ਸੋਸ਼ਲ ਮੀਡੀਆ ਤੇ ਗੁਜਰਾਤ ਕਾਂਗਰਸ ਦੇ ਪ੍ਰਧਾਨ ਅਮਿਤ ਚਾਵੜਾ ਦੁਆਰਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਬਦਲ ਕੇ ਅਡਾਨੀ ਏਅਰਪੋਰਟ ਰੱਖ ਦਿੱਤਾ ਗਿਆ ਹੈ।

ਟਵਿੱਟਰ ਤੇ ਇੱਕ ਤਸਵੀਰ ਨੂੰ ਟਵੀਟ ਕੀਤਾ ਗਿਆ ਹੈ ਜਿਸ ਉਤੇ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਲਿਖਿਆ ਹੈ,”ਅਹਿਮਦਾਬਾਦ ਵਿੱਚ ਤੁਹਾਡਾ ਹਾਰਦਿਕ ਸੁਆਗਤ ਹੈ”। ਹੋਰਡਿੰਗ ਦੇ ਸੱਜੇ ਅਤੇ ਖੱਬੇ ਪਾਸੇ ਅਡਾਨੀ ਏਅਰਪੋਰਟ ਲਿਖਿਆ ਹੋਇਆ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮ ਸੀ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦਿੱਲੀ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਸੰਬੰਧਤ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਕਰਨ ਦੇ ਦੌਰਾਨ ਸਾਨੂੰ ਟਾਈਮਜ਼ ਆਫ ਇੰਡੀਆ ਤੇ ਫਾਇਨੈਂਸ਼ਲ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਮੀਡੀਆ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਅਡਾਨੀ ਗਰੁੱਪ ਨੇ ਅਹਿਮਦਾਬਾਦ ਏਅਰਪੋਰਟ ਸਮੇਤ ਦੇਸ਼ ਦੇ ਤਿੰਨ ਹਵਾਈ ਅੱਡਿਆਂ ਦਾ ਸੰਚਾਲਨ ਦੇ ਲਈ ਸਭ ਤੋਂ ਜ਼ਿਆਦਾ ਬੋਲੀ ਲਗਾ ਕੇ ਠੇਕਾ ਹਾਸਲ ਕੀਤਾ ਹੈ।

ਸਰਚ ਦੇ ਦੌਰਾਨ ਸਾਨੂੰ ਟਾਈਮਜ ਆਫ ਇੰਡੀਆ ਦੁਆਰਾ ਪ੍ਰਕਾਸ਼ਿਤ ਕੀਤੀ ਕਿ ਇਕ ਮੀਡੀਆ ਰਿਪੋਰਟ ਮਿਲੀ। ਇਸ ਦੇ ਮੁਤਾਬਕ ਮੁਤਾਬਿਕ ਵੀ ਅਡਾਨੀ ਗਰੁੱਪ ਨੇ ਅਹਿਮਦਾਬਾਦ ਏਅਰਪੋਰਟ ਦੇ ਸੰਚਾਲਨ ਦਾ ਠੇਕਾ ਹਾਸਲ ਕੀਤਾ ਹੈ।

ਯੂ ਟਿਊਬ ਨੂੰ ਖੰਗਾਲਣ ਦੇ ਦੌਰਾਨ ਸਾਨੂੰ ਟੀ ਵੀ 9 ਭਾਰਤਵਰਸ਼ ਦੇ ਅਧਿਕਾਰਿਕ ਚੈਨਲ ਤੇ ਅਪਲੋਡ ਕੀਤੀ ਗਈ ਇਕ ਵੀਡੀਓ ਮਿਲੀ। ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਅਡਾਨੀ ਗਰੁੱਪ ਆਉਣ ਵਾਲੇ 50 ਸਾਲ ਤਕ ਸਰਦਾਰ ਵੱਲਭਭਾਈ ਏਅਰਪੋਰਟ ਦੀ ਕਮਾਨ ਸੰਭਾਲੇਗਾ।
ਵਾਇਰਲ ਦਾਅਵੇ ਦੀ ਤਹਿ ਤਕ ਜਾਣ ਦੇ ਲਈ ਅਸੀਂ ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਅਹਿਮਦਾਬਾਦ ਏਅਰਪੋਰਟ ਦੀ ਵੈੱਬਸਾਈਟ ਨੂੰ ਖੰਗਾਲਿਆ। ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਇੱਥੇ ਏਅਰਪੋਰਟ ਦਾ ਨਾਂ ਸਰਦਾਰ ਵੱਲਭਭਾਈ ਇੰਟਰਨੈਸ਼ਨਲ ਏਅਰਪੋਰਟ ਹੀ ਲਿਖਿਆ ਹੋਇਆ ਹੈ।


ਟਵਿਟਰ ਖੰਗਾਲਣ ਦੇ ਦੌਰਾਨ ਸਾਨੂੰ ਪੀਆਬੀ ਗੁਜਰਾਤ ਦੇ ਅਧਿਕਾਰਿਕ ਹੈਂਡਲ ਤੋਂ ਕੀਤੇ ਗਿਆ ਟਵੀਟ ਮਿਲਿਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਭਰਮਾਉਣ ਲਈ ਟਵਿੱਟਰ ਤੇ ਸਿਰਫ਼ ਇਕ ਪਾਸੇ ਦੀ ਤਸਵੀਰ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਜਦਕਿ ਹੋਰਡਿੰਗ ਤੇ ਦੂਜੇ ਪਾਸੇ ਸਰਦਾਰ ਵੱਲਭਭਾਈ ਪਟੇਲ ਲਿਖਿਆ ਹੋਇਆ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਏਅਰਪੋਰਟ ਦਾ ਨਾਂ ਬਦਲ ਕੇ ਅਡਾਨੀ ਏਅਰਪੋਰਟ ਨਹੀਂ ਕੀਤਾ ਗਿਆ ਹੈ। ਦਰਅਸਲ ਅਡਾਨੀ ਸਮੂਹ ਨੂੰ ਦੇਸ਼ ਦੇ ਕੁਝ ਏਅਰਪੋਰਟ ਦੇ ਸੰਚਾਲਨ ਦਾ ਠੇਕਾ 50 ਸਾਲਾਂ ਦੇ ਲਈ ਦਿੱਤਾ ਗਿਆ ਹੈ।
Result: Partly False
Sources
Financial Express https://www.financialexpress.com/hindi/india-news/central-cabinet-approved-adani-bid-to-develop-airport/1627556/
YouTube https://www.youtube.com/watch?v=XS09L0KHEGk
Twitterhttps://twitter.com/PIBAhmedabad/status/1337736908294615040
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044