Monday, April 7, 2025

Fact Check

ਜੰਮੂ ਵਿੱਚ ਕੱਢੇ ਗਏ ਗੁੱਡ ਫਰਾਈਡੇ ਜਲੂਸ ਦੀ ਪੁਰਾਣੀ ਵੀਡੀਓ ਨੂੰ ਪੰਜਾਬ ਦਾ ਦੱਸਕੇ ਕੀਤਾ ਵਾਇਰਲ

Written By Runjay Kumar, Translated By Shaminder Singh, Edited By JP Tripathi
Jan 2, 2025
banner_image

Claim
ਪੰਜਾਬ ਵਿੱਚ ਈਸਾਈਆਂ ਵੱਲੋਂ ਕੱਢੇ ਗਏ ਜਲੂਸ ਦੀ ਵੀਡੀਓ

Fact

ਇਹ ਵੀਡੀਓ ਪਿਛਲੇ ਸਾਲ ਮਾਰਚ ‘ਚ ਜੰਮੂ ਵਿੱਚ ਕੱਢੇ ਗਏ ਗੁੱਡ ਫਰਾਈਡੇ ਦੇ ਜਲੂਸ ਦਾ ਹੈ।

ਸੋਸ਼ਲ ਮੀਡੀਆ ‘ਤੇ ਇਕ ਜਲੂਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਇਕ ਵਿਅਕਤੀ ਕਰਾਸ ਚੁੱਕੀ ਨਜ਼ਰ ਆ ਰਿਹਾ ਹੈ ਅਤੇ ਇਸ ਦੌਰਾਨ ਕੁਝ ਲੋਕ ਉਸ ਨੂੰ ਕੋੜੇ ਮਾਰ ਰਹੇ ਹਨ। ਇਸ ਵੀਡੀਓ ਨੂੰ ਪੰਜਾਬ ਵਿੱਚ ਈਸਾਈਆਂ ਵੱਲੋਂ ਕੱਢੇ ਗਏ ਜਲੂਸ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ ।

ਵਾਇਰਲ ਹੋ ਰਹੀ ਵੀਡੀਓ 46 ਸਕਿੰਡ ਦੀ ਹੈ ਜਿਸ ਵਿੱਚ ਯਿਸੂ ਮਸੀਹ ਦਾ ਰੂਪ ਧਾਰੇ ਹੋਏ ਇੱਕ ਵਿਅਕਤੀ ਨੂੰ ਮੋਢੇ ‘ਤੇ ਕਰਾਸ ਚੁੱਕੀ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹਨਾਂ ਦੇ ਪਿੱਛੇ ਲੋਕ ਉਹਨਾਂ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਭੀੜ ਦੇ ਹੱਥਾਂ ਵਿੱਚ ਤਖ਼ਤੀਆਂ ਨਜ਼ਰ ਆ ਰਹੀਆਂ ਹਨ ਜਿਸ ਵਿੱਚ ਯਿਸੂ ਮਸੀਹ ਨਾਲ ਸਬੰਧਤ ਵਿਚਾਰ ਲਿਖੇ ਹੋਏ ਹਨ।

ਇਸ ਵੀਡੀਓ ਨੂੰ ਪੰਜਾਬ ਵਿੱਚ ਵੱਧ ਰਹੇ ਧਰਮ ਪਰਿਵਰਤਨ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ ਪਿਛਲੇ ਕੁਝ ਸਾਲਾਂ ਦੌਰਾਨ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਤਰਨਤਾਰਨ, ਗੁਰਦਾਸਪੁਰ ਅਤੇ ਬਟਾਲਾ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਿੱਖ ਧਰਮ ਛੱਡ ਕੇ ਈਸਾਈ ਧਰਮ ਅਪਣਾ ਲਿਆ। ਇਸ ਧਰਮ ਪਰਿਵਰਤਨ ਕਾਰਨ ਪਿਛਲੇ ਕੁਝ ਸਾਲਾਂ ਦੌਰਾਨ ਕਈ ਮੌਕਿਆਂ ‘ਤੇ ਸਿੱਖ ਭਾਈਚਾਰੇ ਅਤੇ ਈਸਾਈ ਭਾਈਚਾਰੇ ਦਰਮਿਆਨ ਟਕਰਾਅ ਵੀ ਹੋਇਆ।

पंजाब

Courtesy: X/MYogiDevnath

Fact Check/Verification

ਜਾਂਚ ਦੌਰਾਨ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਪਾਇਆ ਕਿ ਸੜਕ ਦੇ ਕਿਨਾਰੇ ਇੱਕ ਦੁਕਾਨ ‘ਤੇ ਅੰਗਰੇਜ਼ੀ ਵਿੱਚ “ਗੁਲਾਮ ਰਸੂਲ ਐਂਡ ਸਨਜ਼” ਲਿਖਿਆ ਹੋਇਆ ਸੀ।

ਜਦੋਂ ਅਸੀਂ ਗੂਗਲ ਮੈਪਸ ‘ਤੇ ਦੁਕਾਨ ਦੀ ਖੋਜ ਕੀਤੀ ਤਾਂ ਅਸੀਂ ਪਾਇਆ ਕਿ ਇਹ ਜੰਮੂ, ਜੰਮੂ-ਕਸ਼ਮੀਰ ਵਿਚ ਹੈ। ਇਸ ਦੌਰਾਨ ਵੀਡੀਓ ਵਿੱਚ ਦਿਖ ਰਹੀ ਸੜਕ ਦੇ ਦ੍ਰਿਸ਼ ਗੂਗਲ ਮੈਪ ‘ਤੇ ਮੌਜੂਦ ਦ੍ਰਿਸ਼ ਨਾਲ ਮੇਲ ਖਾਂਦੇ ਹਨ।

ਹੁਣ ਤੱਕ ਦੀ ਸਾਡੀ ਜਾਂਚ ਤੋਂ ਇਹ ਲਗਭਗ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਪੰਜਾਬ ਦਾ ਨਹੀਂ ਸਗੋਂ ਜੰਮੂ ਦਾ ਹੈ। ਇਸ ਤੋਂ ਬਾਅਦ ਸਰਚ ਦੌਰਾਨ ਸਾਨੂੰ ਆਉਟਲੁੱਕ ਵੈੱਬਸਾਈਟ ‘ਤੇ 29 ਮਾਰਚ 2024 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ  ।

ਇਸ ਰਿਪੋਰਟ ਵਿਚ ਵਾਇਰਲ ਵੀਡੀਓ ਨਾਲ ਸਬੰਧਤ ਦ੍ਰਿਸ਼ ਵੀ ਸਨ। ਰਿਪੋਰਟ ਵਿੱਚ ਇਸ ਨੂੰ ਜੰਮੂ ਵਿਚ ਗੁੱਡ ਫਰਾਈਡੇ ਅਤੇ ਈਸਟਰ ਦੇ ਮੌਕੇ ‘ਤੇ ਈਸਾਈਆਂ ਦੁਆਰਾ ਕੱਢਿਆ ਗਿਆ ਜਲੂਸ ਦੱਸਿਆ ਗਿਆ ਸੀ।

ਸਾਨੂੰ ਜੰਮੂ-ਕਸ਼ਮੀਰ ਦੇ ਸਥਾਨਕ ਨਿਊਜ਼ ਪੋਰਟਲ ਡੇਲੀ ਐਕਸਲਜ਼ੀਅਰ ਦੀ ਵੈਬਸਾਈਟ ‘ਤੇ 28 ਮਾਰਚ, 2024 ਨੂੰ ਪ੍ਰਕਾਸ਼ਿਤ ਰਿਪੋਰਟ ਵੀ ਮਿਲੀ। ਇਸ ਰਿਪੋਰਟ ਵਿੱਚ ਵਾਇਰਲ ਵੀਡੀਓ ਦੇ ਦ੍ਰਿਸ਼ ਵੀ ਮੌਜੂਦ ਸਨ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 27 ਮਾਰਚ ਨੂੰ ਜੰਮੂ-ਕਸ਼ਮੀਰ ਜੁਆਇੰਟ ਚਰਚ ਫੈਲੋਸ਼ਿਪ ਨੇ ਗੁੱਡ ਫਰਾਈਡੇ ਅਤੇ ਈਸਟਰ ਦੇ ਮੌਕੇ ‘ਤੇ ਜਲੂਸ ਕੱਢਿਆ ਸੀ। ਇਸ ਦੌਰਾਨ ਯਿਸੂ ਮਸੀਹ ਨੂੰ ਕਰਾਸ ਚੁੱਕੀ ਅਤੇ ਰੋਮਨ ਸੈਨਿਕਾਂ ਦੁਆਰਾ ਕੁੱਟੇ ਜਾਣ ਦੇ ਦ੍ਰਿਸ਼ ਵੀ ਦਿਖਾਏ ਗਏ।

ਜਾਂਚ ਦੌਰਾਨ, ਸਾਨੂੰ ਇੱਕ ਹੋਰ ਯੂ ਟਿਊਬ ਪੋਰਟਲ ਤੋਂ 27 ਮਾਰਚ, 2024 ਨੂੰ ਅਪਲੋਡ ਕੀਤੇ ਗਏ ਇੱਕ ਵੀਡੀਓ ਵਿੱਚ ਵਾਇਰਲ ਵੀਡੀਓ ਦੇ ਦ੍ਰਿਸ਼ ਵੀ ਮਿਲੇ। ਇਸ ਵੀਡੀਓ ‘ਚ ਮੌਜੂਦ ਵਰਣਨ ‘ਚ ਇਸ ਨੂੰ ਜੰਮੂ ‘ਚ ਗੁੱਡ ਫਰਾਈਡੇ ਦੇ ਮੌਕੇ ‘ਤੇ ਕੱਢਿਆ ਗਿਆ ਜਲੂਸ ਵੀ ਦੱਸਿਆ ਗਿਆ ਹੈ।

Conclusion

ਇਹ ਵੀਡੀਓ ਪਿਛਲੇ ਸਾਲ ਮਾਰਚ ‘ਚ ਜੰਮੂ ਵਿੱਚ ਕੱਢੇ ਗਏ ਗੁੱਡ ਫਰਾਈਡੇ ਦੇ ਜਲੂਸ ਦਾ ਹੈ।

Result: Missing Context

Our Sources
Image Available on google maps
Article published by outlook on 29th March 2024
Article published by daily excelsior on 28th March 2024
Youtube video by News JK on 27th March 2024


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,694

Fact checks done

FOLLOW US
imageimageimageimageimageimageimage
cookie

ਸਾਡੀ ਵੈਬਸਾਈਟ ਕੁਕੀਜ਼ ਵਰਤਦੀ ਹੈ

ਅਸੀਂ ਕੁਕੀਜ਼ ਅਤੇ ਸਮਾਨ ਤਕਨੀਕੀ ਦੀ ਮਦਦ ਨਾਲ ਸਮੱਗਰੀ ਨੂੰ ਵਿਅਕਤਿਗਤ ਬਣਾਉਣ ਵਿੱਚ ਸਹਾਇਤਾ ਕਰਦੇ ਹਾਂ, ਵਿਗਿਆਪਨਾਂ ਨੂੰ ਅਨੁਕੂਲਿਤ ਕਰਨ ਅਤੇ ਮਾਪਣ ਵਿੱਚ ਮਦਦ ਕਰਦੇ ਹਾਂ, ਅਤੇ ਬੇਹਤਰ ਅਨੁਭਵ ਪ੍ਰਦਾਨ ਕਰਨ ਲਈ। 'ਠੀਕ ਹੈ' ਤੇ ਕਲਿੱਕ ਕਰਨ ਜਾਂ ਕੁਕੀ ਪਸੰਦੀ ਵਿੱਚ ਇੱਕ ਵਿਕਲਪ ਚਾਲੂ ਕਰਨ ਨਾਲ, ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ, ਸਾਡੀ ਕੁਕੀ ਨੀਤੀ ਵਿੱਚ ਵਿਸਤਾਰ ਨਾਲ ਵ੍ਯਾਖਿਆ ਕੀਤੇ ਗਏ ਪ੍ਰਣਾਲੀ ਵਿੱਚ।