ਵੀਰਵਾਰ, ਜੁਲਾਈ 18, 2024
ਵੀਰਵਾਰ, ਜੁਲਾਈ 18, 2024

HomeFact CheckViralWeekly Wrap: ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਹੈ ਇਹ...

Weekly Wrap: ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਹੈ ਇਹ ਤਸਵੀਰ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਦੇ ਮੂੰਹ ਤੇ ਥੱਪੜ ਦਾ ਨਿਸ਼ਾਨ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਅਦਾਕਾਰ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਹੈ ਇਹ ਤਸਵੀਰ

ਅਖਿਲੇਸ਼ ਯਾਦਵ ਨੇ ਚੰਦਰ ਬਾਬੂ ਨਾਇਡੂ ਨਾਲ ਕੀਤੀ ਮੁਲਾਕਾਤ?

ਸੋਸ਼ਲ ਮੀਡਿਆ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਟੀਡੀਪੀ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਦੀ ਇੱਕ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਨੇਤਾ 2024 ਦੀਆਂ ਆਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਦੂਜੇ ਨੂੰ ਮਿਲੇ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਗੌਰਤਲਬ ਹੈ ਕਿ ਉਸ ਸਮੇਂ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਐਨਡੀਏ ਤੋਂ ਵੱਖ ਹੋ ਗਏ ਸਨ ਅਤੇ ਕਈ ਵਿਰੋਧੀ ਨੇਤਾਵਾਂ ਨੂੰ ਮਿਲ ਰਹੇ ਸਨ ਤਾਂ ਜੋ ਉਹ ਭਾਜਪਾ ਵਿਰੋਧੀ ਗਠਜੋੜ ਬਣਾ ਸਕਣ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਹੈ ਇਹ ਤਸਵੀਰ

ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਨਹੀਂ ਹੈ ਇਹ ਤਸਵੀਰ

 ਸੋਸ਼ਲ ਮੀਡਿਆ ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਦੇ ਮੂੰਹ ਤੇ ਥੱਪੜ ਦਾ ਨਿਸ਼ਾਨ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਅਦਾਕਾਰ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਦੀ ਹੈ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਅਦਾਕਾਰ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਦੀ ਨਹੀਂ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਹੈ ਇਹ ਤਸਵੀਰ

ਪ੍ਰਾਈਮ ਏਸ਼ੀਆ ਦੇ ਨਿਊਜ਼ ਬੁਲੇਟਿਨ ਦੀ ਵਾਇਰਲ ਹੋ ਰਹੀ ਇਹ ਵੀਡੀਓ ਪੁਰਾਣੀ ਹੈ

ਸੋਸ਼ਲ ਮੀਡੀਆ ‘ਤੇ ਇੱਕ ਨਤੀਜਿਆਂ ਦਾ ਨਿਊਜ਼ ਬੁਲੇਟਿਨ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਨਿਊਜ਼ ਐਂਕਰ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਅਕਾਲੀ ਦਲ ਸੁੰਘੜ ਗਿਆ ਹੈ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਅਕਾਲੀ ਦਲ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਇਹ ਵੀਡੀਓ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜ਼ਿਆਂ ਦਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਹੈ ਇਹ ਤਸਵੀਰ

ਨਿਊਜ਼ 24 ਨੇ ਲੋਕ ਸਭਾ ਚੋਣਾਂ ਵਿਚ ਸੱਟੇਬਾਜ਼ੀ ਦੇ ਬਾਜ਼ਾਰਾਂ ਦੀ ਭਵਿੱਖਬਾਣੀ ਵਾਲੇ ਗ੍ਰਾਫਿਕਸ ਜਾਰੀ ਕੀਤੇ?

ਸੋਸ਼ਲ ਮੀਡਿਆ ਤੇ ਨਿਊਜ਼ 24 ਦਾ ਇੱਕ ਕਥਿਤ ਗ੍ਰਾਫਿਕ ਵਾਇਰਲ ਹੋ ਰਿਹਾ ਹੈ। ਇਸ ਗ੍ਰਾਫਿਕ ਵਿੱਚ ਲੋਕ ਸਭਾ ਚੋਣਾਂ ਦੀ ਸੱਟੇਬਾਜ਼ੀਆਂ ਦੀਆਂ ਭਵਿੱਖਬਾਣੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਸੱਟੇਬਾਜ਼ਾਂ ਨੇ ਐਨਡੀਏ ਅਤੇ ਭਾਰਤ ਗਠਜੋੜ ਦਰਮਿਆਨ ਸਖ਼ਤ ਟੱਕਰ ਦੱਸੀ। ਨਿਊਜ਼ 24 ਦੇ ਨਾਮ ਤੇ ਵਾਇਰਲ ਹੋ ਰਿਹਾ ਇਹ ਗ੍ਰਾਫਿਕ ਫਰਜ਼ੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular