Claim
ਸੰਸਦ ਵਿੱਚ ਇੱਕ ਲੀਡਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ‘ਚ ਸਰਕਾਰ ਦੀ ਆਲੋਚਨਾ ਕੀਤੀ।
Fact
ਵੀਡੀਓ ਰਾਜਸਥਾਨ ਤੋਂ ਆਜ਼ਾਦ ਵਿਧਾਇਕ ਬਲਜੀਤ ਯਾਦਵ ਦਾ ਹੈ ਜਿਸ ‘ਚ ਉਹ ਰਾਜਸਥਾਨ ਵਿਧਾਨ ਸਭਾ ਵਿਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰ ਰਹੇ ਸਨ। ਰਾਜਸਥਾਨ ਦੇ MLA ਦੇ ਭਾਸ਼ਣ ਦੀ ਇੱਕ ਕਲਿਪ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਕਲਿਪ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇਕ ਨੇਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ। ਵਾਇਰਲ ਵੀਡੀਓ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸੰਸਦ (ਪਾਰਲੀਮੈਂਟ) ਦੀ ਹੈ ਜਿਥੇ ਇੱਕ ਲੀਡਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ‘ਚ ਸਰਕਾਰ ਦੀ ਆਲੋਚਨਾ ਕੀਤੀ ਹੈ।
ਇੱਕ ਟਵਿੱਟਰ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਸੰਸਦ ਦੇ ਵਿੱਚ ਨਰਿੰਦਰ ਮੋਦੀ ਦੇ ਸਾਮ੍ਹਣੇ ਕਿਸਾਨਾਂ ਦੇ ਹੱਕ ਵਿੱਚ ਲੀਡਰ ਗਰਜਿਆ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਾਨੂੰ 1 ਮਾਰਚ 2021 ਦਾ ਯੂਟਿਊਬ ‘ਤੇ ਜ਼ੂਮ ਨਿਊਜ਼ ਦਾ ਇੱਕ ਵੀਡੀਓ ਪ੍ਰਾਪਤ ਹੋਇਆ। ਇਹ ਵੀਡੀਓ ਰਾਜਸਥਾਨ ਦੇ ਬੇਨੌਰ ਤੋਂ ਵਿਧਾਇਕ ਬਲਜੀਤ ਯਾਦਵ ਦਾ ਰਾਜਸਥਾਨ ਵਿਧਾਨ ਸਭਾ ‘ਚ ਭਾਸ਼ਣ ਦਾ ਸੀ। ਇਸ ਵੀਡੀਓ ‘ਚ ਵਾਇਰਲ ਵੀਡੀਓ ਦਾ ਭਾਗ 25 ਮਿੰਟ ਤੋਂ ਬਾਅਦ ਸੁਣਿਆ ਜਾ ਸਕਦਾ ਹੈ। ਵੀਡੀਓ ਤੋਂ ਇਹ ਤਾਂ ਸਾਫ ਹੋਇਆ ਕਿ ਉਹ ਸੰਸਦ ਵਿਚ ਨਹੀਂ ਸਗੋਂ ਵਿਧਾਨ ਸਭਾ ਵਿਚ ਬੋਲ ਰਹੇ ਸਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਵੀਡੀਓ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ ਅਤੇ ਰਾਜਸਥਾਨ ਦੇ MLA ਦੇ ਭਾਸ਼ਣ ਦੀ ਇੱਕ ਕਲਿਪ PM ਮੋਦੀ ਦੀ ਕਲਿਪ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਇਹ ਵੀਡੀਓ 1 ਮਾਰਚ 2021 ਨੂੰ ਜ਼ੂਮ ਨਿਊਜ਼ ਦੇ ਫੇਸਬੁੱਕ ਪੇਜ ‘ਤੇ ਵੀ ਪੋਸਟ ਕੀਤਾ ਗਿਆ ਸੀ।
ਸਾਨੂੰ ਬਲਜੀਤ ਯਾਦਵ ਦੀ ਰਾਜਸਥਾਨ ਵਿਧਾਨ ਸਭਾ ਵਿੱਚ ਰਾਜ ਸਰਕਾਰ ਦੇ ਬਜਟ ਦੀ ਪ੍ਰਸ਼ੰਸਾ ਕਰਦੇ ਹੋਏ ਦੀ ਵੀਡੀਓ ਉਹਨਾਂ ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ 1 ਮਾਰਚ 2021 ਨੂੰ ਸਾਂਝਾ ਕੀਤਾ ਮਿਲਿਆ।

ਬਲਜੀਤ ਯਾਦਵ ਦੇ ਟਵਿੱਟਰ ਅਕਾਊਂਟ ਮੁਤਾਬਕ ਉਹ ਬਹਿਰੂਰ ਤੋਂ ਰਾਜਸਥਾਨ ਵਿਧਾਨ ਸਭਾ ਦੇ ਵਿਧਾਇਕ ਹਨ। ਬਲਜੀਤ ਯਾਦਵ ਰਾਜਸਥਾਨ ਵਿਧਾਨ ਸਭਾ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ। ਬਾਅਦ ਵਿਚ ਉਸਨੇ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਰਾਜਸਥਾਨ ਸਰਕਾਰ ਨੂੰ ਆਪਣਾ ਸਮਰਥਨ ਦਿੱਤਾ।
Conclusion
ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਤੋਂ ਆਜ਼ਾਦ ਵਿਧਾਇਕ ਬਲਜੀਤ ਯਾਦਵ ਦਾ ਹੈ ਜਿਸ ਵਿਚ ਉਹ ਰਾਜਸਥਾਨ ਵਿਧਾਨ ਸਭਾ ਵਿਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰ ਰਹੇ ਸਨ। ਹੁਣ ਰਾਜਸਥਾਨ ਦੇ MLA ਦੇ ਭਾਸ਼ਣ ਦੀ ਇੱਕ ਕਲਿਪ ਪ੍ਰਧਾਨ ਮੰਤਰੀ ਮੋਦੀ ਦੀ ਕਲਿਪ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
Result: Altered Media
Our Sources
Youtube video by Zoom News on March 1, 2021
Facebook video by Zoom News on March 1, 2021
Facebook video by Baljeet Yadav on March 1, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ