ਸ਼ਨੀਵਾਰ, ਜੁਲਾਈ 20, 2024
ਸ਼ਨੀਵਾਰ, ਜੁਲਾਈ 20, 2024

HomeFact Checkਪੰਜਾਬੀ ਗਾਇਕ ਸ਼ੁਭ ਨੇ ਕੀਤੀ WWE ਵਿੱਚ ਐਂਟਰੀ?

ਪੰਜਾਬੀ ਗਾਇਕ ਸ਼ੁਭ ਨੇ ਕੀਤੀ WWE ਵਿੱਚ ਐਂਟਰੀ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਪੰਜਾਬੀ ਗਾਇਕ ਸ਼ੁਭ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸ਼ੁਭ ਨੂੰ ਨੂੰ ਭੀੜ੍ਹ ਵਿਚ ਐਂਟਰੀ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਇਕ ਸ਼ੁਭ ਨੇ ਰੈਸਲਿੰਗ ਪਲੇਟਫਾਰਮ WWE ਵਿੱਚ ਐਂਟਰੀ ਕੀਤੀ।

X ਯੂਜ਼ਰ ਗੁਰੀ ਜੱਜਲ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਵਾਹਿਗੁਰੂ ਚੜ੍ਹਦੀਕਲਾ ‘ਚ ਰੱਖੇ ਵੀਰ ਨੂੰ”

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਨੂੰ ਲੈ ਕੇ ਯੂ ਟਿਊਬ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਸ਼ੁਭ ਦੀ ਐਂਟਰੀ ਦਾ ਇਹ ਵੀਡੀਓ ਇੱਕ ਯੂ ਟਿਊਬ ਅਕਾਊਂਟ ‘ImHereForYouuu’ ਦੁਆਰਾ May 18, 2024 ਨੂੰ ਅਪਲੋਡ ਮਿਲੀ। ਵੀਡੀਓ ਦੇ ਕੈਪਸ਼ਨ ਮੁਤਾਬਕ ਇਹ ਵੀਡੀਓ ਸ਼ੁਭ ਦੇ ਮੇਲਬਰਨ ਸ਼ੋਅ ਦੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਇੱਕ ਹੋਰ ਯੂ ਟਿਊਬ ਅਕਾਊਂਟ ‘Musical Grid’ ਦੁਆਰਾ ਵੀ May 4, 2024 ਨੂੰ ਅਪਲੋਡ ਮਿਲੀ। ਇਸ ਵੀਡੀਓ ਦੇ ਕੈਪਸ਼ਨ ਮੁਤਾਬਕ ਇਹ ਵੀਡੀਓ ਸ਼ੁਭ ਦੇ ਮੇਲਬਰਨ ਸ਼ੋਅ ਦੀ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਡਬਲਯੂਡਬਲਯੂਈ ਦੀ ਵੀਡੀਓ ਨੂੰ ਖੰਗਾਲਿਆ। ਆਪਣੀ ਪੜਤਾਲ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਦੂਜਾ ਹਿੱਸਾ ਯੂ ਟਿਊਬ ਅਕਾਊਂਟ ‘luccaplaytime’ ਦੁਆਰਾ ਫਰਵਰੀ 21, 2024 ਨੂੰ ਅਪਲੋਡ ਮਿਲੀ। ਵੀਡੀਓ ਦੇ ਵਿੱਚ ਰੈਸਲਰ ਗੁਨਥਰ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਵਿੱਚ ਹੋਸਟ ਪੈਟ ਮਕਾਫ਼ੀ ਨੂੰ ਵੀ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਰੈਸਲਿੰਗ ਸ਼ੋਅ ਰਾਅ ਦੀ ਹੈ।

ਅਸੀਂ ਵਾਇਰਲ ਦਾਅਵੇ ਦੀ ਪੁਸ਼ਟੀ ਦੇ ਲਈ ਸ਼ੁਭ ਦੀ ਟੀਮ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ। ਦੋ ਵੀਡੀਓ ਨੂੰ ਜੋੜਕੇ ਬਣਾਇਆ ਗਿਆ ਹੈ।

Result: False

Our Sources

YouTube Video uploaded by Musical Grid, Dated May 4, 2024
YouTube Video uploaded by ImHereForYouuu, Dated May 18, 2024
YouTube Video uploaded by luccaplaytime, Dated February 21, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular