ਵੀਰਵਾਰ, ਦਸੰਬਰ 2, 2021
ਵੀਰਵਾਰ, ਦਸੰਬਰ 2, 2021
HomeFact Checkਕੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਵਾਰਾਨਸੀ ਵਿਖੇ ਕੀਤਾ ਗਿਆ ਵਿਰੋਧ?

ਕੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਵਾਰਾਨਸੀ ਵਿਖੇ ਕੀਤਾ ਗਿਆ ਵਿਰੋਧ?

ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਖੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ।

ਉੱਤਰ ਪ੍ਰਦੇਸ਼ ਦੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। 2007 ਵਿਚ ਜਿਥੇ ਜਨਤਾ ਨੇ ਬੀਐਸਪੀ ਸੁਪਰੀਮੋ ਮਾਇਆਵਤੀ ਤੇ ਭਰੋਸਾ ਜਤਾਇਆ ਸੀ ਤਾਂ 2012 ਵਿਧਾਨ ਸਭਾ ਚੋਣਾਂ ਵਿੱਚ ਜਨਤਾ ਨੇ ਸਮਾਜਵਾਦੀ ਪਾਰਟੀ ਜੇ ਸਿਰ ਸਿਹਰਾ ਬੰਨ੍ਹਿਆ ਸੀ। 2017 ਦੇ ਵਿਚ ਸੱਤਾ ਪਰਿਵਰਤਨ ਹੋਇਆ ਅਤੇ ਉੱਤਰ ਪ੍ਰਦੇਸ਼ ਦੀ ਵਾਗਡੋਰ ਭਾਜਪਾ ਦੇ ਹੱਥ ਚਲੀ ਗਈ।

ਉੱਤਰ ਪ੍ਰਦੇਸ਼ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਸਾਰੇ ਹੀ ਰਾਜਨੀਤਿਕ ਦਲ ਜੁਟ ਚੁੱਕੇ ਹਨ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਦਾ ਭਰਪੂਰ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਸਭ ਦੇ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਖੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ।

Fact Check/Verification


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਖੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦਾ ਜ਼ਬਰਦਸਤ ਵਿਰੋਧ ਦੇ ਨਾਮ ਤੇ ਸ਼ੇਅਰ ਕੀਤੀ ਜਾ ਰਹੀ ਵੀਡੀਓ ਨੂੰ ਲੈ ਕੇ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡਿਓ ਨੂੰ ਕੁਝ ਕੀ ਫਰੇਮ ਵਿੱਚ ਵੰਡਿਆ ਅਤੇ ਇਕ ਕੀ ਫਰੇਮ ਨੂੰ ਗੂਗਲ ਤੇ ਸਰਚ ਕੀਤਾ। ਹਾਲਾਂਕਿ ਸਰਚ ਦੌਰਾਨ ਸਾਨੂੰ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੋਈ।

ਇਸ ਤੋਂ ਬਾਅਦ ਅਸੀਂ ਕੁੱਝ ਕੀਬੋਰਡ ਦੇ ਜ਼ਰੀਏ ਗੂਗਲ ਤੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਯੂ ਟਿਊਬ ਤੇ ਵਾਇਰਲ ਵੀਡੀਓ ਦੇ ਨਾਲ ਮਿਲਦੇ ਜੁਲਦੇ ਕਈ ਵੀਡੀਓ ਪ੍ਰਾਪਤ ਹੋਏ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਵਾਰਾਨਸੀ ਵਿਖੇ ਕੀਤਾ ਗਿਆ ਵਿਰੋਧ

ਸਰਚ ਦੇ ਦੌਰਾਨ ਸਾਨੂੰ Ten News ਨਾਮਕ ਇਕ ਯੂਟਿਊਬ ਚੈਨਲ ਦੁਆਰਾ ਅਕਤੂਬਰ 3,2020 ਨੂੰ ਪ੍ਰਕਾਸ਼ਿਤ ਇਕ ਵੀਡੀਓ ਮਿਲਿਆ। ਉਸ ਯੂਟਿਊਬ ਵੀਡੀਓ ਦੇ ਨਾਲ ਸ਼ੇਅਰ ਕੀਤੇ ਗਏ ਟਾਈਟਲ ਦੇ ਮੁਤਾਬਕ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਕਾਫ਼ਲੇ ਨੂੰ ਪ੍ਰਦਰਸ਼ਨਕਾਰੀਆਂ ਨੇ ਹਾਥਰਸ ਦੇ ਮੁੱਦੇ ਤੇ ਰੋਕਿਆ।

ਇਸ ਤੋਂ ਬਾਅਦ ਸਾਨੂੰ Nyoooz TV ਦੁਆਰਾ ਅਕਤੂਬਰ 3,2020 ਨੂੰ ਪ੍ਰਕਾਸ਼ਿਤ ਇਕ ਵੀਡੀਓ ਮਿਲਿਆ। ਉਸ ਯੂਟਿਊਬ ਵੀਡੀਓ ਦੇ ਨਾਲ ਸ਼ੇਅਰ ਕੀਤੇ ਗਏ ਡਿਸਕ੍ਰਿਪਸ਼ਨ ਦੇ ਮੁਤਾਬਕ ਵੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਕਾਫ਼ਲੇ ਨੂੰ ਹਾਥਰਸ ਦੇ ਮੁੱਦੇ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਵਾਇਰਲ ਵੀਡੀਓ ਨੂੰ ਖੋਰ ਖੰਘਾਲਣ ਦੇ ਦੌਰਾਨ ਸਾਨੂੰ ਯੂ ਟਿਊਬ ਤੇ ਵਾਇਰਲ ਵੀਡੀਓ ਦਾ ਇੱਕ ਹਿੱਸਾ ETV Andhra Pradesh , ETV Telangana ਅਤੇ Nav Bharat Times ਦੇ ਅਧਿਕਾਰਿਕ ਚੈਨਲ ਤੇ ਵੀ ਮਿਲਿਆ। ਦੱਸ ਦੇਈਏ ਕਿ ਸਾਰੇ ਹੀ ਮੀਡੀਆ ਸੰਸਥਾਨਾਂ ਨੇ ਇਸ ਵੀਡੀਓ ਨੂੰ ਲਗਪਗ ਇੱਕ ਸਾਲ ਪਹਿਲਾਂ ਪ੍ਰਕਾਸ਼ਿਤ ਕੀਤਾ ਹੈ।

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਖੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਜ਼ਬਰਦਸਤ ਵਿਰੋਧ ਦੇ ਨਾਮ ਤੇ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਵੀਡੀਓ ਅਸਲ ਵਿਚ ਇਕ ਸਾਲ ਪੁਰਾਣੀ ਹੈ ਜਿਸ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading

Sources

YouTube video published by NYOOOZ TV

YouTube video published by ETV Andra Pradesh


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular