ਵੀਰਵਾਰ, ਜੁਲਾਈ 18, 2024
ਵੀਰਵਾਰ, ਜੁਲਾਈ 18, 2024

HomeFact Checkਸੰਗਰੂਰ ਸੀਟ ਹਾਰਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਭੜਕੇ ਆਪਣੇ ਵਰਕਰ ਤੇ?...

ਸੰਗਰੂਰ ਸੀਟ ਹਾਰਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਭੜਕੇ ਆਪਣੇ ਵਰਕਰ ਤੇ? ਪੁਰਾਣਾ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਸਿਮਰਨਜੀਤ ਸਿੰਘ ਮਾਨ ਨੂੰ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਵਰਕਰਾਂ ‘ਤੇ ਗੁੱਸਾ ਕਰਦਿਆਂ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਅਤੇ ਸੰਗਰੂਰ ਲੋਕ ਸਭਾ ਸੀਟ ਵਿਚ ਮਿਲੀ ਹਾਰ ਤੋਂ ਬਾਅਦ ਦੀ ਹੈ।

Instagram ਅਕਾਊਂਟ ranglaa_punjabb ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, “ਸੰਗਰੂਰ Seat ਹਾਰਨ ਤੋਂ ਬਾਅਦ ਗੁੱਸੇ ‘ਚ ਮਾਰੇ ਆਪਣੇ ਹੀ ਵਰਕਰਾਂ ਨੂੰ ਧੱਕੇ”
ਰਾਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਧੱਕੇ ਮਾਰੇ ਸੀ।

ਸੰਗਰੂਰ ਸੀਟ ਹਾਰਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਭੜਕੇ ਆਪਣੇ ਵਰਕਰ ਤੇ

Fact Check/Verification

ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਹ ਵੀਡੀਓ ਮੀਡੀਆ ਅਦਾਰੇ PTC News ਦੁਆਰਾ 13 ਸਿਤੰਬਰ 2022 ਨੂੰ ਅਪਲੋਡ ਮਿਲੀ। ਵੀਡੀਓ ਨੂੰ ਸਾਂਝੀ ਕਰਦਿਆਂ ਪੀਟੀਸੀ ਨਿਊਜ਼ ਨੇ ਸਿਰਲੇਖ ਲਿਖਿਆ, “ਪ੍ਰੈੱਸ ਕਾਨਫਰੰਸ ਦੌਰਾਨ ਭੜਕੇ ਸਾਂਸਦ ਸਿਮਰਨਜੀਤ ਮਾਨ, ਪੱਤਰਕਾਰ ਨੂੰ ਕਿਹਾ ‘Get Out'”

ਸਾਨੂੰ ਇਸ ਮਾਮਲੇ ਨੂੰ ਲੈ ਕੇ Global Punjab TV ਦੀ ਰਿਪੋਰਟ ਵੀ ਮਿਲੀ। 13 ਸਿਤੰਬਰ 2022 ਨੂੰ ਪ੍ਰਕਾਸ਼ਿਤ ਇਸ ਰਿਪੋਰਟ ਅਨੁਸਾਰ, ” ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ ਪ੍ਰੈਸ ਕਾਨਫਰੰਸ ਦੌਰਾਨ ਅੱਜ ਉਸ ਵੇਲੇ ਗੁੱਸਾ ਆ ਗਿਆ ਜਦੋਂ ਪਿੱਛੇ ਖੜ੍ਹੇ ਇੱਕ ਸਮਰਥਕ ਦੇ ਮੋਬਾਈਲ ਦੀ ਘੰਟੀ ਵੱਜ ਗਈ। ਅਸਲ ‘ਚ ਸਿਮਰਨਜੀਤ ਸਿੰਘ ਮਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸਨ, ਜਿਸ ਦੌਰਾਨ ਕੁੱਝ ਪਾਰਟੀ ਵਰਕਰ ਪਿੱਛੇ ਖੜੇ ਸਨ। ਜਦੋਂ ਮਾਨ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਨ ਲੱਗੇ ਤਾਂ ਇਸ ਦੌਰਾਨ ਪਿੱਛੇ ਖੜੇ ਇੱਕ ਵਰਕਰ ਦੇ ਮੋਬਾਈਲ ਦੀ ਘੰਟੀ ਵੱਜ ਗਈ, ਜਿਸ ਨੂੰ ਲੈ ਕੇ ਮਾਨ ਭੜਕ ਗਏ ਅਤੇ ਗੁੱਸੇ ਵਿੱਚ ਪਾਰਟੀ ਵਰਕਰਾਂ ਨੂੰ ਪਾਸੇ ਕਰ ਦਿੱਤਾ। ਉਨ੍ਹਾਂ ਨਾਲ ਖੜੇ ਦੂਜੇ ਵਰਕਰ ਨੂੰ ਵੀ ਝਿੜਕਦਿਆਂ ਅੰਗਰੇਜ਼ੀ ਵਿੱਚ ‘ਗੈੱਟ ਆਊਟ’ ਤੱਕ ਕਹਿ ਦਿੱਤਾ।”

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਸਗੋਂ ਸਾਲ 2022 ਦਾ ਹੈ ਅਤੇ ਇਸਦਾ ਹਾਲੀਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਕੋਈ ਵੀ ਸਬੰਧ ਨਹੀਂ ਹੈ।

Result: Missing Context

Our Sources

Media report by PTC News, Dated September 13, 2022
Media report by Global Punjab, Dated September 13, 2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular