ਸੋਸ਼ਲ ਮੀਡੀਆ ‘ਤੇ ਪਿਛਲੇ ਦਿਨਾਂ ਫ਼ਿਲਮੀ ਅਦਾਕਾਰ ਰਣਬੀਰ ਕਪੂਰ ਦਾ ਇੱਕ ਵੀਡੀਓ ਖੂਬ ਚਰਚਾ ਦਾ ਵਿਸ਼ਾ ਰਿਹਾ। ਇਸ ਵੀਡੀਓ ਵਿਚ ਅਦਾਕਾਰ ਰਣਬੀਰ ਕਪੂਰ ਸੈਲਫੀ ਲੈਣ ਆਏ ਆਪਣੇ ਫ਼ੈਨ ਦਾ ਫੋਨ ਸੁੱਟ ਦਿੰਦੇ ਹਨ। ਵੀਡੀਓ ਨੂੰ ਵਾਇਰਲ ਕਰਦਿਆਂ ਸੋਸ਼ਲ ਮੀਡਿਆ ਯੂਜ਼ਰ ਰਣਬੀਰ ਕਪੂਰ ਦੇ ਵਿਵਹਾਰ ‘ਤੇ ਨਿਸ਼ਾਨੇ ਸਾਧ ਰਹੇ ਹਨ।
ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਨਾ ਸਿਰਫ ਆਮ ਜਨਤਾ ਨੇ ਸ਼ੇਅਰ ਕੀਤਾ ਸਗੋਂ ਕਈ ਨਾਮਵਰ ਮੀਡੀਆ ਅਦਾਰਿਆਂ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ। ਪੀਟੀਸੀ ਨਿਊਜ਼ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਰਣਬੀਰ ਕਪੂਰ ਨੇ ਸੈਲਫੀ ਲੈ ਰਹੇ ਫੈਨ ਦਾ ਸੁੱਟਿਆ ਮੋਬਾਈਲ ! ਵੀਡੀਓ ਹੋਈ ਵਾਇਰਲ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਵੀਡੀਓ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਇਸ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਕਈ ਖਬਰਾਂ ਵਿਚ ਇਸ ਵਾਇਰਲ ਵੀਡੀਓ ਨੂੰ ਸ਼ੂਟ ਦਾ ਹਿੱਸਾ ਦੱਸਿਆ ਹੈ। India TV ਦੀ ਰਿਪੋਰਟ ਮੁਤਾਬਕ ਇਹ ਵੀਡੀਓ ਇੱਕ ਪ੍ਰਮੋਸ਼ਨਲ ਸ਼ੂਟ ਦਾ ਹਿੱਸਾ ਹੋ ਸਕਦਾ ਹੈ ਅਤੇ ਐਨਡੀਟੀਵੀ ਦੀ ਇੱਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਾਇਰਲ ਵੀਡੀਓ ਸ਼ੂਟ ਦਾ ਹਿੱਸਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਐਨਡੀਟੀਵੀ ਨੇ ਇਸ ਮਾਮਲੇ ਨੂੰ ਲੈ ਕੇ 29 ਜਨਵਰੀ 2023 ਨੂੰ ਖਬਰ ਪ੍ਰਕਾਸ਼ਿਤ ਕੀਤੀ। ਇਸ ਖਬਰ ਵਿਚ ਉਨ੍ਹਾਂ ਨੇ Oppo ਕੰਪਨੀ ਦੇ ਟਵੀਟ ਦਾ ਇਸਤੇਮਾਲ ਕੀਤਾ। ਇਸ ਵੀਡੀਓ ਵਿੱਚ ਸਮਾਨ ਵਿਅਕਤੀ ਅਤੇ ਦ੍ਰਿਸ਼ ਵੇਖੇ ਜਾ ਸਕਦੇ ਸੀ। ਖਬਰ ਵਿੱਚ ਦੱਸਿਆ ਗਿਆ ਹੈ ਕਿ ਵਾਇਰਲ ਵੀਡੀਓ Oppo Reno8 T5G ਮੋਬਾਈਲ ਫੋਨ ਦਾ ਪ੍ਰਮੋਸ਼ਨਲ ਵੀਡੀਓ ਸੀ ਜਿਸ ਨੂੰ ਲੋਕਾਂ ਨੇ ਅਸਲ ਦੱਸਕੇ ਵਾਇਰਲ ਕਰ ਦਿੱਤਾ।
ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਹੋਰ ਸਰਚ ਕਰਨ ‘ਤੇ ਸਾਨੂੰ Instagram ਅਕਾਊਂਟ Viral Bhayani ‘ਤੇ ਇਸ ਸ਼ੂਟ ਦਾ ਪੂਰਾ ਵੀਡੀਓ ਮਿਲਿਆ। ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਣਬੀਰ ਕਪੂਰ ਜਿਸ ਵਿਅਕਤੀ ਦਾ ਫੋਨ ਸੁੱਟਦੇ ਹਨ ਉਸਨੂੰ ਓਪੋ ਦਾ ਨਵਾਂ ਫੋਨ ਗਿਫਟ ਕਰ ਦਿੰਦੇ ਹਨ।

ਤੁਸੀਂ ਨੀਚੇ ਵਾਇਰਲ ਵੀਡੀਓ ਅਤੇ ਅਸਲ ਸ਼ੂਟ ਦੇ ਕੋਲਾਜ ਵਿੱਚ ਸਮਾਨਤਾਵਾਂ ਨੂੰ ਦੇਖ ਸਕਦੇ ਹੋ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਸ਼ੂਟ ਦਾ ਹਿੱਸਾ ਸੀ। ਸ਼ੂਟ ਦੇ ਹਿੱਸੇ ਨੂੰ ਵਾਇਰਲ ਕਰਦਿਆਂ ਰਣਬੀਰ ਕਪੂਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
Result: Partly False
Our Sources
NDTV, “Did Ranbir Kapoor Throw Fan’s Phone Out Of Anger? Here’s The Truth,” January 28, 2023
OPPO Tweet, January 28, 2023
Instagram Post by ViralBhayani , January 28, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ