Claim
ਕ੍ਰਿਕਟਰ ਵਿਰਾਟ ਕੋਹਲੀ ਆਪਣੀ ਮਾਂ ਨਾਲ ਬਾਗੇਸ਼ਵਰ ਧਾਮ ਪਹੁੰਚੇ।
Fact
ਇਹ ਦਾਅਵਾ ਝੂਠਾ ਹੈ। ਵਿਰਾਟ ਕੋਹਲੀ ਅਤੇ ਉਸ ਦੀ ਮਾਂ ਦਾ ਆਸ਼ੀਰਵਾਦ ਲੈਣ ਬਾਗੇਸ਼ਵਰ ਧਾਮ ਪਹੁੰਚਣ ਦਾ ਗੁੰਮਰਾਹਕੁੰਨ ਦਾਅਵਾ ਸਾਂਝਾ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕ੍ਰਿਕਟਰ ਵਿਰਾਟ ਕੋਹਲੀ ਆਪਣੀ ਮਾਂ ਨਾਲ ਬਾਗੇਸ਼ਵਰ ਧਾਮ ਪਹੁੰਚੇ ਹਨ। ਵੀਡੀਓ ‘ਚ ਇਕ ਲੜਕਾ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੇ ਸਾਹਮਣੇ ਬੈਠਾ ਆਪਣੀ ਮਾਂ ਨਾਲ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਗੂਗਲ ਸਰਚ ਕੀਤੀ। ਸਾਨੂੰ ਅਜਿਹੀ ਕੋਈ ਪ੍ਰਮਾਣਿਕ ਰਿਪੋਰਟ ਨਹੀਂ ਮਿਲੀ ਜਿਸ ਵਿੱਚ ਕ੍ਰਿਕਟਰ ਵਿਰਾਟ ਕੋਹਲੀ ਦੇ ਬਾਗੇਸ਼ਵਰ ਧਾਮ ਜਾਣ ਦੀ ਗੱਲ ਸਾਹਮਣੇ ਆਈ ਹੋਵੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਵੀਡੀਓ ‘ਚ ਨਜ਼ਰ ਆ ਰਿਹਾ ਨੌਜਵਾਨ ਖੁਦ ਨੂੰ ਦਿੱਲੀ ਦਾ ਰਹਿਣ ਵਾਲਾ ਦੱਸ ਰਿਹਾ ਹੈ। ਅਸੀਂ ਬਾਗੇਸ਼ਵਰ ਧਾਮ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ‘ਦਿੱਲੀ’ ਕੀਵਰਡ ਨਾਲ ਖੋਜ ਕੀਤੀ। ਸਾਨੂੰ ਤਿੰਨ ਮਹੀਨੇ ਪਹਿਲਾਂ ਇਸ ਚੈਨਲ ‘ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਸ ਵਿੱਚ ਵਾਇਰਲ ਵੀਡੀਓ ਦਾ ਇੱਕ ਅੰਸ਼ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਨੌਜਵਾਨ ਧੀਰੇਂਦਰ ਸ਼ਾਸਤਰੀ ਨੂੰ ਆਪਣਾ ਨਾਂ ਸੰਨੀ ਦੱਸ ਰਿਹਾ ਹੈ।
ਵੀਡੀਓ ਦੇ ਟਾਈਟਲ ‘ਚ ਲਿਖਿਆ ਹੈ ਕਿ ਨਕਾਰਾਤਮਕ ਊਰਜਾ ਤੋਂ ਪਰੇਸ਼ਾਨ ਦਿੱਲੀ ਦੇ ਇਕ ਨੌਜਵਾਨ ਨੇ ਆਸ਼ੀਰਵਾਦ ਲਿਆ। ਵੀਡੀਓ ‘ਚ ਕਿਤੇ ਵੀ ਵਿਰਾਟ ਕੋਹਲੀ ਦਾ ਜ਼ਿਕਰ ਨਹੀਂ ਹੈ।
ਇਸ ਤੋਂ ਇਲਾਵਾ, ਅਸੀਂ ਹੋਰ ਵੇਰਵਿਆਂ ਲਈ ਬਾਗੇਸ਼ਵਰ ਧਾਮ ਦੇ ਪੀਆਰਓ ਕਮਲ ਅਵਸਥੀ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ, ”ਇਹ ਦਾਅਵਾ ਪੂਰੀ ਤਰ੍ਹਾਂ ਝੂਠ ਹੈ। ਵਿਰਾਟ ਕੋਹਲੀ ਬਾਗੇਸ਼ਵਰ ਧਾਮ ਨਹੀਂ ਆਏ ਹਨ।
Conclusion
ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਿਰਾਟ ਕੋਹਲੀ ਅਤੇ ਮਾਂ ਦੇ ਆਸ਼ੀਰਵਾਦ ਲੈਣ ਲਈ ਬਾਗੇਸ਼ਵਰ ਧਾਮ ਪਹੁੰਚਣ ਦਾ ਦਾਅਵਾ ਗੁੰਮਰਾਹਕੁੰਨ ਹੈ।
Result: False
Our Sources
Video Uploaded by Bageshwar Dham in December 2022
Conversation with Bageshwar Dham’s PRO Kamal Awasthi
ਕਿਸੀ ਸ਼ੱਕੀ ਖ਼ਬਰ ਦੀ ੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ