Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇਕ ਵਿਅਕਤੀ ਦੀ ਪਿੱਠ ਦੇ ਉੱਤੇ ਗੰਭੀਰ ਚੋਟਾਂ ਅਤੇ ਜ਼ਖ਼ਮ ਦਿਖਾਈ ਦੇ ਰਹੇ ਹਨ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਪੁਲੀਸ ਨੇ ਸਿੱਖ ਵਿਅਕਤੀ ਜੋ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਆਇਆ ਸੀ ਉਸ ਦੇ ਉੱਤੇ ਤਸ਼ੱਦਦ ਕੀਤਾ।
ਗੌਰਤਲਬ ਹੈ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਵੱਡੀ ਗਿਣਤੀ ਦੇ ਵਿਚ ਕਿਸਾਨ ਪ੍ਰਦਰਸ਼ਨਕਾਰੀ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਕਰਨ ਦੇ ਲਈ ਪਹੁੰਚੇ ਸਨ। ਹਾਲਾਂਕਿ, ਟਰੈਕਟਰ ਪਰੇਡ ਦੇ ਦੌਰਾਨ ਭੀੜ ਨੇ ਹਿੰਸਕ ਰੂਪ ਧਾਰਨ ਕਰ ਲਿਆ ਜਿਸ ਦੇ ਵਿਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚ ਝੜਪ ਵੀ ਦੇਖਣ ਨੂੰ ਮਿਲੀ। ਇਸ ਹਿੰਸਾ ਦੇ ਵਿੱਚ ਤਕਰੀਬਨ ਤਿੰਨ ਕਿਸਾਨ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਜਦ ਕਿ ਕਈ ਪੁਲਿਸ ਕਰਮਚਾਰੀ ਵੀ ਇਸ ਹਿੰਸਾ ਦੌਰਾਨ ਜ਼ਖ਼ਮੀ ਹੋ ਗਏ। ਹਿੰਸਾ ਦੇ ਮਾਮਲੇ ਵਿੱਚ ਪੁਲੀਸ ਨੇ ਹੁਣ ਤਕ 200 ਤੋਂ ਵੱਧ ਲੋਕਾਂ ਨੂੰ ਨਾਮਜ਼ਦ ਕੀਤਾ ਹੈ।
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਪੁਲੀਸ ਦੀ ਕਿਸਾਨ ਟਰੈਕਟਰ ਪਰੇਡ ਰੈਲੀ ਦੇ ਦੌਰਾਨ ਕਿਸਾਨਾਂ ਦੇ ਉੱਤੇ ਤਸ਼ੱਦਦ ਦੀ ਇੱਕ ਤਸਵੀਰ”
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਹੋਰਨਾਂ ਭਾਸ਼ਾਵਾਂ ਵਿੱਚ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੀ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਤਸਵੀਰ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਗੁਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਹਰਿਆਣਾ ਟਾਈਮਸ ਵੱਲੋਂ ਸਾਲ 2019 ਵਿੱਚ ਅਪਲੋਡ ਕੀਤੀ ਗਈ ਤਸਵੀਰ ਮਿਲੀ। ਇਸ ਤਸਵੀਰ ਨੂੰ ਜੂਨ 17,2019 ਨੂੰ ਅਪਲੋਡ ਕੀਤਾ ਗਿਆ ਸੀ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ ਇਕ ਟਵਿੱਟਰ ਯੂਜ਼ਰ ਦੇ ਵੱਲੋਂ ਸਾਲ 2019 ਵਿੱਚ ਅਪਲੋਡ ਕੀਤੀ ਮਿਲੀ। ਕੈਪਸ਼ਨ ਦੇ ਮੁਤਾਬਕ ਦਿੱਲੀ ਦੇ ਮੁਖਰਜੀ ਨਗਰ ਵਿਖੇ ਇਕ ਸਿੱਖ ਆਟੋ ਡਰਾਈਵਰ ਅਤੇ ਉਸ ਦੀ ਬੇਟੀ ਦੇ ਉੱਤੇ ਮੁਖਰਜੀ ਨਗਰ ਪੁਲੀਸ ਸਟੇਸ਼ਨ ਦੇ ਬਾਹਰ ਕੁੱਟਮਾਰ ਕੀਤੀ ਗਈ।
ਸਰਚ ਦੇ ਦੌਰਾਨ ਸਾਨੂੰ ਇਕ ਮੀਡੀਆ ਵੈੱਬਸਾਈਟ ਸਿੱਖ ਸਿਆਸਤ ਦਾ ਆਰਟੀਕਲ ਮਿਲਿਆ ਜਿਸ ਦੇ ਮੁਤਾਬਕ ਇਹ ਘਟਨਾ ਦਿੱਲੀ ਦੇ ਮੁਖਰਜੀ ਏਰੀਆ ਨਗਰ ਦੀ ਹੈ ਜਿਥੇ ਆਟੋ ਡਰਾਈਵਰ ਸਰਬਜੀਤ ਸਿੰਘ ਅਤੇ ਦਿੱਲੀ ਦੇ ਪੁਲੀਸ ਕਰਮਚਾਰੀਆਂ ਦੇ ਵਿੱਚ ਕਹਾਸੁਣੀ ਹੋ ਗਈ। ਰਿਪੋਰਟ ਦੇ ਮੁਤਾਬਕ ਪੁਲਸ ਕਰਮਚਾਰੀਆਂ ਨੇ ਡਰਾਈਵਰ ਅਤੇ ਉਸ ਦੇ ਬੇਟੇ ਦੇ ਨਾਲ ਕੁੱਟਮਾਰ ਕੀਤੀ।
ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਟ੍ਰਿਬਿਊਨ ਇੰਡੀਆ ਦੀ ਵੀ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਵੀ ਇਹ ਘਟਨਾ ਦਿੱਲੀ ਦੇ ਮੁਖਰਜੀ ਨਗਰ ਦੀ ਹੈ।
ਅਸੀਂ ਪਾਇਆ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਤਸਵੀਰਾਂ ਨੂੰ ਗੁੰਮਰਾਹਕੁਨ ਤੇ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਚੁੱਕਾ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਪੁਰਾਣੀ ਅਤੇ ਸਾਲ 2019 ਦੀ ਹੈ ਜਦੋਂ ਦਿੱਲੀ ਦੇ ਮੁਖਰਜੀ ਨਗਰ ਦੇ ਵਿਚ ਪਾਰਕਿੰਗ ਨੂੰ ਲੈ ਕੇ ਪੁਲਸ ਕਰਮਚਾਰੀਆਂ ਅਤੇ ਆਟੋ ਡਰਾਈਵਰ ਦੇ ਵਿਚ ਬਹਿਸ ਹੋ ਗਈ ਜਿਸ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੇ ਆਟੋ ਡਰਾਈਵਰ ਅਤੇ ਉਸ ਦੇ ਪੁੱਤਰ ਦੇ ਨਾਲ ਕੁੱਟਮਾਰ ਕੀਤੀ ਸੀ।
https://www.facebook.com/theharyanatimes/posts/357532101630251/
https://twitter.com/SikhSangarsh/status/1140332923629051908
https://twitter.com/ArvindKejriwal/status/1140450465131327488
https://dailypost.in/news/national/attack-on-auto-driver/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Saurabh Pandey
August 18, 2023
Shaminder Singh
April 15, 2021
Shaminder Singh
September 25, 2020