Claim
ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਕਸਿਆ ਤੰਜ
Fact
ਵਾਇਰਲ ਹੋ ਰਹੀ ਅਖਬਾਰ ਦੀ ਕਲਿਪ ਐਡੀਟਡ ਹੈ। ਫਰਜ਼ੀ ਕਲਿਪ ਨੂੰ ਸ਼ੇਅਰ ਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਦੱਸਦਿਆਂ ਸੋਸ਼ਲ ਮੀਡਿਆ ਤੇ ਫਰਜ਼ੀ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ‘ਤੇ ਪੰਜਾਬੀ ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਦੇ ਅਖਬਾਰ ਦੀ ਇੱਕ ਕਲਿਪ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਦਰਸਾਇਆ ਗਿਆ ਹੈ। ਬਿਆਨ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਕਿਸੇ ਗ੍ਰੰਥੀ ਦੇ ਕਹਿਣ ‘ਤੇ ਸਰਕਾਰ ਆਪਣੇ ਫੈਸਲੇ ਨਹੀਂ ਬਦਲਦੀ ਹੈ। ਇਸ ਖਬਰ ਨੂੰ ਗਿਆਨੀ ਹਰਪ੍ਰੀਤ ਸਿੰਘ ‘ਤੇ ਭਗਵੰਤ ਮਾਨ ਦਾ ਤੰਜ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
ਇਸ ਅਖ਼ਬਾਰ ਦੀ ਕਲਿਪ ਨੂੰ ਟਵਿੱਟਰ ਸਣੇ ਕਈ ਹੋਰਨਾਂ ਪਲੇਟਫਾਰਮਾਂ ‘ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ ‘Deepa Gosal’ ਨੇ ਇਸ ਕਲਿਪ ਬੁ ਸ਼ੇਅਰ ਕਰਦਿਆਂ ਲਿਖਿਆ,’ਵਾਹ ਮਾਨ ਸਾਹਿਬ, ਧੰਨਵਾਦ। ਪੂਜਾਰੀ ਮਾਫ਼ੀਏ ਨੂੰ ਸ਼ੀਸ਼ਾ ਦਿਖਾਉਣ ਲਈ।’

Fact Check/Verification
ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਸਭ ਤੋਂ ਪਹਿਲਾਂ ਇਸ ਕਲਿਪ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ ਕਲਿਪ ਦੇ ਫੌਂਟ (Font) ਵਿੱਚ ਗੜਬੜ ਹੈ। ਅਸੀਂ ਇਸ ਕਲਿਪ ਨੂੰ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਫੋਂਟ ਨਾਲ ਮਿਲਾਇਆ ਅਤੇ ਪਾਇਆ ਕਿ ਵਾਇਰਲ ਕਲਿਪ ਦਾ ਫੋਂਟ ਵੱਖਰਾ ਹੈ। ਤੁਸੀਂ ਵਾਇਰਲ ਕਟਿੰਗ ਅਤੇ ਅਸਲ ਕਟਿੰਗ ਦੇ ਸਕ੍ਰੀਨਸ਼ੋਟ ਨੂੰ ਨੀਚੇ ਵੇਖ ਸਕਦੇ ਹੋ।

ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹਾ ਕੋਈ ਬਿਆਨ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਸੀ ਜਾਂ ਨਹੀਂ। ਦੱਸ ਦਈਏ ਸਾਨੂੰ ਇਸ ਬਿਆਨ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ। ਗੋਰਤਲਬ ਹੈ ਕਿ ਇਸ ਬਿਆਨ ਨੂੰ ਮੀਡਿਆ ਏਜੇਂਸੀ ਪੀਟੀਆਈ ਦੇ ਹਵਾਲੇ ਤੋਂ ਛਾਪਿਆ ਗਿਆ ਹੈ ਪਰ ਪੀਟੀਆਈ ਦੀ ਵੈਬਸਾਈਟ ਤੇ ਅਜਿਹੀ ਕੋਈ ਖਬਰ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਹੋ ਰਹੀ ਅਖਬਾਰ ਦੀ ਕਲਿਪਿੰਗ ਨੂੰ ਲੈ ਕੇ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਡਿਜੀਟਲ ਹੈਡ ਨੂੰ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਹੀ ਕਲਿਪ ਫਰਜ਼ੀ ਹੈ। ਉਹਨਾਂ ਨੇ ਸਾਡੇ ਨਾਲ ਅਖ਼ਬਾਰ ਦੀ ਅਸਲ ਕਲਿਪਿੰਗ ਨੂੰ ਸਾਂਝਾ ਕੀਤਾ ਜਿਸ ਦਾ ਇਸਤੇਮਾਲ ਕਰ ਫਰਜ਼ੀ ਕਲਿਪ ਨੂੰ ਬਣਾਇਆ ਗਿਆ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਅਖਬਾਰ ਦੀ ਕਲਿਪ ਐਡੀਟਡ ਹੈ। ਫਰਜ਼ੀ ਕਲਿਪ ਨੂੰ ਸ਼ੇਅਰ ਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਦੱਸਦਿਆਂ ਸੋਸ਼ਲ ਮੀਡਿਆ ਤੇ ਫਰਜ਼ੀ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ।
Result: False
Our Sources
Conversation with Rozana Spokesman Digital Head
Self analysis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ