Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਔਰਤ ਬੈਡ ‘ਤੇ ਬੈਠੇ ਬੱਚੇ ਦੇ ਹੱਥੋਂ ਫੋਨ ਖੋਹ ਲੈਂਦੀ ਹੈ ਅਤੇ ਉਸ ਨੂੰ ਝਿੜਕਣਾ ਸ਼ੁਰੂ ਕਰ ਦਿੰਦੀ ਹੈ। ਬੱਚਾ ਉੱਠਦਾ ਹੈ ਅਤੇ ਨੇੜੇ ਦੇ ਡੈਸਕ ਚੋਂ ਕਿਤਾਬ ਕੱਢ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਔਰਤ ਨੇੜੇ ਹੀ ਬੈਠਕੇ ਫੋਨ ‘ਤੇ ਗੱਲ ਕਰਨ ਲੱਗ ਜਾਂਦੀ ਹੈ। ਉਸ ਤੋਂ ਬਾਅਦ ਬੱਚਾ ਕਿਤਾਬ ਛੱਡ ਕੇ ਕਮਰੇ ਤੋਂ ਬਾਹਰ ਚਲਾ ਜਾਂਦਾ ਹੈ ਅਤੇ ਫਿਰ ਵਾਪਸ ਆ ਕੇ ਕਮਰੇ ‘ਚ ਰੱਖੇ ਕ੍ਰਿਕਟ ਬੈਟ ਨਾਲ ਔਰਤ ਦੇ ਸਿਰ ‘ਤੇ ਹਮਲਾ ਕਰ ਦਿੰਦਾ ਹੈ। ਇਸ ਵੀਡੀਓ ਨੂੰ ਅਸਲ ਦੱਸਦਿਆਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਵਾਇਰਲ ਹੋ ਰਹੇ ਦਾਅਵਿਆਂ ਵਿੱਚੋਂ ਅਭਿਨੇਤਰੀ ਸੰਜਨਾ ਗਲਰਾਨੀ ਦੁਆਰਾ ਫੇਸਬੁੱਕ ਪੋਸਟ ਦੀ ਇੱਕ ਸਕ੍ਰੀਨ ਰਿਕਾਰਡਿੰਗ ਸਾਂਝੀ ਕੀਤੀ ਗਈ ਸੀ, ਜਿਸ ਦੇ ਕੈਪਸ਼ਨ ਵਿੱਚ ਲਿਖਿਆ ਹੋਇਆ ਸੀ, “ਹਰੇਕ ਮਾਤਾ-ਪਿਤਾ ਨੂੰ ਇਹ ਦੇਖਣਾ ਚਾਹੀਦਾ ਹੈ”
ਅਸੀਂ ਦੇਖਿਆ ਕਿ ਅਦਾਕਾਰ ਨੇ ਆਪਣੇ ਪੇਜ ‘ਤੇ IdeasFactory ਦੇ ਕਈ ਸਕ੍ਰਿਪਟਡ ਵੀਡੀਓਜ਼ ਸਾਂਝੇ ਕੀਤੇ ਸਨ।
ਨਿਊਜ਼ਚੈਕਰ ਨੇ ਪਹਿਲਾਂ ਹੀ ਇੱਕ ਅਜਿਹੀ ਸਕ੍ਰਿਪਟਡ ਵੀਡੀਓ ਦਾ ਫੈਕਟ ਚੈਕ ਕੀਤਾ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਇੱਕ ਪੁਜਾਰੀ ਗਣਪਤੀ ਪੰਡਾਲ ਦੇ ਅੰਦਰ ਦਿਲ ਦੇ ਦੌਰੇ ਤੋਂ ਚਮਤਕਾਰੀ ਢੰਗ ਨਾਲ ਬਚ ਗਿਆ ਹੈ। ਸਾਨੂੰ ਉਸੇ ਇੱਕ ਸਮਾਨ ਵੀਡੀਓ ਮਿਲੀ ਜੋ ਇਸ ਚੈਨਲ ਦੁਆਰਾ ਹੀ ਅਪਲੋਡ ਕੀਤੀ ਗਈ ਸੀ।
ਅਸੀਂ ਅਭਿਨੇਤਾ ਦੇ ਫੇਸਬੁੱਕ ਪੇਜ ਨੂੰ ਦੇਖਿਆ ਜਿੱਥੇ ਸਾਨੂੰ ਇਹ ਵੀਡੀਓ ਮਿਲੀ।30 ਅਗਸਤ, 2024 ਨੂੰ ਅਪਲੋਡ ਕੀਤੇ ਗਈ ਵੀਡੀਓ ਵਿੱਚ ਡਿਸਕਲੇਮਰ ਨਾਲ ਦੱਸਿਆ ਗਿਆ ਕਿ ਇਹ ਵੀਡੀਓ ਸਕ੍ਰਿਪਟਡ ਹੈ।


ਕੀਫ੍ਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਰਚ ਕਰਨ ਸਾਨੂੰ ਇੱਕ ਉਪਭੋਗਤਾ ਦੁਆਰਾ ਅਪਲੋਡ ਫੇਸਬੁੱਕ ਪੋਸਟ ਮਿਲੀ। 2 ਅਕਤੂਬਰ, 2024 ਨੂੰ ਅਪਲੋਡ ਇਸ ਪੋਸਟ ਵਿੱਚ ਵਾਇਰਲ ਵੀਡੀਓ ਦੇ ਲੰਬੇ ਸੰਸਕਰਣ ਨੂੰ ਸਾਂਝਾ ਕੀਤਾ ਗਿਆ ਸੀ। ਵੀਡੀਓ ਦੇ ਅਖੀਰ ਵਿਚ ਡਿਸਕਲੇਮਰ ਵਿੱਚ ਲਿਖਿਆ ਸੀ,”ਕਿਰਪਾ ਕਰਕੇ ਧਿਆਨ ਰੱਖੋ ਕਿ ਇਹ ਚੈਨਲ ਸਕ੍ਰਿਪਟਡ ਡਰਾਮੇ ਅਤੇ ਪੈਰੋਡੀ ਵੀਡੀਓ ਬਣਾਉਂਦੀ ਹੈ। ਇਹ ਫਿਲਮ ਮਨੋਰੰਜਨ ਲਈ ਨਹੀਂ ਪਰ ਸਿਰਫ ਵਿਦਿਅਕ ਉਦੇਸ਼ਾਂ ਲਈ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ।
Source
Facebook playlist, Sanjjanaa Galrani
Facebook video, Sanjjanaa Galrani, August 30, 2024
Video analysis
Facebook post, October 2, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।