ਸੋਸ਼ਲ ਮੀਡੀਆ ਤੇ ਈਵੀਐਮ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ । ਇਸ ਵੀਡੀਓ ਦੇ ਵਿੱਚ ਇੱਕ ਮਹਿਲਾ ਈਵੀਐਮ ਦੇ ਜ਼ਰੀਏ ਮਤਦਾਤ ਕਰਦੇ ਹੋਏ ਨਜ਼ਰ ਆ ਰਹੀ ਹੈ।ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬਹੁਜਨ ਸਮਾਜ ਪਾਰਟੀ ਦਾ ਚੋਣ ਚਿੰਨ ਹਾਥੀ ਦਾ ਬਟਨ ਦਬਾਉਣ ਤੇ ਵੀ ਵੋਟ ਬੀਜੇਪੀ ਨੂੰ ਜਾ ਰਿਹਾ ਹੈ। ਇਸ ਵੀਡੀਓ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਵਿਧਾਨਸਭਾ ਚੋਣਾਂ ਦੇ ਪਹਿਲੇ ਚਰਨ ਦੀ ਵੋਟਿੰਗ ਵਿਚ ਵੋਟ ਬਸਪਾ ਦੀ ਬਜਾਏ ਬੀਜੇਪੀ ਨੂੰ ਜਾ ਰਿਹਾ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਪਾਇਆ ਕਿ ਵਾਇਰਲ ਦਾਅਵੇ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਕ੍ਰਿਕਟ ਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਬਿਹਾਰ ਵਿਧਾਨ ਸਭਾ ਚੋਣਾਂ ਦੇ ਨਾਮ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਨਣ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਗੂਗਲ ਕੀ ਵਰਡ ਸਰਚ ਦੀ ਮਦਦ ਨਾਲ ਖੰਗਾਲਣ ਤੋਂ ਬਾਅਦ ਸਾਨੂੰ ਵਾਇਰਲ ਦਾਅਵੇ ਨਾਲ ਸਬੰਧਿਤ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ Invid ਦੀ ਮਦਦ ਨਾਲ ਕੀ ਫਰੇਮਸ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ ਕੁਝ ਕੁਝ ਪਰਿਨਾਮ ਮਿਲੇ। ਖੋਜ ਦੇ ਦੌਰਾਨ ਸਾਨੂੰ INC Team Amethi ਨਾਮਕ ਫੇਸਬੁਕ ਪ੍ਰੋਫਾਈਲ ਤੇ 25 ਅਕਤੂਬਰ 2019 ਨੂੰ ਅਪਲੋਡ ਕੀਤੀ ਗਈ ਇਕ ਵੀਡੀਓ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਤੇ ਇਹ ਵੀਡੀਓ ਦੋਵੇਂ ਸਮਾਨ ਸਨ।

ਵੀਡੀਓ ਨੂੰ ਧਿਆਨ ਦੇ ਨਾਲ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਵੋਟਿੰਗ ਦੇ ਲਈ ਈਵੀਐਮ ਮਸ਼ੀਨ ਦਾ ਬਟਨ ਦਬਾ ਰਹੀ ਮਹਿਲਾ ਬਸਪਾ ਦੇ ਚਿੰਨ ਨੂੰ ਨਹੀਂ ਬਲਕਿ ਬੀਜੇਪੀ ਦੇ ਬਟਨ ਨੂੰ ਦਬਾ ਰਹੀ ਹੈ। ਦਰਅਸਲ ਮਹਿਲਾ ਦੀ ਇੱਕ ਉਂਗਲੀ ਬਸਪਾ ਦੇ ਚਿੰਨ ਤੇ ਹੈ ਅਤੇ ਅੰਗੂਠੇ ਤੋਂ ਕਮਲ ਦੇ ਸਾਹਮਣੇ ਵਾਲਾ ਬਟਨ ਦਬਾ ਰਹੀ ਹੈ।ਇਸ ਤੋਂ ਸਾਫ ਹੈ ਕਿ ਲੋਕਾਂ ਨੂੰ ਭਰਮਾਉਣ ਦੇ ਲਈ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਵਾਇਰਲ ਹੋ ਰਹੀ ਵੀਡੀਓ ਤੇ ਵਿੱਚ ਈਵੀਐਮ ਮਸ਼ੀਨ ਦੇ ਉਪਰ ਰਾਮ ਪ੍ਰਸ਼ਾਦ ਚੌਰਸੀਆ ਅਤੇ ਪੰਕਜ ਦੂਬੇ ਕੁਝ ਨਾਮ ਲਿਖੇ ਹਨ। ਅਲੱਗ ਅਲੱਗ ਕੀ ਵਰਡ ਦੀ ਮਦਦ ਤੇ ਨਾਲ ਸਰਚ ਕਰਨ ਤੋਂ ਬਾਅਦ ਸਾਨੂੰ Election.in ਦੀ ਵੈੱਬਸਾਈਟ ਤੇ ਜਾਣਕਾਰੀ ਮਿਲੀ ਕਿ ਉੱਤਰ ਪ੍ਰਦੇਸ਼ ਤੇ ਬਸਤੀ ਲੋਕਸਭਾ ਸੀਟ ਦੇ ਉਮੀਦਵਾਰਾਂ ਦਾ ਨਾਮ ਹੈ। ਇਸ ਸੂਚੀ ਵਿਚ ਉਹੀ ਨਾਮ ਹਨ ਜੋ ਈਵੀਐਮ ਮਸ਼ੀਨ ਤੇ ਲਿਖੇ ਹੋਏ ਨਜ਼ਰ ਆ ਰਹੇ ਹਨ।

ਦੈਨਿਕ ਜਾਗਰਣ ਅਤੇ ਲਾਈਵ ਹਿੰਦੁਸਤਾਨ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਮੀਡੀਆ ਰਿਪੋਰਟ ਦੇ ਮੁਤਾਬਕ ਕੋਰੋਨਾ ਵਾਇਰਸ ਦੇ ਚੱਲਦਿਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਮਤਦਾਤਾਵਾਂ ਨੂੰ ਮਾਸਕ ਅਤੇ ਦਸਤਾਨੇ ਪਹਿਨਣਾ ਜ਼ਰੂਰੀ ਹੈ ਪਰ ਵਾਇਰਲ ਹੋ ਰਹੀ ਵੀਡੀਓ ਦੇ ਵਿਚ ਮਹਿਲਾਂ ਦੇ ਹੱਥਾਂ ਵਿਚ ਦਸਤਾਨੇ ਕਿਤੇ ਵੀ ਨਜ਼ਰ ਨਹੀਂ ਆ ਰਹੇ।

Conclusion
ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਇਸ ਵੀਡੀਓ ਦਾ ਬਿਹਾਰ ਵਿਧਾਨ ਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਭਰਮਾਉਂਣ ਦੇ ਲਈ ਇਕ ਸਾਲ ਪੁਰਾਣੇ ਵੀਡੀਓ ਨੂੰ ਗੁਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Sources
Dainik Jagran: https://www.jagran.com/bihar/gaya-voters-cast-votes-in-gloves-and-face-masks-20972309.html
Election.in: https://www.elections.in/uttar-pradesh/parliamentary-constituencies/basti.html
Facebook: https://www.facebook.com/incteamamethi/videos/2552637338298157
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044