ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਟਰੇਨ ਨੂੰ ਲਗਜ਼ਰੀ ਕਾਰਾਂ ਲੈ ਕੇ ਜਾਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਪੰਜਾਬ ਸਰਕਾਰ ‘ਤੇ ਤੰਜ਼ ਕਸਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੱਡੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਸਿਹਤ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ 96 ਲਗਜ਼ਰੀ ਗੱਡੀਆਂ ਹਨ।
ਫੇਸਬੁੱਕ ਪੇਜ ‘Dhongi AAP’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਝੰਡੇ ਦੀ ਸਰਕਾਰ ਵਲੋਂ ਸਿਹਤ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ 96 ਲਗਜ਼ਰੀ ਗੱਡੀਆਂ ਪੰਜਾਬ ਪਹੁੰਚੀਆਂ’
ਅਸੀਂ ਪਾਇਆ ਕਿ ਸ਼ੋਸਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਅਤੇ ਕੀਵਰਡ ਦੀ ਮਦਦ ਨਾਲ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਵੱਡਾ ਭਾਗ ਫੇਸਬੁੱਕ ਪੇਜ ‘নাটোর সময়’ ਦੁਆਰਾ ਸ਼ੇਅਰ ਕੀਤਾ ਮਿਲਿਆ। ਵੀਡੀਓ ਦੇ ਨਾਲ ਬੰਗਾਲੀ ਭਾਸ਼ਾ ‘ਚ ਦਿੱਤੇ ਗਏ ਕੈਪਸ਼ਨ ਵਿੱਚ ਲਿਖਿਆ ਸੀ,’ਪਲ ਬਹੁਤ ਵਧੀਆ ਸੀ – ਮੈਂ ਪਹਿਲੀ ਵਾਰ ਅਜਿਹਾ ਸੁੰਦਰ ਦ੍ਰਿਸ਼ ਦੇਖਿਆ।’
ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਪਾਇਆ ਕਿ ਵੀਡੀਓ ਬਹੁਤ ਵਧੀਆ ਕੁਆਲਟੀ ਦਾ ਹੈ ਅਤੇ ਇਸ ਵਿਚ ਟਰੇਨ ਦੇ ਇੰਜਣ ਨੂੰ ਵੀ ਵੇਖਿਆ ਜਾ ਸਕਦਾ ਹੈ। ਟਰੇਨ ਦੇ ਇੰਜਣ ‘ਤੇ ਸੀਰੀਅਲ ਨੰਬਰ ‘6663’ ਅਤੇ Royal Railway ਲਿਖਿਆ ਹੋਇਆ ਹੈ।

ਅਸੀਂ ਇੰਜਣ ਦੀ ਫੋਟੋ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਇਹ ਇੰਜਣ ਨੰਬਰ ਕੰਬੋਡੀਆ ਦੀ ਰੇਲ ਸਰਵਿਸ ਨਾਲ ਸਬੰਧ ਰੱਖਦਾ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੰਜਣ ਦੇ ਸੀਰੀਅਲ ਨੰਬਰ ਸਣੇ ਕੀਵਰਡ ਸਰਚ ਕੀਤਾ। ਸਾਨੂੰ ਇਸ ਟਰੇਨ ਦਾ ਵੱਖਰੇ ਐਂਗਲ ਦਾ ਵੀਡੀਓ Royal Railway Cambodia ਦੇ ਫੇਸਬੁੱਕ ਪੇਜ ‘ਤੇ ਅਪਲੋਡ ਮਿਲਿਆ।
ਜਾਣਕਾਰੀ ਅਨੁਸਾਰ ਇਹ ਗੱਡੀਆਂ Poi Pet ਤੋਂ Phnom Penh ਪੋਰਟ ਤੱਕ ਜਾ ਰਹੀਆਂ ਸਨ ਅਤੇ ਦੋਨੋਂ ਥਾਵਾਂ ਕੰਬੋਡੀਆ ਵਿਚ ਸਥਿਤ ਹਨ। ਵਾਇਰਲ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਸਭ ਤੋਂ ਪਹਿਲੀ ਕਤਾਰ ਵਿਚ 11 ਕਾਲੀ ਰੰਗ ਦੀਆਂ ਗੱਡੀਆਂ ਹਨ ਅਤੇ ਇਸ ਵੀਡੀਓ ਵਿਚ ਵੀ ਕਤਾਰ ਦੀਆਂ ਪਹਿਲੀਆਂ 11 ਗੱਡੀਆਂ ਸਮਾਨ ਰੂਪ ਦੀਆਂ ਕਾਲੀ ਗੱਡੀਆਂ ਹਨ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੇਜ ਦੇ ਐਡਮਿਨ ਨੂੰ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋ ਰਹੀ ਵੀਡਿਓ ਕੰਬੋਡੀਆ ਦੀ ਹੈ।
ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਸਰਕਾਰ ਵਲੋਂ ਸਿਹਤ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ 96 ਲਗਜ਼ਰੀ ਗੱਡੀਆਂ ਪੰਜਾਬ ਪਹੁੰਚ ਗਈਆਂ ਹਨ ਜਾਂ ਨਹੀਂ। ਸਾਨੂੰ PTC News ਦੀ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਪੰਜਾਬ ਸਰਕਾਰ ਸਿਹਤ ਅਧਿਕਾਰੀਆਂ ਨੂੰ 196 ਗੱਡੀਆਂ ਦੇਣ ਜਾ ਰਹੀ ਹੈ ਅਤੇ ਇਹ ਗੱਡੀਆਂ ਸਰਕਾਰ ਵੱਲੋਂ ਕਿਰਾਏ ‘ਤੇ ਲਈ ਜਾਣਗੀਆਂ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਨਹੀਂ ਸਗੋਂ ਕੰਬੋਡੀਆ ਦਾ ਹੈ। ਕੰਬੋਡੀਆ ਦੇ ਵੀਡੀਓ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਵਰਤਿਆ ਜਾ ਰਿਹਾ ਹੈ।
Result: False
Our Sources
Video uploaded by Royal Railway Cambodia on October 19, 2022
Message conversation with Royal Railway Cambodia
Video uploaded on Facebook Page নাটোর সময় on October 23, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ