Claim
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਤੇਜ਼ ਬਹਾਵ ‘ਚ ਵਾਹਨਾਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਨਾਭਾ ਦਾ ਹੈ।

Fact Check
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਦੀ ਸ਼ੁਰੂਆਤ ‘ਚ ਸਾਨੂੰ “ਅਵਿਨਾਸ਼ ਕਲੈਕਸ਼ਨ” ਦੁਕਾਨ ਦਾ ਬੋਰਡ ਨਜ਼ਰ ਆਇਆ।

ਅੱਗੇ ਵਧਦੇ ਹੋਏ ਅਸੀਂ ਵੀਡੀਓ ਵਿਚ ਦਿੱਸ ਰਹੀ ਦੁਕਾਨ ਬਾਰੇ ਗੂਗਲ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਗੂਗਲ ‘ਤੇ ਇਸ ਦੁਕਾਨ ਨਾਲ ਹੂਬਹੂ ਮੇਲ ਖਾਂਦੀ ਦੁਕਾਨ ਦੀ ਤਸਵੀਰ ਮਿਲੀ। ਇਸ ਦੁਕਾਨ ਦਾ ਨਾਂਅ ਅਵਿਨਾਸ਼ ਕਲੈਕਸ਼ਨ ਸੀ ਅਤੇ ਗੂਗਲ ‘ਤੇ ਮੌਜੂਦ ਜਾਣਕਾਰੀ ਅਨੁਸਾਰ ਇਹ ਦੁਕਾਨ ਪੰਜਾਬ ਦੇ ਨਾਭਾ ਵਿਚ ਨਹੀਂ ਸਗੋਂ ਰਾਜਸਥਾਨ ਸਥਿਤ ਟੋਡਾਰਾਏ ਸਿੰਘ ਇਲਾਕੇ ਵਿਚ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਗੂਗਲ ‘ਤੇ ਮੌਜੂਦ ਇਸ ਦੁਕਾਨ ਦੀ ਤਸਵੀਰ ਅਤੇ ਵਾਇਰਲ ਵੀਡੀਓ ਵਿਚ ਦਿੱਸ ਰਹੀ ਦੁਕਾਨ ਵਿਚਕਾਰ ਸਮਾਨਤਾਵਾਂ ਵੇਖੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੱਕ ਯੂ ਟਿਊਬ ਚੈਨਲ ਤੇ ਅਪਲੋਡ ਮਿਲੀ। ਯੂ ਟਿਊਬ ਤੇ ਅਪਲੋਡ ਕੀਤੀ ਗਈ ਵੀਡੀਓ ਨੂੰ ਜੋਧਪੁਰ ਦਾ ਦੱਸਿਆ ਗਿਆ ਹੈ।
ਪੜਤਾਲ ਨੂੰ ਅੱਗੇ ਵਧਾਉਂਦਿਆ ਹੋਏ ਅਸੀਂ ਰਾਜਸਥਾਨ ਸਥਿਤ ਅਵਿਨਾਸ਼ ਕਲੈਕਸ਼ਨ ਦੇ ਮਾਲਕ ਅਵਿਨਾਸ਼ ਜੈਨ ਨਾਲ ਗੱਲ ਕੀਤੀ। ਅਵਿਨਾਸ਼ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰਦੇ ਹੋਏ ਕਿਹਾ, “ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਨਹੀਂ ਸਗੋਂ ਰਾਜਸਥਾਨ ਦੀ ਹੈ। ਉਹਨਾਂ ਨੇ ਕਿਹਾ ਕਿ ਵੀਡੀਓ ਵਿਚ ਬਾਈਕ ਨੂੰ ਫੜ੍ਹਦੇ ਸਮੇਂ ਡਿੱਗਦੇ ਦਿੱਸ ਰਹੇ ਵਿਅਕਤੀ ਮੇਰੇ ਦੋਸਤ ਮਨਜੀਤ ਸਿੰਘ ਹਨ। ਉਹਨਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਉਹਨਾਂ ਦੇ ਦੁਕਾਨ ਦੇ ਬਾਹਰ ਦੀ ਹੈ ਅਤੇ ਇਹ ਵੀਡੀਓ ਪੁਰਾਣਾ ਹੈ।”
Our Sources
Telephonic conversation with Shopkeeper from Rajasthan
Analysis of shop scene in Viral video
Video uploade by YouTube Chanel ‘Video Adda’ on August 13,2016
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044