Claim
ਸੋਸ਼ਲ ਮੀਡੀਆ ਤੇ ਕੋਲਡ ਡਰਿੰਕ ਵਿੱਚ ਇਬੋਲਾ ਵਾਇਰਸ (Ebola Virus) ਹੋਣ ਦੇ ਦਾਅਵੇ ਦੇ ਨਾਲ ਇਕ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਸਕ੍ਰੀਨ ਸ਼ਾਟ ਵਿੱਚ ਕੋਲਡ ਡਰਿੰਕ ਦਾ ਸੇਵਨ ਨਹੀਂ ਕਰਨ ਦੀ ਸਲਾਹ ਦਿੱਤੀ ਜਾਰੀ ਹੈ।
ਸਕ੍ਰੀਨ ਸ਼ਾਟ ਦੇ ਜ਼ਰੀਏ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਹੈਦਰਾਬਾਦ ਪੁਲਿਸ ਨੇ ਸੂਚਨਾ ਦਿੱਤੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਕੋਈ ਵੀ ਕੋਲਡ ਡਰਿੰਕ ਨਾ ਪੀਤਾ ਜਾਵੇ ਕਿਉਂਕਿ ਕੰਪਨੀ ਦੇ ਇਕ ਵਰਕਰ ਨੇ ਇਸ ਵਿੱਚ ਇਬੋਲਾ ਨਾਮਕ ਖਤਰਨਾਕ ਵਾਇਰਸ ਦਾ ਦੂਸ਼ਿਤ ਖੂਨ ਮਿਲਾ ਦਿੱਤਾ ਹੈ। ਇਹ ਖਬਰ ਕੱਲ੍ਹ ਐਨਡੀਟੀਵੀ ਚੈਨਲ ਵਿਚ ਵੀ ਦੱਸੀ ਗਈ ਸੀ। ਇਸ ਦੇ ਨਾਲ ਹੀ ਵਾਇਰਲ ਹੋ ਰਹੀ ਸਕ੍ਰੀਨ ਸ਼ਾਟ ਦੇ ਨਾਲ ਦੋ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਐਨਡੀਟੀਵੀ ਦੀ ਵੈੱਬਸਾਈਟ, ਯੂ ਟਿਊਬ ਤੇ ਹੋਰ ਸੋਸ਼ਲ ਮੀਡੀਆ ਹੈਂਡਲ ਨੂੰ ਖੰਗਾਲਿਆ ਪਰ ਸਾਨੂੰ ਵਾਇਰਲ ਦਾਅਵੇ ਦੇ ਨਾਲ ਸਬੰਧਿਤ ਕੋਈ ਰਿਪੋਰਟ ਨਹੀਂ ਮਿਲੀ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦਿਆਂ ਅਸੀਂ ਹੈਦਰਾਬਾਦ ਪੁਲਿਸ ਦੇ ਟਵਿੱਟਰ ਹੈਂਡਲ ਨੂੰ ਖੰਗਾਲਿਆ। ਟਵਿੱਟਰ ਅਡਵਾਂਸ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਹੈਦਰਾਬਾਦ ਪੁਲਿਸ ਦੁਆਰਾ 13 ਜੁਲਾਈ 2019 ਨੂੰ ਕੀਤਾ ਇੱਕ ਟਵੀਟ ਮਿਲਿਆ। ਹੈਦਰਾਬਾਦ ਪੁਲਿਸ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਫ਼ਰਜ਼ੀ ਦੱਸਿਆ।
ਪੀਆਈਬੀ ਫੈਕਟ ਚੈਕ ਨੇ ਵੀ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਦੱਸਦਿਆਂ ਟਵੀਟ ਕੀਤਾ।
ਇਸ ਤੋਂ ਪਹਿਲਾਂ ਵੀ ਇਹ ਦਾਅਵਾ ਕੁਝ ਤਸਵੀਰਾਂ ਨਾਲ ਵਾਇਰਲ ਹੋਇਆ ਸੀ ਜਿਸ ਨੂੰ ਇਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਇਸ ਤਰ੍ਹਾਂ ਸਾਡੀ ਜਾਂਚ ਵਿਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸੋਸ਼ਲ ਮੀਡੀਆ ਤੇ ਕੋਲਡ ਡਰਿੰਕ ਵਿੱਚ ਇਬੋਲਾ ਵਾਇਰਸ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
Result: False
Our Sources
Tweet made by Hyderabad Police on July 13, 2019
Tweet made by PIB Fact Check on June 30, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ