Claim
ਸਾਊਦੀ ਅਰਬ ‘ਚ ਪੀਐਮ ਮੋਦੀ ਦੀ ਸੋਨੇ ਦੀ ਮੂਰਤੀ ਲਗਾਈ ਗਈ ਹੈ।

Fact Check/Verification
ਪੀਐਮ ਮੋਦੀ ਦੀ ਮੂਰਤੀ ਦਾ ਇੱਕ ਵੀਡੀਓ ਫੇਸਬੁੱਕ ਅਤੇ ਟਵਿਟਰ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਪੀਐਮ ਮੋਦੀ ਦੀ ਇਹ ਮੂਰਤੀ ਸੋਨੇ ਦੀ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਮੂਰਤੀ ਸਾਊਦੀ ਅਰਬ ਵਿੱਚ ਸਥਾਪਿਤ ਕੀਤੀ ਗਈ ਹੈ। ਦਾਅਵੇ ਦੀ ਜਾਂਚ ਕਰਨ ਲਈ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਵੀਡੀਓ ਦੇ ਕੀਫ੍ਰੇਮ ਦੀ ਖੋਜ ਕੀਤੀ। ਇਸ ਸਮੇਂ ਦੌਰਾਨ ਸਾਨੂੰ 20 ਜਨਵਰੀ, 2023 ਨੂੰ ਨਵਭਾਰਤ ਟਾਈਮਜ਼ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਵੀਡੀਓ ਰਿਪੋਰਟ ਵਿੱਚ ਪ੍ਰਕਾਸ਼ਿਤ ਮਿਲੀ। ਰਿਪੋਰਟ ਵਿੱਚ ਦੱਸਿਆ ਗਿਆ ਕਿ ਇਸ ਸੋਨੇ ਦੀ ਮੂਰਤੀ ਨੂੰ ਬੰਬਈ ਗੋਲਡ ਪ੍ਰਦਰਸ਼ਨੀ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਮੂਰਤੀ ਨੂੰ 20 ਕਲਾਕਾਰਾਂ ਨੇ ਮਿਲ ਕੇ ਬਣਾਇਆ ਹੈ। ਰਿਪੋਰਟਾਂ ਮੁਤਾਬਕ ਇਹ ਮੂਰਤੀ 18 ਕੈਰੇਟ ਸੋਨੇ ਦੀ ਬਣੀ ਹੋਈ ਹੈ, ਜਿਸ ਦਾ ਵਜ਼ਨ 156 ਗ੍ਰਾਮ ਹੈ। ਇਸ ਨੂੰ ਬਣਾਉਣ ਵਾਲਾ ਸੂਰਤ ਦਾ ਕਾਰੋਬਾਰੀ ਵਸੰਤ ਬੋਹਰਾ ਹੈ।

ਜਾਂਚ ਦੌਰਾਨ, ਸਾਨੂੰ ਏਬੀਪੀ , ਇੰਡੀਅਨ ਐਕਸਪ੍ਰੈਸ ਅਤੇ ਅਮਰ ਉਜਾਲਾ ਸਮੇਤ ਕਈ ਹੋਰ ਮੀਡੀਆ ਰਿਪੋਰਟਾਂ ਵੀ ਪ੍ਰਾਪਤ ਹੋਈਆਂ । ਇਨ੍ਹਾਂ ਸਾਰੀਆਂ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਪੀਐਮ ਮੋਦੀ ਦੀ ਇਹ ਸੋਨੇ ਦੀ ਮੂਰਤੀ ਗੁਜਰਾਤ ਦੇ ਕਾਰੋਬਾਰੀ ਵਸੰਤ ਬੋਹਰਾ ਨੇ ਬਣਾਈ ਸੀ।
ਇਸ ਤਰ੍ਹਾਂ ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪੀਐਮ ਮੋਦੀ ਦੀ ਮੂਰਤੀ ਦਾ ਇਹ ਵਾਇਰਲ ਵੀਡੀਓ ਸਾਊਦੀ ਅਰਬ ਦਾ ਨਹੀਂ ਹੈ। ਪੋਸਟਾਂ ਰਾਹੀਂ ਗੁੰਮਰਾਹਕੁੰਨ ਦਾਅਵੇ ਕੀਤੇ ਜਾ ਰਹੇ ਹਨ।
Result- False
Our Sources
NBT Article Published On 20 Jan, 2023
ABP Article Published On 20 Jan, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।