Claim
ਗਲੇਨ ਮੈਕਸਵੇਲ ਨੇ ਸਚਿਨ ਤੇਂਦੁਲਕਰ ਦੇ ਪੈਰੀਂ ਹੱਥ ਲਗਾਏ
Fact
ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ।
7 ਨਵੰਬਰ ਨੂੰ ਅਫ਼ਗ਼ਾਨਿਸਤਾਨ ਬਨਾਮ ਆਸਟ੍ਰੇਲੀਆ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਬੱਲੇਬਾਜ਼ ਗਲੇਨ ਮੈਕਸਵੇਲ ਨੇ 201 ਰਨਾਂ ਦੀ ਬੇਹਤਰੀਨ ਪਾਰੀ ਖੇਡਦਿਆਂ ਆਸਟ੍ਰੇਲੀਆ ਨੂੰ ਜਿੱਤ ਦਵਾਈ। ਮੈਚ ਤੋਂ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਗਲੇਨ ਮੈਕਸਵੇਲ ਨੂੰ ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ ਦੇ ਪੈਰ ਹੱਥ ਲਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫ਼ਗ਼ਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਗਲੇਨ ਮੈਕਸਵੇਲ ਨੇ ਸਚਿਨ ਤੇਂਦੁਲਕਰ ਦੇ ਪੈਰੀਂ ਹੱਥ ਲਾਏ।
ਫੇਸਬੁੱਕ ਪੇਜ “ਸ਼ਰਬ ਸਾਂਝਾ ਪੰਜਾਬ Sarb Sanjha Punjab” ਨੇ 10 ਨਵੰਬਰ 2023 ਨੂੰ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਸਾਡਾ ਭਾਰਤ ਮਹਾਨ ਮੈਕਸਵੈਲ ਜੀ ਨੇ ਮਾਸਟਰ ਬਲਾਸਟਰ ਇੰਡੀਅਨ ਰਨ ਮਸ਼ੀਨ ਦੇ ਮਹਾਨ ਖਿਡਾਰੀ ਭਾਰਤ ਰਤਨ ਸ਼੍ਰੀ ਸਚਿਨ ਤੇਂਦੁਲਕਰ ਜੀ ਦੇ ਪੈਰ ਛੋਹ ਲਏ ਦੋਹਰਾ ਸੈਂਕੜਾ ਮਾਰ ਕੇ ਅਸੀਂ ਸਾਰੇ ਭਾਰਤੀਆਂ ਨੂੰ ਮਾਣ ਵਾਲਾ ਪਲ ਹੈ। ਜੈ ਹਿੰਦ ਜੈ ਭਾਰਤ”

Fact Check/Verification
ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਵਾਇਰਲ ਤਸਵੀਰ ਨੂੰ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਮੇਜ ਸਟਾਕ ਵੈੱਬਸਾਈਟ Getty Images ‘ਤੇ ਸਚਿਨ ਦੀ ਤਸਵੀਰ ਮਿਲੀ ਜਿਹੜੀ ਹੂਬਹੂ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਸੀ ਪਰ ਇਸ ਤਸਵੀਰ ਵਿਚ ਸਚਿਨ ਅਫ਼ਗ਼ਾਨਿਸਤਾਨ ਕ੍ਰਿਕੇਟ ਟੀਮ ਦੇ ਕਿਸੇ ਮੈਂਬਰ ਨਾਲ ਹੱਥ ਮਿਲਾ ਰਹੇ ਸਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੌਰਾਨ ਸਾਨੂੰ ਇੱਕ ਵੀਡੀਓ ਮਿਲਿਆ ਜੋ ICC ਦੁਆਰਾ ਸਾਂਝਾ ਕੀਤਾ ਗਿਆ ਸੀ। ਵੀਡੀਓ ਵਿੱਚ ਅਫ਼ਗ਼ਾਨਿਸਤਾਨ ਦੀ ਟੀਮ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਕੀਤੀ ਸੀ। ਇਸ ਵੀਡੀਓ ਵਿਚ ਸਚਿਨ ਤੇਂਦੁਲਕਰ ਤੇ ਅਫ਼ਗ਼ਾਨਿਸਤਾਨ ਦੀ ਟੀਮ ਦੀ ਮੁਲਾਕਾਤ ਨੂੰ ਵੇਖਿਆ ਜਾ ਸਕਦਾ ਹੈ।

ਹੋਰ ਜਾਂਚ ਕਰਦੇ ਹੋਏ, ਅਸੀਂ ਆਈਸੀਸੀ ਦੀ ਅਧਿਕਾਰਤ ਵੈੱਬਸਾਈਟ ‘ ਤੇ ਗਏ ਅਤੇ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਦੀ ਫੁਟੇਜ ਲੱਭੀ। ਮੈਕਸਵੈੱਲ 46.4 ਓਵਰਾਂ ‘ਤੇ ਆਪਣਾ ਹੈਲਮੇਟ ਉਤਾਰਦਾ ਨਜ਼ਰ ਆ ਰਹੇ ਹਨ ਅਤੇ ਇਸ ਤੋਂ ਬਾਅਦ ਆਸਟ੍ਰੇਲੀਆਈ ਬੱਲੇਬਾਜ਼ ਅਫਗਾਨਿਸਤਾਨ ਖਿਲਾਫ ਜਿੱਤ ਤੱਕ ਆਪਣਾ ਹੈਲਮੇਟ ਦੁਬਾਰਾ ਨਹੀਂ ਉਤਾਰਦਾ ਹੈ। ਉਥੇ ਹੀ ਵਾਇਰਲ ਹੋ ਰਹੀ ਤਸਵੀਰ ‘ਚ ਮੈਕਸਵੈੱਲ ਹੈਲਮੇਟ ਪਹਿਨੇ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਇਹ ਸਪਸ਼ਟ ਹੈ ਕਿ ਮੈਕਸਵੈੱਲ ਦੀ ਤਸਵੀਰ ਜਿੱਥੇ ਉਹ ਹੈਲਮੇਟ ਪਹਿਨੇ ਅਤੇ ਸਚਿਨ ਤੇਂਦੁਲਕਰ ਦੇ ਪੈਰੀਂ ਹੱਥ ਲਗਾਉਂਦੇ ਦਿਖਾਈ ਦੇ ਰਹੇ ਹਨ, ਇਸ ਤਸਵੀਰ ਨੂੰ ਮੈਚ ਤੋਂ ਬਾਅਦ ਕਲਿੱਕ ਨਹੀਂ ਕੀਤਾ ਗਿਆ ਸੀ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ।
Result: Altered Image
Our Sources
1. Image published by GettyImages, dated November 6, 2023.
2. X post by ICC, dated November 6, 2023.
3. ICC’s Official Website
4. Report published by ESPN CricInfo, dated November 7, 2023.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।