ਵਟਸਐਪ ਤੇ ਕੁਝ ਤਸਵੀਰਾਂ ਦਾ ਕਲਾਜ਼ ਵਾਇਰਲ ਹੋ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿਚ ਕੁਝ ਵਿਅਕਤੀਆਂ ਨੂੰ ਸਾਈਨ ਬੋਰਡ ਉੱਤੇ ਕਾਲਿਖ ਪੋਤੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵਿਅਕਤੀ ਸਾਈਨ ਬੋਰਡ ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ਸ਼ਬਦਾਂ ਦੇ ਉੱਤੇ ਕਾਲਖ਼ ਪੋਤ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਾਈਨ ਬੋਰਡ ਤੇ ਹਿੰਦੀ ਵਿੱਚ ਲਿਖੇ ਨਾਵਾਂ ਉੱਤੇ ਕਾਲਿਖ ਪੋਤੀ ਜਾ ਰਹੀ ਹੈ।

ਵਾਇਰਲ ਦਾਅਵੇ ਨੂੰ ਟਵਿੱਟਰ ਤੇ ਵੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/ Verification
ਅਸੀਂ ਵਾਇਰਲ ਹੋ ਰਹੀ ਤਸਵੀਰਾਂ ਦੀ ਸੱਚਾਈ ਜਾਣਨ ਦਿੱਲੀ ਆਪਣੀ ਪੜਤਾਲ ਸ਼ੁਰੂ ਕੀਤੀ। ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਟਾਈਮਜ਼ ਆਫ਼ ਇੰਡੀਆ ਅਤੇ ਲਿਵਿੰਗ ਇੰਡੀਆ ਨਿਊਜ਼ ਦੁਆਰਾ ਪ੍ਰਕਾਸ਼ਿਤ ਮੀਡੀਆ ਰਿਪੋਰਟਾਂ ਮਿਲੀਆਂ।

ਗੂਗਲ ਕੀ ਵਰਡਜ਼ ਸਰਚ ਦੀ ਮੱਦਦ ਨਾਲ ਖੋਜਣ ਤੇ ਸਾਨੂੰ ਇੰਡੀਆ ਟੀ ਵੀ ਅਤੇ ਪੰਜਾਬ ਕੇਸਰੀ ਦੁਆਰਾ ਪ੍ਰਕਾਸ਼ਿਤ ਮੀਡਿਆ ਰਿਪੋਰਟ ਮਿਲੀਆਂ ਇਨ੍ਹਾਂ ਰਿਪੋਰਟ ਦੇ ਮੁਤਾਬਕ ਅਕਤੂਬਰ 2017 ਦੇ ਵਿੱਚ ਲੁਧਿਆਣਾ ਬਠਿੰਡਾ ਵਿਖੇ ਆਪਣੀ ਮਾਂ ਬੋਲੀ ਨੂੰ ਮਹੱਤਵ ਦੇਣ ਦੇ ਲਈ ਮਾਲਵਾ ਯੂਥ ਫੈੱਡਰੇਸ਼ਨ ਅਤੇ ਦਲ ਖ਼ਾਲਸਾ ਦੁਆਰਾ ਵਿਸ਼ੇਸ਼ ਮੁਹਿੰਮ ਦੇ ਤਹਿਤ ਸੜਕਾਂ ਉੱਤੇ ਲੱਗੇ ਸਾਈਨ ਬੋਰਡ ਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਨਾਵਾਂ ਦੇ ਉੱਤੇ ਕਾਲਖ਼ ਪੋਤੀ ਗਈ ਸੀ।

ਤਸਵੀਰਾਂ ਨੂੰ ਗੂਗਲ ਤੇ ਖੋਜਣ ਤੇ ਸਾਨੂੰ ਜਾਣਕਾਰੀ ਮਿਲੀ ਕਿ ਇਹ ਕਲਾਜ ਤੋਂ ਸੋਸ਼ਲ ਮੀਡੀਆ ਤੇ ਮੌਜੂਦ ਹੈ। ਗੌਰਤਲਬ ਹੈ ਕਿ ਅਕਤੂਬਰ 24,2017 ਨੂੰ ਪ੍ਰਕਾਸ਼ਿਤ ਇਸ ਬਲੌਗ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਆਉਂਦੇ ਹੀ ਸਾਈਨ ਬੋਰਡਾਂ ਤੇ ਹਿੰਦੀ ਨੂੰ ਹਟਾਇਆ ਜਾ ਰਿਹਾ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਦੇ ਦੌਰਾਨ ਸਾਨੂੰ ਯੂ ਟਿਊਬ ਤੇ ਕੁਝ ਵੀਡੀਓ ਯੂ ਟਿਊਬ ਚੈਨਲਾਂ ਉਤੇ ਅਪਲੋਡ ਕੀਤੀ ਗਈ ਵੀਡੀਓ ਮਿਲੀ ਦੋਨੋਂ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਵਿਅਕਤੀ ਸੜਕ ਉੱਤੇ ਲੱਗੇ ਸਾਈਨ ਬੋਰਡਾਂ ਉੱਤੇ ਕਾਲਖ਼ ਪੋਤ ਰਹੇ ਹਨ।
Conclusion
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਪੰਜਾਬ ਦੀ ਸਾਲਾਂ ਪੁਰਾਣੀ ਤਸਵੀਰਾਂ ਨੂੰ ਹੁਣ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Sources
Times of India https://timesofindia.indiatimes.com/city/chandigarh/all-boards-road-milestones-in-punjabi-minister/articleshow/74250468.cms
Living India News https://www.livingindianews.co.in/punjabi-language-on-top-on-roadside-signboards-oct-2017/
YouTube https://www.youtube.com/watch?v=x6dT1ledkDg
Punjab Kesari https://m.punjabkesari.com/article/1555923243_kohli/88518
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044ਤੇ