Claim
ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ‘ਚ ਪਾਣੀ ਭਰਨ ਦੌਰਾਨ ਸਥਾਨਕ ਲੋਕਾਂ ਨੇ ਪਾਣੀ ਦੇ ਵਿਚਕਾਰ ਬੈਠ ਕੇ ਚਾਹ ਪੀਤੀ।

Fact
ਦਿੱਲੀ ਵਿੱਚ ਭਾਰੀ ਪਾਣੀ ਭਰਨ ਦੌਰਾਨ, ਪਾਣੀ ਵਿੱਚ ਸਥਾਨਕ ਲੋਕਾਂ ਦੁਆਰਾ ਚਾਹ ਪੀਣ ਦੇ ਨਾਮ ‘ਤੇ ਸਾਂਝਾ ਕੀਤਾ ਜਾ ਰਿਹਾ ਇਹ ਦਾਅਵਾ ਪਹਿਲਾਂ ਵੀ ਵਾਇਰਲ ਹੋਇਆ ਹੈ। 28 ਜੁਲਾਈ, 2021 ਨੂੰ ਨਿਊਜ਼ਚੈਕਰ ਦੁਆਰਾ ਵਾਇਰਲ ਦਾਅਵੇ ਦੀ ਜਾਂਚ ਕੀਤੀ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਡੀ ਪੜਤਾਲ ਅਨੁਸਾਰ 18 ਜੁਲਾਈ 2016 ਨੂੰ ਪੰਜਾਬ ਦੀ ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ‘ਤੇ ਹਮਲਾ ਕਰਦਿਆਂ ਇੱਕ ਟਵੀਟ ਵਿੱਚ ਇਹੀ ਤਸਵੀਰ ਸਾਂਝੀ ਕੀਤੀ ਸੀ ਅਤੇ ਇਸ ਫੋਟੋ ਨੂੰ ਮਾਨਸਾ ਦਾ ਦੱਸਿਆ ਸੀ।
ਸਾਡੀ ਜਾਂਚ ਦੌਰਾਨ ਸਾਨੂੰ ਇੱਕ ਟਵੀਟ ਮਿਲਿਆ, ਜਿਸ ਵਿੱਚ ਪੰਜਾਬ ਕੇਸਰੀ ਦੀ ਇੱਕ ਖ਼ਬਰ ਦਾ ਸਕਰੀਨ ਸ਼ਾਟ ਮੌਜੂਦ ਹੈ। ਦੱਸ ਦੇਈਏ ਕਿ ਪੰਜਾਬ ਕੇਸਰੀ ਨੇ ਵੀ ਇਸ ਤਸਵੀਰ ਨੂੰ ਮਾਨਸਾ ਦਾ ਦੱਸਿਆ ਹੈ।

ਇਸ ਤਰ੍ਹਾਂ, ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਥਾਨਕ ਲੋਕਾਂ ਵੱਲੋਂ ਪਾਣੀ ਦੇ ਵਿਚਕਾਰ ਬੈਠ ਕੇ ਚਾਹ ਪੀਣ ਦੇ ਨਾਂ ‘ਤੇ ਕੀਤਾ ਜਾ ਰਿਹਾ ਇਹ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਇਹ ਤਸਵੀਰ ਪੰਜਾਬ ਦੇ ਮਾਨਸਾ ਦੀ ਹੈ, ਜਿੱਥੇ ਸਾਲ 2016 ‘ਚ ਭਾਰੀ ਬਾਰਿਸ਼ ਤੋਂ ਬਾਅਦ ਲੋਕਾਂ ਨੇ ਭਰੇ ਭਰੇ ਪਾਣੀ ਵਿੱਚ ਚਾਹ ਪੀਤੀ ਸੀ।
Result: False
Our Sources
Tweet made by Gurmeet Singh Meet Hayer on July 18, 2016
Tweet made by BeHuman00x on July 21, 2016
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044