ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਅਨਾਜ ਦੀਆਂ ਬੋਰੀਆਂ ਉੱਤੇ ਪਾਣੀ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੀ ਹੈ ਜਿਥੇ ਕਿਸਾਨ ਅਨਾਜ ਦੀਆਂ ਬੋਰੀਆਂ ਨੂੰ ਭਾਰੀ ਕਰਨ ਦੇ ਲਈ ਉਨ੍ਹਾਂ ਵਿੱਚ ਪਾਣੀ ਭਰ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰ ਅੰਦੋਲਨਕਾਰੀ ਕਿਸਾਨਾਂ ਦੇ ਉੱਤੇ ਤੰਜ ਕਸ ਰਹੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਐਫਸੀਆਈ ਨੇ ਕਣਕ ਨੂੰ MSP ਤੇ ਖਰੀਦਿਆ ਇਹ ਨਜ਼ਾਰਾ ਪੰਜਾਬ ਦਾ ਹੈ ਜਿੱਥੇ ਕਿਸਾਨ ਅਨਾਜ ਦੀਆਂ ਬੋਰੀਆਂ ਨੂੰ ਭਾਰੀ ਕਰਨ ਦੇ ਲਈ ਉਨ੍ਹਾਂ ਵਿੱਚ ਪਾਣੀ ਭਰ ਰਹੇ ਹਨ ਅਤੇ ਫੇਰ ਦਿੱਲੀ ਵਿੱਚ ਅੰਦੋਲਨ ਕਰ ਰਹੇ ਕਿਸਾਨ ਇਸ ਨੂੰ ਸ਼ਰਾਬ ਦੀਆਂ ਭੱਠੀਆਂ ਨੂੰ ਵੇਚ ਦਿੰਦੇ ਹਨ।’
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ Invid ਟੂਲ ਦੀ ਮਦਦ ਨਾਲ ਇਸ ਵੀਡੀਓ ਦੇ ਕੀ ਫ੍ਰੇਮਜ਼ ਕੱਢੇ ਜਿਨ੍ਹਾਂ ਨੂੰ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸੋਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ Focus Haryana ਦੇ ਯੂਟਿਊਬ ਪੇਜ ਤੇ ਅਪਲੋਡ ਮਿਲੀ। ਇਸ ਵੀਡੀਓ ਨੂੰ ਯੂ ਟਿਊਬ ਤੇ ਅਪ੍ਰੈਲ 28,2018 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਕੈਪਸ਼ਨ ਦੇ ਮੁਤਾਬਕ ਇਹ ਵੀਡੀਓ ਫਤਿਆਬਾਦ ਦੀ ਹੈ ਜਿੱਥੇ ਇਕ ਵਿਅਕਤੀ ਅਨਾਜ ਦੀ ਬੋਰੀਆਂ ਤੇ ਪਾਣੀ ਦਾ ਛਿੜਕਾਅ ਕਰ ਰਿਹਾ ਸੀ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਪੰਜਾਬ ਕੇਸਰੀ ਦੇ ਯੂਟਿਊਬ ਅਕਾਊਂਟ ਤੇ ਵੀ ਅਪਲੋਡ ਮਿਲੀ। ਪੰਜਾਬ ਕੇਸਰੀ ਤੇ ਵੀ ਇਸ ਵੀਡੀਓ ਨੂੰ ਵੀ ਅਪ੍ਰੈਲ 28,2018 ਨੂੰ ਅਪਲੋਡ ਕੀਤਾ ਗਿਆ ਸੀ। ਪੰਜਾਬ ਕੇਸਰੀ ਦੀ ਕੈਪਸ਼ਨ ਦੇ ਮੁਤਾਬਕ,’ਫਤਿਆਬਾਦ ਮੰਡੀ ਦੇ ਵਿੱਚ ਪਾਣੀ ਦੇ ਨਾਲ ਭਿਓਂਆ ਗੇਹੂੰ, ਇਨੈਲੋ ਨੇਤਾ ਦੇ ਨਾਲ ਜੁੜ ਰਹੇ ਤਾਰ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ ਏਬੀਪੀ ਲਾਈਵ ਦੀ ਇੱਕ ਮੀਡੀਆ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਇਹ ਵੀਡੀਓ ਹਰਿਆਣਾ ਦੇ ਫਤਿਆਬਾਦ ਦੀ ਹੈ ਜਿੱਥੇ ਵਪਾਰੀ ਜ਼ਿਆਦਾ ਮੁਨਾਫੇ ਦੇ ਲਈ ਅਨਾਜ ਦੀਆਂ ਬੋਰੀਆਂ ਦੇ ਉੱਤੇ ਪਾਣੀ ਪਾ ਰਹੇ ਸਨ। ਆਰਟੀਕਲ ਦੇ ਵਿਚ ਸਾਨੂੰ ਮਾਰਕੀਟ ਕਮੇਟੀ ਦੇ ਸਕੱਤਰ ਸੰਜੀਵ ਕੁਮਾਰ ਦਾ ਵੀ ਬਿਆਨ ਮਿਲਿਆ। ਸੰਜੀਵ ਕੁਮਾਰ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਕੌਣ ਕੌਣ ਸ਼ਾਮਲ ਹਨ, ਇਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਆਰੋਪੀਆਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ 2 ਸਾਲ ਪੁਰਾਣੀ ਹੈ । ਵਾਇਰਲ ਵੀਡੀਓ ਪੰਜਾਬ ਦੀ ਨਹੀਂ ਸਗੋਂ ਹਰਿਆਣਾ ਦੇ ਫਤਿਆਬਾਦ ਦੀ ਅਨਾਜ ਮੰਡੀ ਦੀ ਹੈ ਜਿਸ ਦਾ ਮੌਜੂਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
Result: False
Sources
https://www.youtube.com/watch?v=lGYDofyi7aY
https://www.youtube.com/watch?v=6FnvJWPtfxo
https://www.abplive.com/news/abp-news-viral-sach-over-haryana-fatehabad-wheat-grain-trader-852387
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044