Claim
ਰੇਲਗੱਡੀ ਦੀ ਸੀਟ ‘ਤੇ ਅਖਬਾਰ ਨੂੰ ਜਲਾ ਰਹੇ ਵਾਲੇ ਵਿਅਕਤੀ ਦੀ ਹਾਲੀਆ ਵੀਡੀਓ

ਫੇਸਬੁੱਕ ਪੋਸਟ ਇੱਥੇ ਦੇਖੋ। ਹੋਰ ਅਜਿਹੀਆਂ ਪੋਸਟਾਂ ਇੱਥੇ ਅਤੇ ਇੱਥੇ ਦੇਖੋ।
Fact Check/Verification
ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਵਾਇਰਲ ਕਲਿਪ ਦੇ ਕੀ ਫਰੇਮਾਂ ਦੀ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੋਜ ਕੀਤੀ। ਇਸ ਦੌਰਾਨ ਸਾਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ ਆਰਪੀਐਫ ਨਾਮ ਦੇ ਇੱਕ ਫੇਸਬੁੱਕ ਪੇਜ ਤੋਂ 24 ਜੂਨ, 2022 ਨੂੰ ਅਪਲੋਡ ਇੱਕ ਪੋਸਟ ਵਿੱਚ ਵਾਇਰਲ ਕਲਿੱਪ ਮਿਲੀ ਦੇਖੀ। ਅਸੀਂ ਪਾਇਆ ਕਿ ਦੋਵੇਂ ਵੀਡੀਓ ਇੱਕੋ ਹਨ ਜਿਸ ਤੋਂ ਸਾਫ਼ ਹੈ ਕਿ ਵਾਇਰਲ ਕਲਿੱਪ ਦੋ ਸਾਲ ਤੋਂ ਵੱਧ ਪੁਰਾਣੀ ਹੈ।


ਪੋਸਟ ਦੇ ਕੈਪਸ਼ਨ ‘ਚ ਲਿਖਿਆ ਹੈ ਕਿ ਇਹ ਵੀਡੀਓ 17 ਜੂਨ ਨੂੰ ਸਿਕੰਦਰਾਬਾਦ ਸਟੇਸ਼ਨ ‘ਤੇ ਵਾਪਰੀ ਘਟਨਾ ਦਾ ਹੈ। ਅੱਗੇ ਜਾਂਚ ਵਿੱਚ ਅਸੀਂ ਸੰਬੰਧਿਤ ਕੀ ਵਰਡਸ ਦੀ ਮਦਦ ਗੂਗਲ ਤੇ ਖੋਜ ਕੀਤੀ। ਇਸ ਦੌਰਾਨ ਸਾਨੂੰ ਇਸ ਘਟਨਾ ਨਾਲ ਸਬੰਧਤ ਕਈ ਮੀਡੀਆ ਰਿਪੋਰਟਾਂ ਮਿਲੀਆਂ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
Aaj Tak ਦੁਆਰਾ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਕਿਹਾ ਗਿਆ ਹੈ ਕਿ ਇਹ ਘਟਨਾ 17 ਜੂਨ, 2022 ਨੂੰ ਸਿਕੰਦਰਾਬਾਦ ਰੇਲਵੇ ਸਟੇਸ਼ਨ ‘ਤੇ ਵਾਪਰੀ ਸੀ। ਉਸ ਦੌਰਾਨ ਅਗਨੀਪਥ ਯੋਜਨਾ ਦੇ ਵਿਰੋਧ ‘ਚ 17 ਜੂਨ ਨੂੰ ਸਿਕੰਦਰਾਬਾਦ ਰੇਲਵੇ ਸਟੇਸ਼ਨ ‘ਤੇ ਹਿੰਸਾ ਅਤੇ ਅੱਗਜ਼ਨੀ ਹੋਈ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੀਡੀਓ ਵਿਚ ਦਿਖਾਈ ਦੇਣ ਵਾਲੇ ਪ੍ਰਦਰਸ਼ਨਕਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਇੰਡੀਆ ਟੀਵੀ ਅਤੇ ਅਮਰ ਉਜਾਲਾ ਨੇ ਵੀ ਇਸ ਮਾਮਲੇ ‘ਤੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ ।

ਸਾਨੂੰ ਇਸ ਮਾਮਲੇ ‘ਤੇ RPF ਇੰਡੀਆ ਦੇ ਅਧਿਕਾਰਤ X ਖਾਤੇ ਦੁਆਰਾ ਸ਼ੇਅਰ ਕੀਤੀ ਗਈ ਇੱਕ ਪੋਸਟ ਮਿਲੀ । 24 ਜੂਨ 2022 ਨੂੰ ਐਕਸ ਪੋਸਟ ਰਾਹੀਂ ਪੁਲਿਸ ਨੇ ਦੱਸਿਆ ਕਿ ਇਹ ਵੀਡੀਓ 17 ਜੂਨ ਦੇ ਸਿਕੰਦਰਾਬਾਦ ਸਟੇਸ਼ਨ ਦਾ ਹੈ। ਵੀਡੀਓ ਵਿੱਚ ਵਿਅਕਤੀਆਂ ਦੀ ਪਛਾਣ ਸੰਤੋਸ਼ ਅਤੇ ਪ੍ਰੂਦਵੀ ਵਜੋਂ ਕੀਤੀ ਗਈ ਹੈ, ਜੀਆਰਪੀ/ਆਰਪੀਐਫ ਨੇ ਆਈਪੀਸੀ, ਪੀਡੀਪੀਪੀ ਐਕਟ ਅਤੇ ਰੇਲਵੇ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਅਪਰਾਧਿਕ ਮਾਮਲਿਆਂ ਵਿੱਚ 60 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।’
Result: Missing Context
Sources
Facebook post by रेलवे सुरक्षा बल RPF on 24th June 2022.
X post by RPF INDIA on 24th June 2022.
Report published by Aaj Tak on 25th June 2022.
Report published by Amar Ujala on 25th June 2022.
Report published by Amar Ujala on 24th June 2022.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।