Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Coronavirus
ਕਲੇਮ:
“ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦਾ ਕਹਿਰ, ਜਸਵੰਤ ਸਿੰਘ ਨਾਮਕ ਵਿਅਕਤੀ ਦੀ ਹੋਈ ਮੌਤ।”
ਵੇਰੀਫੀਕੇਸ਼ਨ:
ਕੋਰੋਨਾ ਵਾਇਰਸ ਚੀਨ ਵਿੱਚ ਲਗਾਤਾਰ ਮਨੁੱਖੀ ਜ਼ਿੰਦਗੀਆਂ ਲਈ ਕਾਲ ਬਣ ਚੁੱਕਾ ਹੈ ਤੇ ਇਸ ਵਾਇਰਸ ਨੇ ਵਿਸ਼ਵ ਭਰ ਦੇ ਵਿਚ ਤਬਾਹੀ ਮਚਾਈ ਹੋਈ ਹੈ । ਚੀਨ ’ਚ ਵਾਇਰਸ ਕਾਰਨ ਹੁਣ ਤੱਕ 1500 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਤਕਰੀਬਨ 31,161 ਵਿਅਕਤੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸੋਸ਼ਲ ਮੀਡਿਆ ‘ਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਦਾਅਵੇ ਵੀ ਵਾਇਰਲ ਹੋ ਰਹੇ ਹਨ। ਕੁਝ ਇਸ ਤਰਾਂ ਦਾ ਦਾਅਵਾ ਸਾਨੂੰ “ਫੇਸਬੁੱਕ” ਤੇ ਵੇਖਣ ਨੂੰ ਮਿਲਿਆ।
ਸੋਸ਼ਲ ਮੀਡਿਆ ਤੇ ਇੱਕ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਸਕ੍ਰੀਨਸ਼ੋਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ , ਜਸਵੰਤ ਸਿੰਘ ਨਾਮਕ ਵਿਅਕਤੀ ਦੀ ਹੋਈ ਮੌਤ।” ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਸਕ੍ਰੀਨਸ਼ੋਟ ਨੂੰ ਕਾਫ਼ੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਇਸ ਸਕ੍ਰੀਨਸ਼ੋਟ ਵਿਚ ਕੀਤੇ ਜਾ ਰਹੇ ਦਾਅਵੇ ਦੀ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕਿੰਨੇ ਕੇਸਾਂ ਦੀ ਪੁਸ਼ਟੀ ਹੋਈ ਹੈ। ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਮੀਡਿਆ ਏਜੇਂਸੀ “NDTV” ਦਾ ਲੇਖ ਮਿਲਿਆ। 28 ਜਨਵਰੀ , 2020 ਨੂੰ ਪ੍ਰਕਾਸ਼ਿਤ ਇਸ ਲੇਖ ਦੀ ਹੈਡਲਾਈਨ ਸੀ , “Punjab Records 16 Cases Of Suspected Coronavirus, Haryana Reports 2।”
ਇਸ ਲੇਖ ਦੇ ਮੁਤਾਬਕ , ਪੰਜਾਬ ਦੇ ਵਿੱਚ 16 ਸ਼ੱਕੀ ਕੋਰੋਨਾ ਵਾਇਰਸ ਦੇ ਕੇਸ ਸਾਮ੍ਹਣੇ ਆਏ ਹਨ। ਹਾਲਾਂਕਿ , ਅੰਮ੍ਰਿਤਸਰ ਦੇ ਵਿਚ ਸਵਾਈਨ ਫਲੂ ਕਾਰਨ ਇੱਕ ਵਿਅਕਤੀ ਦੀ ਮੌਤ ਦਰਜ਼ ਕੀਤੀ ਗਈ। ਲੇਖ ਦੇ ਮੁਤਾਬਕ , “ਚੀਨ ਤੋਂ ਪੰਜਾਬ ਪਰਤੇ 28 ਸਾਲਾ ਨੌਜਵਾਨ ਨੂੰ ਕੋਰੋਨਾ ਵਾਇਰਸ ਦੇ ਲੱਛਣ ਦਿਖਣ ਤੋਂ ਬਾਅਦ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਦਾਖ਼ਿਲ ਕਰਵਾਇਆ ਗਿਆ ਹੈ ਅਤੇ ਉਥੇ ਹੀ ਸਾਰੇ ਮਰੀਜ਼ਾਂ ਦੇ ਖੂਨ ਦੇ ਨਮੂਨੇ ਨੈਸ਼ਨਲ ਇੰਸਟੀਟਿਊਟ ਆਫ ਵਾਇਰੋਲੋਜੀ , ਪੁਣੇ ਭੇਜੇ ਗਏ ਹਨ। “
Punjab Records 16 Cases Of Suspected Coronavirus, Haryana Reports 2
Sixteen patients in Punjab and two in Haryana have been quarantined over suspicions of coronavirus infection, ministers in both the states said on Tuesday. Amritsar, however, has recorded one death due to swine flu. A 28-year-old man from Mohali in Punjab who had recently returned from China, was admitted to the PGI in Chandigarh after he was diagnosed with symptoms of coronavirus.
ਇਸ ਲੇਖ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੇ ਵਿਚ ਕੋਰੋਨਾ ਵਾਇਰਸ ਦੇ ਕਿਸੀ ਵੀ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ , ਅੰਮ੍ਰਿਤਸਰ ਵਿਖੇ ਸਵਾਈਨ ਫਲੂ ਕਾਰਨ ਇਕ ਮੌਤ ਜ਼ਰੂਰ ਦਰਜ਼ ਕੀਤੀ ਗਈ ਹੈ। ਅਸੀਂ ਇਸ ਖ਼ਬਰ ਦੀ ਪੁਸ਼ਟੀ ਦੇ ਲਈ ਆਪਣੀ ਜਾਂਚ ਜਾਰੀ ਰੱਖੀ। ਜਾਂਚ ਦੌਰਾਨ ਸਾਨੂੰ “Punjabi Jagran” ਦਾ ਇੱਕ ਲੇਖ ਮਿਲਿਆ।
“ਪੰਜਾਬੀ ਜਾਗਰਣ” ਦੇ ਇਸ ਲੇਖ ਦੇ ਮੁਤਾਬਕ , “ਕੈਨੇਡਾ ਤੋਂ ਅੰਮਿ੍ਤਸਰ ਆਏ ਤਿੰਨ ਸਾਲ ਦੇ ਬੱਚੇ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਪੰਜਾਬ ਵਿਚ ਸਵਾਈਨ ਫਲੂ ਨਾਲ ਇਹ ਇਹ ਪਹਿਲੀ ਮੌਤ ਹੈ। ਇਹ ਬੱਚਾ ਕੈਨੇਡਾ ਤੋਂ ਆਏ ਪਰਿਵਾਰ ਨਾਲ ਅੰਮਿ੍ਤਸਰ ਹਵਾਈ ਅੱਡੇ ‘ਤੇ ਪੁੱਜਾ ਸੀ ਜਿਥੇ ਉਸ ਦੀ ਹਾਲਤ ਵਿਗੜ ਗਈ। ਬੱਚੇ ਨੂੰ ਫੌਰਨ ਵੇਰਕਾ ਬਾਈਪਾਸ ਸਥਿਤ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੂੰ ਤਿੰਨ ਵਾਰ ਦਿਮਾਗ ਦਾ ਦੌਰਾ ਪਿਆ। ਨਾਲ ਹੀ ਗੁਰਦੇ ਤੇ ਲਿਵਰ ਨਾਕਾਮ ਹੋ ਗਏ ਜਿਸ ਕਾਰਨ ਉਸ ਦੀ ਮੌਤ ਹੋ ਗਈ।”
ਕੈਨੇਡਾ ਤੋਂ ਪਰਤੇ ਤਿੰਨ ਸਾਲਾ ਬੱਚੇ ਦੀ ਸਵਾਈਨ ਫਲੂ ਨਾਲ ਮੌਤ
ਜੇਐੱਨਐੱਨ, ਅੰਮਿ੍ਤਸਰ : ਕੈਨੇਡਾ ਤੋਂ ਅੰਮਿ੍ਤਸਰ ਆਏ ਤਿੰਨ ਸਾਲ ਦੇ ਬੱਚੇ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਪੰਜਾਬ ਵਿਚ ਇਸ ਨਾਲ ਇਸ ਸਾਲ ਇਹ ਪਹਿਲੀ ਮੌਤ ਹੈ। ਇਹ ਬੱਚਾ ਕੈਨੇਡਾ ਤੋਂ ਆਏ ਪਰਿਵਾਰ ਨਾਲ ਅੰਮਿ੍ਤਸਰ ਹਵਾਈ ਅੱਡੇ ‘ਤੇ ਪੁੱਜਾ ਸੀ। ਹਵਾਈ ਅੱਡੇ ‘ਤੇ ਹੀ ਉਸ ਦੀ ਹਾਲਤ ਵਿਗੜ ਗਈ।
ਸਾਡੀ ਜਾਂਚ ਤੋਂ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੇ ਸਕ੍ਰੀਨਸ਼ੋਟ ਦੇ ਨਾਲ ਕੀਤਾ ਜਾ ਰਿਹਾ ਦਾਅਵਾ ‘ਗੁੰਮਰਾਹਕੁੰਨ ‘ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕਿਸੇ ਵੀ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ। ਅੰਮ੍ਰਿਤਸਰ ਵਿਖੇ ਸਵਾਈਨ ਫਲੂ ਨਾਲ ਹੋਈ ਮੌਤ ਨੂੰ ਕੋਰੋਨਾ ਵਾਇਰਸ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
*ਗੂਗਲ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)