ਮੰਗਲਵਾਰ, ਜੁਲਾਈ 23, 2024
ਮੰਗਲਵਾਰ, ਜੁਲਾਈ 23, 2024

HomeFact Checkਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਟ੍ਰੈਕਟਰ ਕਰੇਨ ਨਾਲ ਹਾਲ ਹੀ ਵਿੱਚ...

ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਟ੍ਰੈਕਟਰ ਕਰੇਨ ਨਾਲ ਹਾਲ ਹੀ ਵਿੱਚ ਪੁੱਠਾ ਲਟਕਾਇਆ ਗਿਆ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਟ੍ਰੈਕਟਰ ਕਰੇਨ ਨਾਲ ਉਲਟਾ ਲਟਕਾਉਂਦਿਆਂ ਦੀ ਹਾਲੀਆ ਵੀਡੀਓ

Fact

ਵਾਇਰਲ ਵੀਡੀਓ ਸਾਲ 2020 ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹੈ। ਵਾਇਰਲ ਵੀਡੀਓ ਜਲੰਧਰ ਦੇ ਨੇੜੇ ਲੋਹੀਆਂ ਖਾਸ ਦੀ ਹੈ ਜਿਥੇ ਸਾਲ 2020 ਵਿੱਚ ਕਿਸਾਨੀ ਬਿੱਲਾਂ ਖਿਲਾਫ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਸੀ।

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕਾਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਕਰੇਨ ਨਾਲ ਉਲਟਾ ਲਟਕਾਉਂਦਾ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਹਾਲੀਆ ਲੋਕ ਸਭਾ ਚੋਣਾਂ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਇਸ ਦੌਰਾਨ ਸਾਨੂੰ ਵੀਡੀਓ ਦੇ ਵਿੱਚ ਫੁਲਵਾੜੀ ਸਕੂਲ ਦਾ ਫਲੈਕਸ ਦਿਖਿਆ। ਗੂਗਲ ਤੇ ਫੁਲਵਾੜੀ ਸਕੂਲ ਨੂੰ ਸਰਚ ਕਰਨ ਤੇ ਅਸੀਂ ਪਾਇਆ ਕਿ ਇਹ ਸਕੂਲ ਜਲੰਧਰ ਦੇ ਨੇੜੇ ਲੋਹੀਆਂ ਖਾਸ ਵਿਖੇ ਸਥਿਤ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਕਰੇਨ ਨਾਲ ਹਾਲ ਹੀ ਵਿੱਚ ਪੁੱਠਾ ਲਟਕਾਇਆ ਗਿਆ

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ਤੇ ਕੀ ਵਰਡ ‘ਮੋਦੀ ਕਰੇਨ ਲੋਹੀਆਂ’ ਸਰਚ ਕੀਤਾ। ਇਸ ਦੌਰਾਨ ਸਾਨੂੰ ਨਾਮਵਰ ਮੀਡਿਆ ਅਦਾਰੇ ‘ਡੈਲੀ ਅਜੀਤਦੁਆਰਾ 8 ਦਿਸੰਬਰ 2020 ਨੂੰ ਅਪਲੋਡ ਕੀਤੀ ਗਈ ਵੀਡੀਓ ਮਿਲੀ। ਡੈਲੀ ਅਜੀਤ ਦੀ ਵੀਡੀਓ ਅਤੇ ਵਾਇਰਲ ਵੀਡੀਓ ਦੇ ਵਿੱਚ ਸਾਨੂੰ ਕਈ ਸਮਾਨਤਾਵਾਂ ਨਜ਼ਰ ਆਈਆਂ। ਵੀਡੀਓ ਵਿੱਚ ਨਜ਼ਰ ਆ ਰਹੀਆਂ ਦੁਕਾਨਾਂ ਲੋਹੀਆਂ ਖਾਸ ਦੇ ਬਾਜ਼ਾਰ ਵਿਚ ਹਨ। ਇਸ ਦੇ ਨਾਲ ਹੀ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਅਤੇ ਕਰੇਨ ਵੀ ਹੁਬੂਹੁ ਹਨ।

ਡੈਲੀ ਅਜੀਤ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਮੁਤਾਬਕ ਇਹ ਵੀਡੀਓ ਕਿਸਾਨ ਅੰਦੋਲਨ ਦੇ ਸਮੇਂ ਦੀ ਹੈ। ਲੋਹੀਆਂ ਖਾਸ ਵਿਖੇ ਭਾਰਤ ਬੰਦ ਦੇ ਸੱਦੇ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਗਿਆ ਸੀ।

ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਦੇ ਲਈ ਡੈਲੀ ਅਜੀਤ ਦੇ ਪੱਤਰਕਾਰ ਗੁਰਪਾਲ ਸਿੰਘ ਸ਼ਤਾਬਗੜ੍ਹ ਨੂੰ ਸੰਪਰਕ ਕੀਤਾ। ਗੁਰਪਾਲ ਸਿੰਘ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਕਿਸਾਨ ਅੰਦੋਲਨ ਅਤੇ ਸਾਲ 2020 ਦੀ ਹੈ ਜਦੋ ਕਿਸਾਨ ਜੱਥੇਬੰਦੀਆਂ ਦੁਆਰਾ ਕਿਸਾਨੀ ਬਿੱਲਾਂ ਖਿਲਾਫ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਕਰੇਨ ਨਾਲ ਪੁੱਠਾ ਟੰਗ ਦਿੱਤਾ ਸੀ। ਉਹਨਾਂ ਨੇ ਦੱਸਿਆ ਕਿ ਇਹ ਵੀਡੀਓ ਲੋਹੀਆਂ ਖਾਸ ਦੇ ਬਾਜ਼ਾਰ ਦੇ ਟੀ ਪੁਆਇੰਟ ਦੀ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2020 ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹੈ। ਵਾਇਰਲ ਵੀਡੀਓ ਜਲੰਧਰ ਦੇ ਨੇੜੇ ਸਥਿਤ ਲੋਹੀਆਂ ਖਾਸ ਦੀ ਹੈ ਜਿਥੇ ਕਿਸਾਨੀ ਬਿੱਲਾਂ ਖਿਲਾਫ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਸੀ।

Result: Missing Context

Our Sources
Video uploaded by Ashok Swain on Twitter, Dated February 24, 2023
Video uploaded by Daily Ajit on December 8, 2020
Telephonic conversation with Journalist Gurpal Singh


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular