ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕੁੜੀ ਨੂੰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਸਾਹਮਣੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਉਂਦੇ ਸੁਣਿਆ ਅਤੇ ਵੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ T20 World Cup ਦੇ ਪਹਿਲੇ ਮੈਚ ਦੀ ਹੈ।
ਪੰਜਾਬੀ ਮੀਡੀਆ ਚੈਨਲ ‘On Air’ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਕੁੜੀ ਨੇ ਭਾਰਤੀ ਟੀਮ ਸਾਹਮਣੇ ਲਾਏ ਕਿਸਾਨੀ ਨਾਅਰੇ,ਕੋਹਲੀ ਹੋਰੀਂ ਮੁੜ ਮੁੜ ਰਹੇ ਝਾਕਦੇ।’ ਇਸ ਵੀਡੀਓ ਨੂੰ ਹੁਣ ਤਕ ਦੋ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਜਦਕਿ 5 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ।
ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਬੀਤੇ 24 ਅਕਤੂਬਰ ਨੂੰ ਵਰਲਡ ਕੱਪ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਵਿੱਚ T20 ਫਾਰਮੈਟ ਦਾ ਪਹਿਲਾ ਮੁਕਾਬਲਾ ਦੁਬਈ ਵਿੱਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ।
ਵਰਲਡ ਕੱਪ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਵਰਲਡ ਕੱਪ ਮੁਕਾਬਲਿਆਂ ਵਿੱਚ ਭਾਰਤ ਹਮੇਸ਼ਾਂ ਹੀ ਪਾਕਿਸਤਾਨ ਤੇ ਭਾਰੀ ਰਿਹਾ ਹੈ ਪਰ ਪਾਕਿਸਤਾਨ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਵੀਡੀਓ ਅਤੇ ਤਸਵੀਰਾਂ ਨੂੰ ਵੱਖ ਵੱਖ ਦਾਅਵਿਆਂ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਕਿਤੇ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਪਟਾਕੇ ਚਲਾਏ ਜਾਣ ਦੀ ਵੀਡੀਓ ਤਾਂ ਕਿਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਟੇਡੀਅਮ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਏ ਗਏ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ Invid ਦੀ ਮੱਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡਿਓ ਦੇ ਨਾਲ ਸੰਬੰਧਿਤ ਆਰਟੀਕਲ The Quint ਦੁਆਰਾ ਪ੍ਰਕਾਸ਼ਿਤ ਮਿਲਿਆ। ਆਰਟੀਕਲ ਦੇ ਮੁਤਾਬਕ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ T20 ਸੀਰੀਜ਼ ਦਾ ਮੁਕਾਬਲਾ ਜਿੱਤਣ ਤੋਂ ਬਾਅਦ ਜਦੋਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਜਦੋਂ ਸਟੈਂਡਜ਼ ਤੋਂ ਗੁਜ਼ਰ ਰਹੇ ਸਨ ਤਾਂ ਇਕ ਕੁੜੀ ਨੇ ਕਿਸਾਨ ਅੰਦੋਲਨ ਦੇ ਨਾਅਰੇ ਲਗਾਏ। The Quint ਨੇ ਇਸ ਆਰਟੀਕਲ 9 ਦਸੰਬਰ 2020 ਨੂੰ ਪ੍ਰਕਾਸ਼ਿਤ ਕੀਤਾ ਸੀ।

ਆਪਣੀ ਸਰਚ ਦੇ ਦੌਰਾਨ ਵਾਇਰਲ ਵੀਡੀਓ ਦੇ ਨਾਲ ਸਬੰਧਿਤ ਸਾਨੂੰ ‘News 18 India’ ਦੁਆਰਾ ਪ੍ਰਕਾਸ਼ਤ ਆਰਟੀਕਲ ਮਿਲਿਆ। News 18 India ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਦਸੰਬਰ ਨੂੰ ਭਾਰਤ ਤੇ ਆਸਟਰੇਲੀਆ ਦਰਮਿਆਨ ਹੋਏ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਜਦੋਂ ਭਾਰਤੀ ਟੀਮ ਵਾਪਸ ਪੈਵੇਲੀਅਨ ਜਾ ਰਹੀ ਸੀ ਤਾਂ ਇੱਕ ਕੁੜੀ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਸਾਹਮਣੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਾਅਰੇ ਲਗਾਏ। News 18 India ਦੁਆਰਾ ਪ੍ਰਕਾਸ਼ਿਤ ਆਰਟੀਕਲ ਵਿੱਚ ਵਾਇਰਲ ਵੀਡੀਓ ਦਾ ਸਕ੍ਰੀਨਸ਼ਾਟ ਦੇਖਿਆ ਜਾ ਸਕਦਾ ਹੈ।

ਵਾਇਰਲ ਵੀਡੀਓ ਦੇ ਸਬੰਧ ਵਿਚ ਸਾਨੂੰ Times Now ਅਤੇ India Times ਦੁਆਰਾ ਪ੍ਰਕਾਸ਼ਿਤ ਆਰਟੀਕਲ ਵੀ ਮਿਲੇ। ਇਨ੍ਹਾਂ ਆਰਟੀਕਲਾਂ ਨੂੰ ਵੀ ਪਿਛਲੇ ਸਾਲ ਦਸੰਬਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪਿਛਲੇ ਸਾਲ ਦਸੰਬਰ ਦੀ ਹੈ। ਪੁਰਾਣੀ ਵੀਡੀਓ ਨੂੰ ਸ਼ੇਅਰ ਕਰ ਸੋਸ਼ਲ ਮੀਡੀਆ ਤੇ ਗੁੰਮਰਾਹਕੁਨ ਜਾਣਕਾਰੀ ਫੈਲਾਈ ਜਾ ਰਹੀ ਹੈ।
Result: Misplaced Context
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ