ਸੋਸ਼ਲ ਮੀਡੀਆ ‘ਤੇ ਇਕ ਕੁੱਤੇ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਕੁੱਤੇ ਨੂੰ ਮਲਬੇ ਹੇਠਾਂ ਦੱਬੇ ਵਿਅਕਤੀ ਦੇ ਹੱਥ ਕੋਲ ਬੈਠਿਆ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ‘ਚ ਆਏ ਭਿਆਨਕ ਭੂਚਾਲ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 7800 ਨੂੰ ਪਾਰ ਕਰ ਗਈ ਹੈ।

ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਕਈ ਮੀਡਿਆ ਅਦਾਰਿਆਂ ਨੇ ਵੀ ਅਪਲੋਡ ਕੀਤਾ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification
ਅਸੀਂ ਮਲਬੇ ਵਿੱਚ ਫਸੇ ਇੱਕ ਵਿਅਕਤੀ ਦੇ ਕੋਲ ਬੈਠੇ ਇੱਕ ਕੁੱਤੇ ਦੀ ਫੋਟੋ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਖੋਜ ਦੇ ਦੌਰਾਨ ਸਾਨੂੰ ਸਾਲ 2021 ਵਿੱਚ ਅਮਰੀਕਨ ਕੇਨਲ ਕਲੱਬ ਦੁਆਰਾ ਪ੍ਰਕਾਸ਼ਿਤ ਇੱਕ ਲੇਖ ਮਿਲਿਆ। ਲੇਖ ਵਿੱਚ ਖੋਜ ਅਤੇ ਬਚਾਅ ਕਾਰਜਾਂ ਵਿੱਚ ਕੁੱਤੇ ਲੋਕਾਂ ਨੂੰ ਕਿਵੇਂ ਲੱਭਦੇ ਹਨ ਇਸ ਬਾਰੇ ਦੱਸਿਆ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਗੂਗਲ ‘ਤੇ ਰਿਵਰਸ ਇਮੇਜ ਸਰਚ ਕਰਨ ‘ਤੇ, ਸਾਨੂੰ ਸਟਾਕ ਇਮੇਜ ਵੈੱਬਸਾਈਟ ਅਲਾਮੀ ‘ਤੇ ਵੀ ਵਾਇਰਲ ਤਸਵੀਰ ਮਿਲੀ। ਤਸਵੀਰ ਨੂੰ 18 ਅਕਤੂਬਰ 2018 ਨੂੰ ਅਪਲੋਡ ਕੀਤਾ ਗਿਆ ਸੀ। ਫੋਟੋ ਦੇ ਕੈਪਸ਼ਨ ਨਾਲ ਲਿਖਿਆ ਹੈ, “ਭੂਚਾਲ ਤੋਂ ਬਾਅਦ ਮਲਬੇ ਹੇਠ ਦੱਬੇ ਜ਼ਖਮੀ ਲੋਕਾਂ ਨੂੰ ਦੇਖਦਾ ਹੋਇਆ ਕੁੱਤਾ”।

ਫੋਟੋ ਲਈ ਕ੍ਰੈਡਿਟ Jaroslav Noska ਨੂੰ ਦਿੱਤੇ ਗਏ ਹਨ।

ਇਸ ਤਸਵੀਰ ਨੂੰ ਸਾਲ 2019 ਵਿੱਚ iStockphoto ਦੇ ਪੇਜ ‘ਤੇ ਵੀ ਅਪਲੋਡ ਕੀਤਾ ਗਿਆ ਸੀ।

ਅਸੀਂ ਸੁਤੰਤਰ ਤੌਰ ‘ਤੇ ਤਸਵੀਰ ਦੀ ਜਗ੍ਹਾ ਦਾ ਪਤਾ ਨਹੀਂ ਕਰ ਸਕੇ ਹਾਂ ਪਰ ਇਹ ਸਪੱਸ਼ਟ ਹੈ ਕਿ ਇਸ ਤਸਵੀਰ ਦਾ ਤੁਰਕੀ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਨਾਲ ਕੋਈ ਸੰਬੰਧ ਨਹੀਂ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਦਾਅਵਾ ਫਰਜ਼ੀ ਹੈ। ਮਲਬੇ ਹੇਠਾਂ ਦੱਬੇ ਵਿਅਕਤੀ ਦੇ ਹੱਥ ਕੋਲ ਬੈਠੇ ਕੁੱਤੇ ਦੀ ਦਿਲ ਚੀਰਵੀਂ ਤਸਵੀਰ ਦਾ ਤੁਰਕੀ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਨਾਲ ਕੋਈ ਸੰਬੰਧ ਨਹੀਂ ਹੈ।
Result: False
Our Sources
Article From, AKC, Dated October 18, 2021
IStockPhoto from January 4, 2019
Alamy.com photo from October 18, 2018
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ