Claim
ਕਰਨਾਟਕ ਵਾਲਿਆਂ ਨੇ ਆਪਣਾ ਝੰਡਾ ਵੱਖਰਾ ਕੀਤਾ
Fact
ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਸਿੱਧਰਮਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਰਾਜ ਝੰਡੇ ਵਿੱਚ ਕੁਝ ਤਬਦੀਲੀ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਕੇਂਦਰ ਸਰਕਾਰ ਨੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਸੀ।
ਸੋਸ਼ਲ ਮੀਡਿਆ ਤੇ ਇੱਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਨਾਟਕ ਵਾਲਿਆਂ ਨੇ ਆਪਣਾ ਝੰਡਾ ਵੱਖਰਾ ਕਰ ਲਿਆ ਹੈ।
ਫੇਸਬੁੱਕ ਯੂਜ਼ਰ ‘Wazir Singh’ ਨੇ ਵਾਇਰਲ ਦਾਅਵੇ ਨੂੰ ਸ਼ੇਅਰ ਕਰਦਿਆਂ ਲਿਖਿਆ,’ਕਰਨਾਟਕ ਨੇ ਆਪਣੇ ਵੱਖਰੇ ਤੇ ਅਜ਼ਾਦ ਝੰਡੇ ਦਾ ਕੀਤਾ ਐਲਾਨ। ਪੰਜਾਂ ਦਰਿਆਵਾਂ ਦੇ ਵਸਨੀਕੋ ਤੁਸੀਂ ਹੁਣ ਕੀ ਉਡੀਕਦੇ ਜੇ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਵਾਇਰਲ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਅਸੀਂ ਪਾਇਆ ਕਿ ਇਹ ਤਸਵੀਰ ਮਾਰਚ 2018 ਦੀ ਹੈ ਜਦੋਂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੇ ਕੈਬਿਨਟ ਦੌਰਾਨ ਰਾਜ ਦੇ ਨਵੇਂ ਝੰਡੇ ਨੂੰ ਲਾਂਚ ਕੀਤਾ ਅਤੇ ਮਾਨਤਾ ਲਈ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਲਈ ਕੇਂਦਰ ਅੱਗੇ ਭੇਜਿਆ।

ਅਸੀਂ ਇਸ ਦਾਅਵੇ ਦੀ ਵਿਸਥਾਰ ਨਾਲ ਜਾਂਚ ਕੀਤੀ ਹੈ। ਪ੍ਰਜਾਵਾਨੀ ਨਾਮਕ ਇੱਕ ਕੰਨੜ ਮੀਡੀਆ ਨੇ 19 ਜੁਲਾਈ, 2017 ਨੂੰ ਇਸ ਬਾਰੇ ਰਿਪੋਰਟ ਕੀਤੀ ਸੀ। ਇਸ ਰਿਪੋਰਟ ਮੁਤਾਬਕ ਕਰਨਾਟਕ ਲਈ ਆਪਣਾ ਅਧਿਕਾਰਤ ਝੰਡਾ ਰੱਖਣ ਦਾ ਵਿਚਾਰ ਸਿੱਧਰਮਈਆ ਦੀ ਅਗਵਾਈ ਵਿੱਚ ਕਾਂਗਰਸ ਸ਼ਾਸਨ ਦੌਰਾਨ ਅੱਗੇ ਰੱਖਿਆ ਗਿਆ ਸੀ। ਇਸ ਨਵੇਂ ਝੰਡੇ ਵਿੱਚ ਕੁਝ ਬਦਲਾਵ ਕੀਤੇ ਗਏ ਸਨ। ਗੌਰਤਲਬ ਹੈ ਕਿ ਲਾਲ-ਪੀਲਾ ਝੰਡਾ 1965 ਵਿੱਚ ਐਮ. ਰਾਮਾਮੂਰਤੀ ਦੁਆਰਾ ਬਣਾਇਆ ਗਿਆ ਕੰਨੜ ਦਾ ਅਧਿਕਾਰਤ ਝੰਡਾ ਸੀ । ਇਸ ਝੰਡੇ ਨੂੰ ਬਾਅਦ ਵਿੱਚ ‘ਕੰਨੜ ਰਾਜਯਤਸਵ’ (ਰਾਜ ਨਿਰਮਾਣ ਦਿਵਸ) ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਲਹਿਰਾਉਣ ਦਾ ਰਿਵਾਜ ਬਣ ਗਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਕਈ ਹੋਰ ਮੀਡਿਆ ਰਿਪੋਰਟਾਂ ਮਿਲੀਆਂ ਜਿਸ ਮੁਤਾਬਕ ਸਿੱਧਰਮਈਆ ਸਰਕਾਰ ਨੇ 8 ਮਾਰਚ 2018 ਨੂੰ ਨਵਾਂ ਝੰਡਾ ਜਾਰੀ ਕੀਤਾ ਸੀ, ਪਰ ਕੇਂਦਰ ਸਰਕਾਰ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ ।
Deccan Herald ਦੀ ਰਿਪੋਰਟ ਮੁਤਾਬਕ ਸਾਲ 2019 ਵਿੱਚ ਬੀਐਸ ਯੇਦੀਯੁਰੱਪਾ ਸਰਕਾਰ ਨੇ ਨਵੇਂ ਝੰਡੇ ਦੇ ਪ੍ਰਸਤਾਵ ਬਾਰੇ ਜਾਣਕਾਰੀ ਲੈਣ ਲਈ ਹਾਲੇ ਕੇਂਦਰ ਸਰਕਾਰ ਨਾਲ ਗੱਲ ਨਾ ਕਰਨ ਦਾ ਫੈਸਲਾ ਲਿਆ ਹੈ ਅਤੇ ਝੰਡੇ ਸਬੰਧੀ ਫੈਸਲਾ ਵਾਪਸ ਲੈ ਲਿਆ ਹੈ। ਰਿਪੋਰਟ ਵਿੱਚ ਸੱਭਿਆਚਾਰ ਮੰਤਰੀ ਸੀਟੀ ਰਵੀ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਹੈ।

ਅਸੀਂ ਇਹ ਵੀ ਜਾਂਚ ਕੀਤੀ ਕਿ ਕੀ ਕਰਨਾਟਕ ਨਵੇਂ ਝੰਡੇ ਦੀ ਵਰਤੋਂ ਕਰ ਰਿਹਾ ਹੈ ਜਾਂ ਨਹੀਂ। ਹਾਲ ਹੀ ਵਿੱਚ ਹੋਏ ਰਾਜ ਉਤਸਵ ਦੀ ਵੀਡੀਓ ਨੂੰ ਦੇਖ ਇਹ ਇਹ ਸਪੱਸ਼ਟ ਹੋ ਗਿਆ ਕਿ ਸਾਰੇ ਸਰਕਾਰੀ ਸਮਾਗਮ ਵਿੱਚ ਪਹਿਲਾ ਵਾਲੇ ਦੋ ਰੰਗਾਂ ਦੇ ਝੰਡੇ ਦੀ ਵਰਤੋ ਹੀ ਕੀਤੀ ਜਾ ਰਹੀ ਹੈ।
Conclusion
ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਸਿੱਧਰਮਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਰਾਜ ਝੰਡੇ ਵਿੱਚ ਕੁਝ ਤਬਦੀਲੀ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਕੇਂਦਰ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਬੀਐਸ ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਝੰਡੇ ਸਬੰਧੀ ਫੈਸਲਾ ਵਾਪਸ ਲੈ ਲਿਆ ਸੀ।
Result: Partly False
Our Sources
Media report published by The News Minute on March 8, 2018
Media report published by Deccan Herald on August 29, 2019
Video report published by News 18 Kanadda on November 1, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ