ਮੰਗਲਵਾਰ, ਅਕਤੂਬਰ 8, 2024
ਮੰਗਲਵਾਰ, ਅਕਤੂਬਰ 8, 2024

HomeFact Checkਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਨ ਵਾਲੀ...

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਨ ਵਾਲੀ ਵੀਡੀਓ ਡੀਪਫੇਕ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਡਿਪਟੀ ਕ੍ਰਿਸਟੀਆ ਫ੍ਰੀਲੈਂਡ ਦੀ ਵੀਡੀਓ ਜਿਸ ਵਿੱਚ ਉਹ ਨਾਗਰਿਕਾਂ ਲਈ “ਸਰਕਾਰੀ ਸਮਰਥਨ ਪ੍ਰਾਪਤ” ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰ ਰਹੇ ਹਨ।

Fact
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਾਗਰਿਕਾਂ ਲਈ “ਸਰਕਾਰੀ ਸਮਰਥਨ ਪ੍ਰਾਪਤ” ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਨ ਵਾਲੀ ਵੀਡੀਓ ਐਡੀਟਡ ਹੈ।

ਸੋਸ਼ਲ ਮੀਡਿਆ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਡਿਪਟੀ ਕ੍ਰਿਸਟੀਆ ਫ੍ਰੀਲੈਂਡ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੂੰ ਨਾਗਰਿਕਾਂ ਲਈ “ਸਰਕਾਰੀ ਸਮਰਥਨ ਪ੍ਰਾਪਤ” ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਪੋਸਟ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਨ ਵਾਲੀ ਵੀਡੀਓ ਡੀਪਫੇਕ ਹੈ

ਪੂਰੀ ਵੀਡੀਓ ਹੇਠਾਂ ਦੇਖੀ ਜਾ ਸਕਦੀ ਹੈ।

Fact Check/Verification

ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ‘ਤੇ “ਜਸਟਿਨ ਟਰੂਡੋ” ਅਤੇ “ਨਿਵੇਸ਼ ਪ੍ਰੋਜੈਕਟ” ਵਰਗੇ ਕੀ ਵਰਡ ਦੀ ਮਦਦ ਦੇ ਨਾਲ ਖੋਜ ਕੀਤੀ ਪਰ ਸਾਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਦੁਆਰਾ ਅਜਿਹੀ ਘੋਸ਼ਣਾ ‘ਤੇ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਗੂਗਲ ਲੈਂਜ਼ ‘ਤੇ ਵੀਡੀਓ ਦੇ ਫਰੇਮਾਂ ਨੂੰ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ 28 ਮਾਰਚ, 2023 ਨੂੰ ਜਸਟਿਨ ਟਰੂਡੋ ਦੀ ਇੱਕ ਫੇਸਬੁੱਕ ਪੋਸਟ ‘ਤੇ ਅਪਲੋਡ ਇੱਕ ਵੀਡੀਓ ਮਿਲੀ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਸੀ,”ਅੱਜ ਕੋਈ ਹੋਰ ਦਿਨ ਨਹੀਂ – ਇਹ ਬਜਟ ਦਿਵਸ ਹੈ ਅਤੇ ਇਸਦਾ ਮਤਲਬ ਹੈ ਕਿ ਅਸੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੀ ਸਹਾਇਤਾ ਕਰਨ ਲਈ ਅਤੇ ਆਰਥਿਕਤਾ ਨੂੰ ਵਧਾਉਣ ਲਈ ਘੋਸ਼ਣਾ ਕਰਾਂਗੇ। ਇਹ ਇਸਦੀ ਇੱਕ ਝਲਕ ਹੈ।”

ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਡਿਪਟੀ ਕ੍ਰਿਸਟੀਆ ਫ੍ਰੀਲੈਂਡ ਨੂੰ ਹੁਬੂਹੁ ਕੱਪੜਿਆਂ ਵਿੱਚ ਦੇਖਿਆ ਜਾ ਸਕਦਾ ਹੈ ਪਰ ਵੀਡੀਓ ਵਿੱਚ ਕਿਤੇ ਵੀ ਓਹ ਸਰਕਾਰੀ ਸਮਰਥਨ ਪ੍ਰਾਪਤ ਨਿਵੇਸ਼ ਪ੍ਰੋਜੈਕਟ ਦਾ ਜ਼ਿਕਰ ਨਹੀਂ ਕਰਦੇ ਹਨ ਜਿਸ ਤੋਂ ਜਾਪਦਾ ਹੈ ਕਿ ਵੀਡੀਓ ਨਾਲ ਹੇਰਾਫੇਰੀ ਕੀਤੀ ਗਈ ਹੈ।

ਮਿਸਇਨਫਰਮੇਸ਼ਨ ਕੰਬੈਟ ਅਲਾਇੰਸ (ਐਮਸੀਏ) ਦਾ ਡੀਪਫੇਕ ਵਿਸ਼ਲੇਸ਼ਣ ਯੂਨਿਟ (ਡੀਏਯੂ) ਜਿਸ ਦਾ ਨਿਊਜ਼ਚੈਕਰ ਵੀ ਹਿੱਸਾ ਹੈ। ਡੀਪਫੇਕ ਵਿਸ਼ਲੇਸ਼ਣ ਯੂਨਿਟ ਨੇ ਟਰੂ ਮੀਡੀਆ ਟੂਲ ਦੁਆਰਾ ਵੀਡੀਓ ਦੀ ਪੁਸ਼ਟੀ ਕੀਤੀ ਜਿਸ ਮੁਤਾਬਕ ਵੀਡੀਓ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ। ਟੂਲ ਨੇ ਇਹ ਵੀ ਪਾਇਆ ਕਿ ਆਡੀਓ ਨੂੰ AI ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਸੀ ਅਤੇ ਚੇਹਰਿਆਂ ਨਾਲ ਵੀ ਛੇੜਖਾਨੀ ਕੀਤੀ ਗਈ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਨ ਦਾ ਵੀਡੀਓ ਅਸਲ ਵਿੱਚ ਇੱਕ ਡੀਪਫੇਕ ਹੈ

Hive Al ਦੇ ਆਡੀਓ ਡਿਟੈਕਟਰ ਨੇ ਵੀਡੀਓ ਦੇ ਹਰ ਇੱਕ ਹਿੱਸੇ ਵਿੱਚ ਛੇੜਖਾਨੀ ਪਾਈ ਅਤੇ ਅਸਲ ਆਡੀਓ ਦੀ ਸੰਭਾਵਨਾ ਨੂੰ ਸਿਰਫ਼ 0.18% ਪਾਇਆ।

ਇਸ ਤੋਂ ਇਲਾਵਾ ਟੂਲ ਨੇ ਵੀਡੀਓ ਵਿਚ ਡੀਪਫੇਕ ਮੀਡੀਆ ਦਾ ਵੀ ਪਤਾ ਲਗਾਇਆ।

Conclusion

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਾਗਰਿਕਾਂ ਲਈ “ਸਰਕਾਰੀ ਸਮਰਥਨ ਪ੍ਰਾਪਤ” ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਨ ਵਾਲੀ ਵੀਡੀਓ ਐਡੀਟਡ ਹੈ।

Result: Altered Video

Sources
Facebook Post From Justin Trudeau, Dated March 28, 2023
DAU Analysis

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular