ਸੋਸ਼ਲ ਮੀਡੀਆ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਲੈ ਕੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲਬੀਰ ਸਿੰਘ ਰਾਜੇਵਾਲ ਨੇ ਦਿੱਲੀ ਮੋਰਚੇ ਵਿਚੋਂ ਨਿਹੰਗ ਸਿੰਘਾਂ ਨੂੰ ਵਾਪਸ ਜਾਣ ਦੇ ਲਈ ਕਿਹਾ ਹੈ।
ਫੇਸਬੁੱਕ ਪੇਜ਼ ਅੱਗਬਾਨੀ ਨੇ 1 ਫਰਵਰੀ ਨੂੰ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਨਿਹੰਗ ਫੌਜਾਂ ਵਾਪਿਸ ਚਲੇ ਜਾਣ:- ਰਾਜੇਵਾਲ, ਕੌਣ ਕੌਣ ਸਹਿਮਤ ਇਸ ਗੱਲ ਨਾਲ?”

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਪੋਸਟ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਦੀ ਜਾਂਚ ਸ਼ੁਰੂ ਕੀਤੀ। ਅਸੀਂ ਕੀਵਰਡ ਸਰਚ ਦੇ ਜਰੀਏ ਇਸ ਖ਼ਬਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ punjabilokchannel ਦੀ ਇਕ ਰਿਪੋਰਟ ਮਿਲੀ ਜਿਸ ਦੇ ਅਨੁਸਾਰ ਬਲਬੀਰ ਸਿੰਘ ਰਾਜੇਵਾਲ ਨੇ ਨਿਹੰਗ ਸਿੰਘਾਂ ਨੂੰ ਇਹ ਅਪੀਲ ਕੀਤੀ ਸੀ ਕਿ ਨਿਹੰਗ ਸਿੰਘ ਅਪਣੀਆਂ ਛਾਉਣੀਆਂ ਹੋਰ ਥਾਂ ਲੈ ਜਾਣ। ਉਨ੍ਹਾਂ ਨੇ ਕਿਹਾ ਕਿ ਇਸ ਅੰਦੋਲਨ ਨੂੰ ਸਰਕਾਰੀ ਏਜੰਟ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਬਿਆਨ ਦਿੰਦਿਆਂ ਗੱਡੀਆਂ ਉਪਰ ਸਿਰਫ਼ ਕਿਸਾਨ ਜਥੇਬੰਦੀਆਂ ਦੇ ਝੰਡੇ ਲਾਉਣ ਦੀ ਅਪੀਲ ਵੀ ਕੀਤੀ ਸੀ। ਰਾਜੇਵਾਲ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਰਾਜੇਵਾਲ ਦੀ ਕਾਫੀ ਅਲੋਚਨਾ ਵੀ ਹੋਈ ਸੀ। ਧਰਨੇ ਵਿੱਚ ਸ਼ਾਮਲ ਲੋਕਾਂ ਨੇ ਵੀ ਰਾਜੇਵਾਲ ਦੀ ਬਿਆਨ ਉੱਪਰ ਇਤਰਾਜ਼ ਜਤਾਇਆ ਸੀ।

ਬਲਬੀਰ ਸਿੰਘ ਰਾਜੇਵਾਲ ਵੱਲੋਂ ਦਿੱਤੇ ਇਸ ਬਿਆਨ ਦੀ ਵੀਡੀਓ ਸਾਨੂੰ ਨਾਮਵਰ ਮੀਡਿਆ ਏਜੇਂਸੀ Rozana Spokesman ਦੇ ਯੂਟਿਊਬ ਪੇਜ ‘ਤੇ ਅਪਲੋਡ ਮਿਲੀ।
ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਬਿਆਨ ਵਿਚ ਕਿਹਾ, ”ਆ ਜਿਹੜੀਆਂ ਸਾਡੇ ਕੋਲ ਛਾਉਣੀਆਂ ਪਈਆਂ ਨਿਹੰਗ ਸਿੰਘਾਂ ਦੀਆਂ, ਗੁਰੂ ਦੀ ਲਾਡਲੀ ਫੌਜ ਹੈ ਸਾਡਾ ਵਿਰਸਾ ਹੈ, ਉਹ ਜਦੋਂ ਕਈ ਵਾਰ ਘੋੜਿਆਂ ‘ਤੇ ਤੁਰੇ ਫਿਰਦੇ ਨੇ ਹੈ ਤਾਂ ਸਾਡਾ ਵਿਰਸਾ ਨਾ, ਇਹ ਤਾਂ ਸ਼ੁਰੂ ਤੋਂ ਪਰੰਪਰਾ ਸਾਡੀ, ਸਾਡੀ ਫੌਜ ਤੁਰਦੀ ਫਿਰਦੀ ਰਹੀ ਹੈ। ਗੁਰੂ ਜੀ ਦੇ ਗਏ ਸਾਨੂੰ ਇਹ ਪਰੰਪਰਾ ਉਹ ਜਦ ਅੱਗੇ ਬੈਠੇ ਹੈ ਨਾ ਸਾਡੇ ਵਿਰੋਧੀ ਕਹਿੰਦੇ ਨੇ ਇਹ ਤਾਂ ਖਾਲਸਿਤਾਨ ਦੀ ਗੱਲ ਕਰਨ ਲਈ ਬਿਠਾਏ ਗਏ ਨੇ, ਅਸੀਂ ਟੈਲੀਫੋਨ ਜ਼ਰੀਏ ਨਿਹੰਗ ਸਿੰਘਾਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ‘ਤੇ ਕਿਰਪਾ ਕਰੋ ਸਾਨੂੰ ਪਤਾ ਤੁਹਾਡੇ ਵਿਚ ਸਾਡੇ ਨਾਲੋਂ ਜਜ਼ਬਾ ਘੱਟ ਨਹੀਂ, ਸਾਨੂੰ ਪਤਾ ਤੁਸੀਂ ਸਾਡੇ ਹੋ, ਤੁਸੀਂ ਸਾਡੇ ਨਾਲੋਂ ਘੱਟ ਕੁਰਬਾਨੀ ਦੇਣਾ ਨਹੀਂ ਜਾਣਦੇ, ਸਾਡੇ ਤੋਂ ਅੱਗੇ ਹੋ ਚਾਰ ਕਦਮ ਸਾਨੂੰ ਪਤਾ ਤੁਹਾਨੂੰ ਵੀ ਦਰਦ ਹੈ ਇਸ ਅੰਦੋਲਨ ਨਾਲ ਪਰ ਜੇ ਕਿਤੇ ਕੋਈ ਇਲਜ਼ਾਮ ਲੱਗਦਾ ਹੋਵੇ ਹੈਗੇ ਤਾਂ ਤੁਸੀਂ ਸਾਡੇ ਹੀ ਹੋ ਤੇ ਫਿਰ ਸਾਡਾ ਖਿਆਲ ਵੀ ਰੱਖੋ, ਮੇਰੀ ਬੇਨਤੀ ਹੈ ਛਾਉਣੀ ਕਿਤੇ ਹੋਰ ਲੈ ਜਾਓ, ਜਿੱਥੇ ਜੰਗ ਦਾ ਮੈਦਾਨ ਬਣੂ ਅਸੀਂ ਆਪਣੀ ਫੌਜ ਨੂੰ ਬਲਾ ਲਵਾਂਗੇ, ਇਸ ਫੌਜ ਨੂੰ ਬਲਾਵਾਂਗੇ ਜ਼ਰੂਰ ਜਿਸ ਦਿਨ ਸਮਾਂ ਆਇਆ, ਹੁਣ ਤਾਂ ਸਾਂਤਮਈ ਅੰਦਲਨ ਚੱਲ ਰਿਹਾ ਹੈ ਹਜੇ ਲੋੜ ਨਹੀਂ ਹੈ। ਕਿਤੇ ਹੋਰ ਜਾ ਕੇ ਆਪਣੀ ਪ੍ਰੈਕਟਿਸ ਕਰੋ ਕਿਉਂਕਿ ਫੌਜ ਹਮੇਸ਼ਾਂ ਪ੍ਰੈਕਟਿਸ ਕਰਦੀ ਰਹਿੰਦੀ ਹੈ ਕਿਤੇ ਮੈਦਾਨ ਵਿਚ ਜਾ ਕੇ ਪ੍ਰਕਟਿਸ ਕਰੋ। ਕਿਰਪਾ ਕਰ ਕੇ ਇੱਥੋਂ ਆਪਣੀ ਛਾਉਣੀ ਪੁੱਟੋ ਕਿਤੇ ਹੋਰ ਲੈ ਜਾਓ।”
ਬਲਬੀਰ ਸਿੰਘ ਰਾਜੇਵਾਲ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ 25.03 ਤੋਂ ਲੈ ਕੇ 24.44 ਤੱਕ ਸੁਣਿਆ ਜਾ ਸਕਦਾ ਹੈ।
ਗੌਰਤਲਬ ਹੈ ਕਿ, ਇਸ ਬਿਆਨ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਦਾ ਕਾਫੀ ਵਿਰੋਧ ਵੀ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਮਾਫੀ ਵੀ ਮੰਗੀ ਸੀ। ਸਰਚ ਦੇ ਦੌਰਾਨ Hamdard Media Group Canada ਦੇ ਯੂਟਿਊਬ ਪੇਜ਼ ‘ਤੇ ਸਾਨੂੰ ਇਕ ਵੀਡੀਓ ਮਿਲੀ ਜਿਸ ਵਿੱਚ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਬਿਆਨ ਦੇ ਲਈ ਮਾਫੀ ਮੰਗੀ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਬਲਬੀਰ ਸਿੰਘ ਰਾਜੇਵਾਲ ਨੇ ਸਿਰਫ਼ ਨਿਹੰਗ ਸਿੰਘਾਂ ਨੂੰ ਆਪਣੀਆਂ ਛਾਉਣੀਆਂ ਚੁੱਕ ਕੇ ਕਿਤੇ ਹੋਰ ਲਗਾਉਣ ਲਈ ਕਿਹਾ ਸੀ ਨਾ ਕਿ ਕਿਸਾਨ ਅੰਦੋਲਨ ਨੂੰ ਛੱਡਣ ਦੇ ਲਈ।
Result: Misleading
Sources
https://www.youtube.com/watch?v=kk24R9YXAIg
https://www.youtube.com/watch?v=vBrZhPFd9-4
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044