹਿਜਾਬ ਤੇ ਪਾਬੰਦੀ ਨੂੰ ਲੈ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੇ ਜਵਾਬ ਵਿੱਚ ਕਰਨਾਟਕ ਦੇ ਕੁਝ ਕਾਲਜਾਂ ਚ ਹਿੰਦੂ ਵਿਦਿਆਰਥੀ ਭਗਵਾ ਸ਼ਾਲ ਪਾ ਕੇ ਚਲੇ ਗਏ। ਵਿਦਿਆਰਥੀਆਂ ਨੇ ਤਰਕ ਦਿੱਤਾ ਕਿ ਜੇਕਰ ਕੱਲ੍ਹ ਵਿੱਚ ਹਿਜਾਬ ਪਾਇਆ ਜਾ ਸਕਦਾ ਹੈ ਤਾਂ ਫਿਰ ਹਿੰਦੂਆਂ ਦੇ ਲਈ ਭਗਵਾ ਸ਼ਾਲ ਵਿੱਚ ਕੀ ਪ੍ਰੇਸ਼ਾਨੀ ਹੈ।
ਇਸ ਦੇ ਨਾਲ ਹੀ ਕਰਨਾਟਕਾ ‘ਚ ਭਗਵਾ ਬਨਾਮ ਹਿਜਾਬ ਦੀ ਲੜਾਈ ਸ਼ੁਰੂ ਹੋ ਗਈ ਅਤੇ ਕਈ ਕਾਲਜਾਂ ਵਿੱਚ ਵਿਵਾਦ ਦੇਖਣ ਨੂੰ ਮਿਲਿਆ। ਮਾਮਲਾ ਵਧਣ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮੱਈ ਨੇ ਰਾਜ ਦੇ ਸਕੂਲ- ਕਾਲਜਾਂ ਨੂੰ ਤਿੰਨ ਦਿਨ ਦੇ ਲਈ ਬੰਦ ਕਰਨ ਦਾ ਆਦੇਸ਼ ਦਿੱਤਾ। ਇਸ ਕੜੀ ਵਿੱਚ 8 ਫ਼ਰਵਰੀ ਨੂੰ ਸ਼ਿਮੋਗਾ ਦੇ ਇਸ ਕਾਲਜ ਵਿਚ ਭਗਵਾ ਝੰਡਾ ਫਹਿਰਾਉਣ ਦੀ ਘਟਨਾ ਸਾਹਮਣੇ ਆਈ।
Fact Check/Verification
ਸ਼ਿਮੋਗਾ ਦੇ ਗੌਰਮਿੰਟ ਫਸਟ ਗ੍ਰੇਟ ਕਾਲਜ ਵਿਚ ਹੋਈ ਇਸ ਘਟਨਾ ਨੂੰ ਲੈ ਕੇ ਅਸੀਂ ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਿੰਸੀਪਲ ਧਨੰਜੇ ਬੀਆਰ ਨਾਲ ਗੱਲਬਾਤ ਕੀਤੀ। ਧਨੰਜੇ ਨੇ ਸਾਨੂੰ ਦੱਸਿਆ ਕਿ ਇਹ ਦਾਅਵਾ ਗਲਤ ਹੈ ਕਿ ਵੀਡੀਓ ਵਿੱਚ ਖੰਬੇ ਤੇ ਚੜ੍ਹੇ ਵਿਅਕਤੀ ਨੇ ਰਾਸ਼ਟਰੀ ਤਿਰੰਗਾ ਹਟਾ ਕੇ ਭਗਵਾ ਝੰਡਾ ਲਹਿਰਾਇਆ ਸੀ। ਘਟਨਾ ਤੋਂ ਪਹਿਲਾਂ ਵੀਡੀਓ ਵਿੱਚ ਦਿੱਖ ਰਹੀ ਖੰਭੇ ਤੇ ਕੋਈ ਝੰਡਾ ਮੌਜੂਦ ਨਹੀਂ ਸੀ। ਇਸ ਖੰਭੇ ਤੇ ਸਿਰਫ਼ 15 ਅਗਸਤ ਅਤੇ 26 ਜਨਵਰੀ ਨੂੰ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ ਜਿਸ ਨੂੰ ਥੋੜ੍ਹੀ ਦੇਰ ਬਾਅਦ ਹੀ ਹਟਾ ਲਿਆ ਜਾਂਦਾ ਹੈ।
ਧਨੰਜੇ ਨੇ ਇਹੀ ਬਿਆਨ ਕੁਝ ਮੀਡੀਆ ਸੰਸਥਾਨਾਂ ਨੂੰ ਵੀ ਦਿੱਤਾ ਹੈ ਧਨੰਜੇ ਨੇ ਸਾਨੂੰ ਕਾਲਜ ਦੇ ਮੈਦਾਨ ਵਿੱਚ ਲੱਗੇ ਇਸ ਖੰਭੇ ਦੀ ਇੱਕ ਫੋਟੋ ਭੇਜੀ ਜਿਸ ਤੇ ਕੋਈ ਝੰਡਾ ਨਹੀਂ ਦਿਖ ਰਿਹਾ। ਧਨੰਜੇ ਦਾ ਕਹਿਣਾ ਹੈ ਕਿ ਇਹ ਫੋਟੋ ਖੰਭੇ ਤੇ ਭਗਵਾ ਝੰਡਾ ਫਹਿਰਾਉਣ ਤੋਂ ਪਹਿਲਾਂ ਪੁਲੀਸ ਨੇ ਖਿੱਚੀ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਇਲਾਵਾ ਸਾਨੂੰ ਗੂਗਲ ਮੈਪ ਤੇ ਵੀ ਇਸ ਕਾਲਜ ਦੀ ਕੁਝ ਪੁਰਾਣੀਆਂ ਤਸਵੀਰਾਂ ਮਿਲੀਆਂ ਜਿਸ ਤੇ ਇਹ ਖੰਭਾ ਖਾਲੀ ਦਿਖ ਰਿਹਾ ਹੈ।


ਜਦੋਂ ਇਹ ਖ਼ਬਰ ਫੈਲਣ ਲੱਗੀ ਤਾਂ ਇਸ ਨੂੰ ਲੈ ਕੇ ਸ਼ਿਮੋਗਾ ਦੇ ਪੁਲੀਸ ਸੁਪਰਿਟੈਂਡੈਂਟ ਬੀਐਮ ਲਕਸ਼ਮੀ ਪ੍ਰਸਾਦ ਨੇ ਆਪਣਾ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਾਲਜ ਵਿਚ ਰਾਸ਼ਟਰੀ ਝੰਡਾ ਹਟਾ ਕੇ ਭਗਵਾ ਝੰਡਾ ਲਗਾਉਣ ਦਾ ਦਾਅਵਾ ਝੂਠਾ ਹੈ। ਭਗਵਾ ਝੰਡੇ ਤੋਂ ਪਹਿਲਾਂ ਖੰਭੇ ਤੇ ਰਾਸ਼ਟਰੀ ਝੰਡਾ ਨਹੀਂ ਸੀ। ਇਸ ਤੋਂ ਇਲਾਵਾ ਭਗਵਾ ਝੰਡਾ ਫਹਿਰਾਉਣ ਤੋਂ ਕੁਝ ਦੇਰ ਬਾਅਦ ਪ੍ਰਦਰਸ਼ਨਕਾਰੀਆਂ ਨੇ ਇਸ ਨੂੰ ਖੁਦ ਹੀ ਹਟਾ ਲਿਆ ਸੀ।
Conclusion
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸ਼ਿਮੋਗਾ ਦੇ ਇਸ ਕਾਲਜ ਵਿਚ ਭਗਵਾ ਝੰਡਾ ਸੱਚਮੁਚ ਫਹਿਰਾਇਆ ਗਿਆ ਸੀ ਪਰ ਇਹ ਦਾਅਵਾ ਗਲਤ ਹੈ ਕਿ ਤਿਰੰਗੇ ਨੂੰ ਹਟਾ ਕੇ ਭਗਵਾ ਝੰਡਾ ਲਗਾਇਆ ਗਿਆ।
Result:
Our Sources
Quote of college principal Dhananjaya B R
Quote of Shimoga SP BM Laxmi Prasad
Google Maps photos
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ