ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਤੰਜਲੀ (Patanjali) ਦੇ ਸੀਈਓ ਅਤੇ ਕੋ ਫਾਊਂਡਰ ਬਾਲਕ੍ਰਿਸ਼ਨ ਨੂੰ ਹਸਪਤਾਲ ਦੇ ਬੈਡ ਤੇ ਲੰਮੇ ਪਏ ਆਕਸੀਜਨ ਮਾਸਕ ਵਿਚ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਬਾਬਾ ਰਾਮਦੇਵ ਵੀ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਲਕ੍ਰਿਸ਼ਨ ਦੀ ਤਬੀਅਤ ਵਿਗੜਨ ਤੇ ਬਾਬਾ ਰਾਮਦੇਵ ਉਸ ਨੂੰ ਹਸਪਤਾਲ ਲੈ ਗਏ।

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,’ਪਤੰਜਲੀ ਦੇ ਬਾਲਕ੍ਰਿਸ਼ਨ ਦੀ ਤਬੀਅਤ ਵਿਗੜੀ ਬਾਬਾ ਰਾਮਦੇਵ ਸਿੱਧਾ ਹਸਪਤਾਲ ਲੈ ਕੇ ਗਏ ਨਾ ਹੀ ਪਤਾਂਜਲੀ ਦਾ ਕੋਈ ਪ੍ਰੋਡਕਟ ਦਿੱਤਾ ਜਦ ਕਿ ਪਹਿਲਾਂ ਬੋਲ ਰਹੇ ਸਨ ਕਿ ਹਵਾ ਤੋਂ ਆਕਸੀਜਨ ਖਿੱਚੋ ਅਤੇ ਅੱਜ ਪਹਿਲਾਂ ਹੀ ਆਕਸੀਜਨ ਲਗਾ ਦਿੱਤੀ।’

ਅਸੀਂ ਪਏ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਨੰਬਰ ਤੇ ਵੀ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਯੋਗ ਗੁਰੂ ਬਾਬਾ ਰਾਮਦੇਵ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਿਚ ਦਰਮਿਆਨ ਆਯੁਰਵੇਦ ਅਤੇ ਐਲੋਪੈਥੀ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ। ਬਾਬਾ ਰਾਮਦੇਵ ਦੇ ਵੱਲੋਂ ਕੋਰੋਨਾ ਵਾਇਰਸ ਦੇ ਇਲਾਜ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ 22 ਮਈ ਨੂੰ ਬਾਬਾ ਰਾਮਦੇਵ ਨੂੰ ਇਕ ਨੋਟਿਸ ਭੇਜ ਕੇ ਆਪਣੇ ਸ਼ਬਦ ਵਾਪਸ ਲੈਣ ਦੇ ਲਈ ਕਿਹਾ। ਮੀਡੀਆ ਰਿਪੋਰਟ ਦੇ ਮੁਤਾਬਕ ਸਿਹਤ ਮੰਤਰੀ ਹਰਸ਼ਵਰਧਨ ਨੇ ਵੀ ਬਾਬਾ ਰਾਮਦੇਵ ਨੂੰ ਆਪਣੇ ਬਿਆਨਾਂ ਨੂੰ ਵਾਪਿਸ ਲੈਣ ਦੇ ਲਈ ਕਿਹਾ।
ਪਿਛਲੇ ਦਿਨੀਂ ਜੂਨ 1 ਨੂੰ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਵੱਲੋਂ ਭਾਰਤ ਭਰ ਦੇ ਵਿੱਚ ਬਾਬਾ ਰਾਮਦੇਵ ਤੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕਾਲਾ ਦਿਵਸ ਮਨਾਇਆ ਗਿਆ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਇਸ ਵਿਵਾਦ ਦੇ ਦਰਮਿਆਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਤੰਜਲੀ ਦੇ ਸੀਈਓ ਬਾਲਕ੍ਰਿਸ਼ਨ ਨੂੰ ਮਾਸਕ ਪਾਏ ਹਸਪਤਾਲ ਵਿੱਚ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਬਾਬਾ ਰਾਮਦੇਵ ਵੀ ਨਜ਼ਰ ਆ ਰਹੇ ਹਨ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ ਯੂ ਟਿਊਬ ਤੇ ਕੁਝ ਕੀ ਵਰਡ ਦੀ ਮਦਦ ਨਾਲ ਖੰਗਾਲਨਾ ਸ਼ੁਰੂ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇਕ ਯੂਟਿਊਬ ਚੈਨਲ ਦੁਆਰਾ ਅਗਸਤ 26,2019 ਨੂੰ ਅਪਲੋਡ ਮਿਲੀ। ਯੂ ਟਿਊਬ ਚੈਨਲ ਦੁਆਰਾ ਅਪਲੋਡ ਇਸ ਵੀਡੀਓ ਦੇ ਸਿਰਲੇਖ ਮੁਤਾਬਕ, ਅਚਾਰਿਆ ਬਾਲਕ੍ਰਿਸ਼ਨ ਦੀ ਦਰਦ ਨਾਲ ਤੜਪਦੇ ਦੀ ਐਕਸਕਲੂਸਿਵ ਵੀਡੀਅ, ਜਦੋਂ ਮੌਤ ਬੇਹੱਦ ਕਰੀਬ ਸੀ।
ਅਸੀਂ ਵੀਡੀਓ ਨੂੰ ਲੈ ਕੇ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਦੇ ਨਾਲ ਇਸ ਬਾਰੇ ਵਿਚ ਹੋਰ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਕਈ ਮੀਡੀਆ ਰਿਪੋਰਟ ਮਿਲੀਆਂ ਜਿਸ ਦੇ ਮੁਤਾਬਕ ਬਾਲਕ੍ਰਿਸ਼ਨ ਸਾਲ 2019 ਨੂੰ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਸਨ।
ਇੰਡੀਆ ਟੂਡੇ ਦੁਆਰਾ 23 ਅਗਸਤ 2019 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ ਬਾਲਕ੍ਰਿਸ਼ਨ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਦੇ ਕਾਰਨ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਸਨ।

ਜ਼ੀ ਨਿਊਜ਼ ਦੁਆਰਾ ਪ੍ਰਕਾਸ਼ਤ ਮੀਡੀਆ ਰਿਪੋਰਟ ਦੇ ਮੁਤਾਬਕ ਬਾਲਕ੍ਰਿਸ਼ਨ ਨੂੰ ਫੂਡ ਪੁਆਇਜ਼ਨਿੰਗ ਦੀ ਸ਼ਿਕਾਇਤ ਦੇ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬਾਲਕ੍ਰਿਸ਼ਨ ਨੂੰ ਪਹਿਲਾਂ ਹਰਿਦੁਆਰ ਦੇ ਭੂਮਾਨੰਦ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼, ਰਿਸ਼ੀਕੇਸ਼ ਵਿਖੇ ਰੈਫਰ ਕਰ ਦਿੱਤਾ ਗਿਆ।

ਸਰਚ ਦੇ ਦੌਰਾਨ ਸਾਨੂੰ ਬਾਬਾ ਰਾਮਦੇਵ ਦੇ ਸਪੋਕਸਪਰਸਨ ਐਸ ਕੇ ਤਿਜਾਰਾਵਾਲਾ ਦਾ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਬਾਲਕ੍ਰਿਸ਼ਨ ਨੂੰ ਫੂਡ ਪਾਇਜ਼ਨਿੰਗ ਦੀ ਸ਼ਿਕਾਇਤ ਹੋਈ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ ਜਿਸ ਨੂੰ ਬਾਬਾ ਰਾਮਦੇਵ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਰਮਿਆਨ ਚੱਲ ਰਹੇ ਵਿਵਾਦ ਦੇ ਸਬੰਧ ਵਿਚ ਸੋਸ਼ਲ ਮੀਡੀਆ ਤੇ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Sources
https://twitter.com/tijarawala/status/1164914620269621249
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044