Claim
ਸੋਸ਼ਲ ਮੀਡਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਰਿੰਦਰ ਮੋਦੀ ਸਿੱਧੂ ਮੂਸੇਵਾਲਾ ਦੇ ਸਾਮ੍ਹਣੇ ਹੱਥ ਜੋੜਕੇ ਖੜੇ ਦੇਖੇ ਜਾ ਸਕਦੇ ਹਨ।

Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਤਸਵੀਰ ਨੂੰ ਗੂਗਲ ਲੈਂਜ਼ ਦੀ ਮਦਦ ਦੇ ਨਾਲ ਤਸਵੀਰ ਨੂੰ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਵਾਇਰਲ ਹੋ ਰਹੀ ਤਸਵੀਰ ਪੀਐਮਓ ਇੰਡੀਆ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਮਾਰਚ 25, 2018 ਨੂੰ ਅਪਲੋਡ ਮਿਲੀ। ਤਸਵੀਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਮਹਾਤਮਾ ਗਾਂਧੀ ਦੇ ਬੁੱਤ ਤੇ ਨਤਮਸਤਕ ਹੁੰਦਿਆਂ ਦੇਖਿਆ ਜਾ ਸਕਦਾ ਹੈ।
ਸਾਨੂੰ ਇਹ ਤਸਵੀਰ ਮੀਡਿਆ ਅਦਾਰਾ ਡੀਡੀ ਨਿਊਜ਼ ਦੁਆਰਾ 30 ਜੂਨ 2017 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿਚ ਅਪਲੋਡ ਮਿਲੀ। ਆਰਟੀਕਲ ਦੇ ਸਿਰਲੇਖ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਏ।

ਵਾਇਰਲ ਤਸਵੀਰ ਸਾਨੂੰ ਕਈ ਮੀਡਿਆ ਅਦਾਰਿਆਂ ਦੁਆਰਾ ਸਾਲ 2017 ਦੇ ਵਿੱਚ ਅਪਲੋਡ ਮਿਲੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ।
Result: Altered Photo/Video
Our Sources
Tweet made by PMO India on March 25, 2018
Media report published by DD News on June 30, 2017
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ