Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ ਆਰਬੀਆਈ (ਰਿਜ਼ਰਵ ਬੈਂਕ ਆਫ ਇੰਡੀਆ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੂੰ ਬੈਂਕ ਆਫ ਇੰਗਲੈਂਡ ਦਾ ਮੁਖੀ ਬਣਾਇਆ ਗਿਆ ਹੈ।
ਫੇਸਬੁੱਕ ਯੂਜ਼ਰ ਕੁਲਵੰਤ ਖੱਤਰੀ ਵਾਇਰਲ ਦਾਅਵੇ ਨੂੰ ਸ਼ੇਅਰ ਕਰਦਿਆਂ ਲਿਖਿਆ,’ਰਿਜ਼ਰਵ ਬੈਂਕ ਆਫ ਇੰਡੀਆ ਦਾ ਸਾਬਕਾ ਗਵਰਨਰ ਰਘੂਰਾਮ ਰਾਜਨ ਜਿਹੜਾ ਮੋਦੀ ਸਰਕਾਰ ਨੂੰ ਫ਼ਜ਼ੂਲ ਖ਼ਰਚੀ ਤੋਂ ਰੋਕਦਾ ਸੀ ਤੇ ਜਿਸ ਨੂੰ ਹਟਾਇਆ ਗਿਆ ਸੀ, ਬੈਂਕ ਆਫ ਇੰਗਲੈਂਡ ਦਾ ਮੁਖੀ ਬਣਿਆ।’

ਇਕ ਹੋਰ ਫੇਸਬੁੱਕ ਯੂਜ਼ਰ ਪ੍ਰਿਤਪਾਲ ਸਿੰਘ ਨੇ ਵੀ ਵਾਇਰਲ ਦਾਅਵੇ ਨੂੰ ਸ਼ੇਅਰ ਕੀਤਾ। ਫੇਸਬੁੱਕ ਪੇਜ ਉੱਚੇ ਸੁਚੇ ਲੂਚੇ ਨੇ ਵੀ ਵਾਇਰਲ ਦਾਬੇ ਨੂੰ ਸ਼ੇਅਰ ਕਰਦਿਆਂ ਲਿਖਿਆ,’ਰਿਜ਼ਰਵ ਬੈਂਕ ਆਫ ਇੰਡੀਆ ਦਾ ਸਾਬਕਾ ਗਵਰਨਰ ਰਘੂਰਾਮ ਰਾਜਨ ਜਿਹੜਾ ਮੋਦੀ ਸਰਕਾਰ ਨੂੰ ਫ਼ਜ਼ੂਲ ਖ਼ਰਚੀ ਤੋਂ ਰੋਕਦਾ ਸੀ ਤੇ ਜਿਸ ਨੂੰ ਹਟਾਇਆ ਗਿਆ ਸੀ, ਬੈਂਕ ਆਫ ਇੰਗਲੈਂਡ ਦਾ ਮੁਖੀ ਬਣਿਆ।’

ਅਸੀਂ ਪਾਇਆ ਕਿ ਇਸ ਤੋਂ ਪਹਿਲਾਂ ਸਾਲ 2018 ਵਿੱਚ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਚੁੱਕਾ ਹੈ।

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹਿਤ ਆਦਿ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਵਾਇਰਲ ਹੋ ਰਹੀ ਦਾਅਵੇ ਨੂੰ ਖੰਗਾਲਿਆ ਪਰ ਇਸ ਨੂੰ ਲੈ ਕੇ ਸਾਨੂੰ ਕੋਈ ਅਧਿਕਾਰਿਕ ਨਿਊਜ਼ ਰਿਪੋਰਟ ਨਹੀਂ ਮਿਲੀ ਜਿਸ ਤੋਂ ਸਪੱਸ਼ਟ ਹੋ ਸਕੇ ਕਿ ਰਘੂਰਾਮ ਰਾਜਨ ਨੂੰ ਬੈਂਕ ਆਫ ਇੰਗਲੈਂਡ ਦਾ ਮੁਖੀ ਬਣਾਇਆ ਗਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਬੈਂਕ ਆਫ਼ ਇੰਗਲੈਂਡ ਦੀ ਅਧਿਕਾਰਿਕ ਵੈੱਬਸਾਈਟ ਦਾ ਰੁਖ ਕੀਤਾ। ਅਸੀਂ ਬੈਂਕ ਆਫ਼ ਇੰਗਲੈਂਡ ਦੀ ਵੈੱਬਸਾਈਟ ਦੇ ਗਵਰਨਰ ਸੈਕਸ਼ਨ ਤੂੰ ਖੰਗਾਲਿਆ ਤੇ ਪਾਇਆ ਕਿ ਬੈਂਕ ਆਫ਼ ਇੰਗਲੈਂਡ ਦੇ ਮੁਖੀ ਐਂਡਰਿਊ ਬੈਲੀ ਹਨ ਜਿਨ੍ਹਾਂ ਦਾ ਕਾਰਜਕਾਲ 15 ਮਾਰਚ 2028 ਨੂੰ ਖ਼ਤਮ ਹੋਵੇਗਾ। ਐਂਡਰਿਊ ਬੈਲੀ ਨੂੰ 15 ਮਾਰਚ 2020 ਨੂੰ ਬੈਂਕ ਆਫ ਇੰਗਲੈਂਡ ਦਾ ਗਵਰਨਰ ਲਗਾਇਆ ਗਿਆ ਸੀ।

ਅਸੀਂ ਅਧਿਕਾਰਿਕ ਵੈੱਬਸਾਈਟ ਤੇ ਮੌਜੂਦ ਸਾਬਕਾ ਗਵਰਨਰਾਂ ਦੀ ਲਿਸਟ ਨੂੰ ਵੀ ਦੇਖਿਆ। ਉਸ ਵਿਚ ਵੀ ਸਾਨੂੰ ਰਘੂਰਾਮ ਰਾਜਨ ਦਾ ਨਾਮ ਨਹੀਂ ਮਿਲਿਆ।

ਬੈਂਕ ਆਫ ਇੰਗਲੈਂਡ ਨੇ ਗਵਰਨਰ ਐਂਡਰਿਊ ਬੈਲੀ ਨੂੰ ਲੈ ਕੇ ਫਰਵਰੀ 10, 2022 ਨੂੰ ਪਿਛਲੇ ਟਵੀਟ ਕੀਤਾ ਸੀ।
ਇਸ ਦੇ ਨਾਲ ਹੀ ਸਾਨੂੰ Reuters ਦੁਆਰਾ 5 ਮਈ 2022 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਬੈਂਕ ਆਫ ਇੰਗਲੈਂਡ ਦੇ ਗਵਰਨਰ ਐਂਡਰਿਊ ਬੈਲੀ ਨੇ ਮੌਦਰਿਕ ਨੀਤੀ ਰਿਪੋਰਟ ‘ਤੇ ਮੀਡੀਆ ਨੂੰ ਸੰਬੋਧਨ ਕੀਤਾ ਸੀ।

ਆਪਣੀ ਸਰਚ ਦੇ ਦੌਰਾਨ ਸਾਨੂੰ ਬਿਜ਼ਨਸ ਟੂਡੇ ਦੁਆਰਾ ਸਾਲ 2019 ਵਿੱਚ ਪ੍ਰਕਾਸ਼ਤ ਇੱਕ ਆਰਟੀਕਲ ਮਿਲਿਆ ਜਿਸ ਦੇ ਮੁਤਾਬਕ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਮਾਰਕ ਕਾਰਨੇ ਤੋਂ ਬਾਅਦ ਬੈਂਕ ਆਫ ਇੰਗਲੈਂਡ ਦੇ ਗਵਰਨਰ ਬਣ ਸਕਦੇ ਹਨ। 12 ਜੂਨ 2019 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਰਘੂਰਾਮ ਰਾਜਨ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਬਣਨ ਦੀ ਦੌੜ ਵਿੱਚ ਹਨ।

ਹਾਲਾਂਕਿ ਐਨਡੀਟੀਵੀ ਦੁਆਰਾ 22 ਜੁਲਾਈ 2019 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਬੀਬੀਸੀ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਇਹ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਬੈਂਕ ਆਫ਼ ਇੰਗਲੈਂਡ ਦਾ ਮੁਖੀ ਬਣਨ ਦੇ ਲਈ ਆਵੇਦਨ ਨਹੀਂ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਇੰਟਰਵਿਊ ਵਿਚ ਰਘੂਰਾਮ ਰਾਜਨ ਨੇ ਕੇਂਦਰੀ ਬੈਂਕਿੰਗ ਸਿਸਟਮ ਵਿੱਚ ਸਿਆਸੀਕਰਨ ਦਾ ਹਵਾਲਾ ਦਿੱਤਾ ਸੀ।

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਦੇ ਲਈ ਬੈਂਕ ਆਫ ਇੰਗਲੈਂਡ ਨੂੰ ਈ-ਮੇਲ ਦੇ ਰਾਹੀਂ ਸੰਪਰਕ ਕੀਤਾ। ਬੈਂਕ ਆਫ ਇੰਗਲੈਂਡ ਨੇ ਈ-ਮੇਲ ਰਾਹੀਂ ਜਵਾਬ ਦਿੰਦਿਆਂ ਪੁਸ਼ਟੀ ਕੀਤੀ ਕਿ ਬੈਂਕ ਆਫ ਇੰਗਲੈਂਡ ਦੇ ਗਵਰਨਰ ਐਂਡਰਿਊ ਬੈਲੀ ਹਨ ਜਿਸ ਲਈ ਉਹਨਾਂ ਨੇ ਆਪਣੀ ਅਧਿਕਾਰਿਕ ਵੈਬਸਾਈਟ ਦਾ ਹਵਾਲਾ ਦਿੱਤਾ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ। ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਬੈਂਕ ਆਫ਼ ਇੰਗਲੈਂਡ ਦੇ ਮੁਖੀ ਨਹੀਂ ਬਣੇ ਹਨ। ਬੈਂਕ ਆਫ ਇੰਗਲੈਂਡ ਦੇ ਹਾਲੀਆ ਗਵਰਨਰ ਐਂਡਰਿਊ ਬੈਲੀ ਹਨ।
Our Sources
Official website of Bank of England
Media report by Business Today
Media report by NDTV
Media report by Reuters
Twitter account of Bank of England
Contact with Bank of England through E-mail
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Neelam Chauhan
September 18, 2025
Shaminder Singh
September 18, 2025
Salman
September 11, 2025