ਵੀਰਵਾਰ, ਅਪ੍ਰੈਲ 22, 2021
ਵੀਰਵਾਰ, ਅਪ੍ਰੈਲ 22, 2021
HomeCoronavirus15 ਅਪ੍ਰੈਲ ਤਕ ਭਾਰਤ ਵਿਚ ਹੋਣਗੀਆਂ ਕੋਰੋਨਾਵਾਇਰਸ ਨਾਲ 50,000 ਮੌਤਾਂ?

15 ਅਪ੍ਰੈਲ ਤਕ ਭਾਰਤ ਵਿਚ ਹੋਣਗੀਆਂ ਕੋਰੋਨਾਵਾਇਰਸ ਨਾਲ 50,000 ਮੌਤਾਂ?

ਭਾਰਤ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਇਸ ਦੌਰਾਨ ਵਟਸਐਪ ਤੇ ਇਕ ਮੈਸਜ ਅਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ 15 ਅਪ੍ਰੈਲ ਤੱਕ ਭਾਰਤ ਵਿਚ ਕੋਰੋਨਾਵਾਇਰਸ ਨਾਲ 50,000 ਮੌਤਾਂ ਹੋਣਗੀਆਂ।

ਭਾਰਤ

ਵਾਇਰਲ ਹੋ ਰਹੀ ਵੀਡੀਓ ਤੇ ਵਿਚ ਨਿਊਜ਼ ਲਾਈਵ ਦਾ ਲੋਗੋ ਲੱਗਿਆ ਹੋਇਆ ਹੈ। ਵਾਇਰਲ ਵੀਡੀਓ ਅਤੇ ਮੈਸਜ ਦੇ ਮੁਤਾਬਕ ਭਾਰਤ ਵਿੱਚ ਅਗਲੇ 72-108 ਘੰਟੇ ਸਮੱਸਿਆ ਵਾਲੇ ਹੋ ਸਕਦੇ ਹਨ। ਭਾਰਤ ਵਿਚ ਕੋਰੋਨਾਵਾਇਰਸ ਨਾਲ 50,000 ਮੌਤਾਂ ਹੋ ਸਕਦੀਆਂ ਹਨ। ਹੈਲਥ ਆਰਗਨਾਈਜ਼ੇਸ਼ਨ ਅਤੇ ICMR ਨੇ ਕਿਹਾ ਹੈ ਕਿ ਜੇਕਰ ਭਾਰਤੀ ਅਗਲੇ 20 ਵੀਹ ਘੰਟੇ ਵਿੱਚ ਨਹੀਂ ਸੁਧਰੇ ਤਾਂ ਦੇਸ਼ ਤੀਜੀ ਸਟੇਜ ਵਿੱਚ ਪਹੁੰਚ ਸਕਦਾ ਹੈ। ਜੇਕਰ ਭਾਰਤ ਤੀਜੀ ਸਟੇਜ ਵਿੱਚ ਪਹੁੰਚਿਆ ਤਾਂ ਭਾਰਤ ਵਿੱਚ ਤਕਰੀਬਨ 15 ਅਪ੍ਰੈਲ ਤਕ 50,000 ਮੌਤਾਂ ਹੋ ਸਕਦੀਆਂ ਹਨ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦਿੱਲੀ ਭੇਜਿਆ।

ਭਾਰਤ ਵਿੱਚ ਲਗਾਤਾਰ ਵੱਧ ਰਹੇ ਨੇ ਕੋਰੋਨਾਵਾਇਰਸ ਦੇ ਮਾਮਲੇ

ਭਾਰਤ ਵਿੱਚ ਲਗਾਤਾਰ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। 6 ਅਪ੍ਰੈਲ ਨੂੰ ਭਾਰਤ ਵਿਚ ਤਕਰੀਬਨ 96,682 ਨਵੇਂ ਕੋਰੋਨਾ ਵਾਇਰਸ ਦੇ ਕੇਸ ਮਿਲੇ। ਕਈ ਪ੍ਰਦੇਸ਼ਾਂ ਦੇ ਵਿੱਚ ਨਾਈਟ ਕਰਫਿਊ ਲਗਾਇਆ ਗਿਆ ਹੈ।

Fact Check/Verification 

ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਵਾਇਰਲ ਹੋ ਰਹੇ ਬੁਲੇਟਿਨ ਅਤੇ ਚੈਨਲ ਦੇ ਬਾਰੇ ਵਿਚ ਸਰਚ ਕਰਨਾ ਸ਼ੁਰੂ ਕੀਤਾ ਪਰ ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦਾ ਕੋਈ ਨਿਊਜ਼ ਚੈਨਲ ਨਹੀਂ ਮਿਲਿਆ ਜਿਸ ਵਿੱਚ ਇਸ ਤਰ੍ਹਾਂ ਦਾ ਲੋਗੋ ਹੋਵੇ।

Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?

ਅਸੀਂ ਵਾਇਰਲ ਹੋ ਰਹੀ ਵੀਡੀਓ ਵਿੱਚ ਕੀਤੇ ਜਾ ਰਹੇ ਦਾਅਵੇ ਨੂੰ ਲੈ ਕੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੂੰ ਖੰਗਾਲਿਆ। 

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਸਾਨੂੰ ਇੱਕ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਧੀ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਫ਼ਰਜ਼ੀ ਦੱਸਿਆ।

ਆਪਣੀ ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਬੁਲਿਟਨ ਦੇ ਵਿੱਚ ਐਂਕਰ ਇਸ ਵੀਡੀਓ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਤੱਕ ਸ਼ੇਅਰ ਕਰਨ ਦੇ ਲਈ ਕਹਿੰਦੇ ਹਨ ਪਰ ਬੁਲਿਟਨ ਦੇ ਅੰਤ ਵਿਚ ਸਿਰਫ਼ ਸ਼ੇਅਰ ਲਿਖਿਆ ਹੋਇਆ ਹੈ ਅਤੇ ਇਸ ਦੇ ਨਾਲ ਚੈਨਲ ਦੇ  ਕਿਸੀ ਵੀ ਸੋਸ਼ਲ ਮੀਡੀਆ ਅਕਾਉਂਟ ਦਾ ਲਿੰਕ ਨਹੀਂ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਅਸੀਂ ਪਾਇਆ ਕਿ ਕਈ ਪ੍ਰਮੁੱਖ ਮੀਡਿਆ ਸੰਸਥਾਨਾਂ ਨੇ ਵੀ ਵਾਇਰਲ ਹੋ ਰਹੀ ਵੀਡੀਓ ਨੂੰ ਫਰਜ਼ੀ ਦੱਸਿਆ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਫਰਜ਼ੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੇ  ਵਾਇਰਲ ਵੀਡੀਓ ਨਾਲ ਕੀਤੇ ਜਾ ਰਹੇ ਦਾਅਵਿਆਂ ਨੂੰ ਫ਼ਰਜ਼ੀ ਦੱਸਿਆ ਹੈ।

Result: False

Sources

https://twitter.com/WHOSEARO/status/1379296571141939200

https://www.livemint.com/news/india/fake-news-who-denies-issuing-warning-of-50-000-covid-19-deaths-in-india-11617694043386.html


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Avatar
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular