Claim
ਹਵਾ ਵਿੱਚ ਲਟਕਿਆ ਹੋਇਆ ਦਰੱਖਤ ਕੁਦਰਤ ਦਾ ਕਰਿਸ਼ਮਾ ਹੈ
Fact
ਵਾਇਰਲ ਵੀਡੀਓ ‘ਚ ਹਵਾ ਵਿੱਚ ਲਟਕਦਾ ਦਿਖਾਈ ਦੇ ਰਿਹਾ ਦਰੱਖਤ ਅਸਲ ਵਿੱਚ ਕਿਸੇ ਹੋਰ ਦਰੱਖਤ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਦਾਅਵਾ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਦਰੱਖਤ ਹਵਾ ‘ਚ ਲਟਕਦਾ ਨਜ਼ਰ ਆ ਰਿਹਾ ਹੈ। ਲੋਕ ਇਸ ਨੂੰ ‘ਕੁਦਰਤ ਦਾ ਕਰਿਸ਼ਮਾ’ ਕਹਿ ਕੇ ਸਾਂਝਾ ਕਰ ਰਹੇ ਹਨ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਵਾਇਰਲ ਵੀਡੀਓ ਦੀ ਕੀਫ੍ਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੋਜ ਕੀਤੀ। ਸਾਨੂੰ ਸਿਟੀ ਬਿਗ ਨਿਊਜ਼ ਦੁਆਰਾ ਫੇਸਬੁੱਕ ‘ਤੇ ਵਾਇਰਲ ਵੀਡੀਓ ਦਾ ਲੰਬਾ ਸੰਸਕਰਣ ਮਿਲਿਆ। ਵੀਡੀਓ ਮੁਤਾਬਕ ਇਹ ਦਰੱਖਤ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਹਾਂਸੀ ਵਿੱਚ ਸਮਾਧਾ ਮੰਦਰ ਦੇ ਵਿਹੜੇ ਵਿੱਚ ਸਥਿਤ ਹੈ।

ਇਸ ‘ਚ ਵਾਇਰਲ ਵੀਡੀਓ ‘ਚ ਨਜ਼ਰ ਆ ਰਹੀ ਔਰਤ ਕਰੀਬ 2:09 ਮਿੰਟ ‘ਤੇ ਦੱਸ ਰਹੀ ਹੈ ਕਿ ਕੁਝ ਲੋਕ ਇਸ ਨੂੰ ਕੋਈ ਅਜੂਬਾ ਨਹੀਂ ਸਮਝਦੇ। ਔਰਤ ਫਿਰ ਵਾਇਰਲ ਵੀਡੀਓ ਵਿਚ ਦਿਖਾਈ ਦੇਣ ਵਾਲੇ ਇਕ ਹੋਰ ਦਰੱਖਤ ਨੂੰ ਦਿਖਾਉਂਦੀ ਹੈ। ਇਹ ਵੀ ਦੱਸਿਆ ਕਿ ਹਵਾ ਵਿੱਚ ਲਟਕਦੀ ਇੱਕ ਦਰੱਖਤ ਦੀ ਟਾਹਣੀ ਉਸ ਦੇ ਨਾਲ ਲੱਗਦੇ ਇੱਕ ਹੋਰ ਦਰੱਖਤ ਵਿੱਚ ਫਸੀ ਹੋਈ ਹੈ, ਜਿਸ ਕਾਰਨ ਰੁੱਖ ਨੂੰ ਮਿੱਟੀ ਅਤੇ ਹੋਰ ਪੌਸ਼ਟਿਕ ਤੱਤ ਮਿਲ ਜਾਂਦੇ ਹਨ। ਵਾਇਰਲ ਵੀਡੀਓ ‘ਚ ਇਸ ਹਿੱਸੇ ਨੂੰ ਕੱਟਕੇ ਸ਼ੇਅਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਦੌਰਾਨ ਸਾਨੂੰ ਨਿਊਜ਼ ਨੇਸ਼ਨ ਦੇ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਮਿਲਿਆ। ਇਸ ‘ਚ ਹਵਾ ‘ਚ ਲਟਕਦੇ ਦਰਖਤ ਦਾ ਸੱਚ ਦੱਸਿਆ ਗਿਆ ਹੈ। ਰਿਪੋਰਟਾਂ ਮੁਤਾਬਕ ਹਵਾ ਵਿੱਚ ਲਟਕ ਰਹੇ ਦਰੱਖਤ ਨੂੰ ਇੱਕ ਹੋਰ ਦਰੱਖਤ ਨੇ ਸਹਾਰਾ ਦਿੱਤਾ ਹੈ। ਦੋਹਾਂ ਦੀਆਂ ਧੜਾਂ ਆਪਸ ਵਿਚ ਜੁੜੀਆਂ ਹੋਈਆਂ ਹਨ।
ਇਸ ਤੋਂ ਇਲਾਵਾ, ਨਿਊਜ਼ਚੈਕਰ ਨੇ ਜਗਨਨਾਥ ਪੁਰੀ ਮਿਸ਼ਠਾਨ ਭੰਡਾਰ ਨਾਲ ਸੰਪਰਕ ਕੀਤਾ, ਜਿਹਨਾਂ ਨੇ ਹਾਂਸੀ, ਹਿਸਾਰ ਵਿਚ ਸਮਾਧਾ ਮੰਦਰ ਦੇ ਨੇੜੇ ਦੁਕਾਨ ਬਣਾਈ ਹੈ। ਉਨ੍ਹਾਂ ਸਾਨੂੰ ਇਹ ਵੀ ਦੱਸਿਆ ਕਿ ਹਵਾ ਵਿੱਚ ਲਟਕਣ ਵਾਲਾ ਦਰੱਖਤ ਕਿਸੇ ਹੋਰ ਦਰੱਖਤ ਨਾਲ ਜੁੜਿਆ ਹੋਇਆ ਹੈ।
Conclusion
ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ‘ਚ ਹਵਾ ਵਿੱਚ ਲਟਕਦਾ ਦਿਖਾਈ ਦੇ ਰਿਹਾ ਦਰੱਖਤ ਅਸਲ ਵਿੱਚ ਕਿਸੇ ਹੋਰ ਦਰੱਖਤ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਦਾਅਵਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਵਾ ਵਿੱਚ ਲਟਕਦੇ ਦਰੱਖਤ ਦਾ ਅਧੂਰਾ ਹਿੱਸਾ ਦਿਖਾਇਆ ਗਿਆ ਹੈ।
Result: False
Our Sources
Facebook Video by City Big News
Conversation with Jagannath Puri Mishthan Bhandar Shop Owner
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ