Authors
Claim
ਇਹ ਵੀਡੀਓ ਜ਼ਾਕਿਰ ਹੁਸੈਨ ਅਤੇ ਨੁਸਰਤ ਫਤਿਹ ਅਲੀ ਖਾਨ ਦੀ ਜੁਗਲਬੰਦੀ ਦਾ ਹੈ।
Fact
ਨਹੀਂ, ਇਸ ਵੀਡੀਓ ‘ਚ ਨੁਸਰਤ ਫਤਿਹ ਅਲੀ ਖਾਨ ਨਾਲ ਜ਼ਾਕਿਰ ਹੁਸੈਨ ਨਹੀਂ ਸਗੋਂ ਪਾਕਿਸਤਾਨੀ ਤਬਲਾ ਵਾਦਕ ਤਾਰੀ ਖਾਨ ਹਨ।
ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਸੋਮਵਾਰ ਨੂੰ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਮਹਾਨ ਸੰਗੀਤਕਾਰ ਨੂੰ ਸ਼ਰਧਾਂਜਲੀ ਦੀਆਂ ਪੋਸਟਾਂ ਦੇ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉਸਤਾਦ ਜ਼ਾਕਿਰ ਹੁਸੈਨ ਅਤੇ ਮਸ਼ਹੂਰ ਗਾਇਕ ਨੁਸਰਤ ਫਤਿਹ ਅਲੀ ਖਾਨ ਦੀ ਜੁਗਲਬੰਦੀ ਦਾ ਹੈ। 28 ਸੈਕਿੰਡ ਦੇ ਵੀਡੀਓ ‘ਚ ਇੱਕ ਗਾਇਕ ਅਤੇ ਇੱਕ ਤਬਲਾ ਵਾਦਕ ਸਟੇਜ ਉੱਤੇ ਇਕੱਠੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ।

Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਕਰਨ ਲਈ Google Lens ਰਾਹੀਂ ਵਾਇਰਲ ਵੀਡੀਓ ਦੇ ਕੀ ਫ੍ਰੇਮਾਂ ਦੀ ਖੋਜ ਕੀਤੀ। ਸਾਨੂੰ ਇਹ ਕਲਿਪ ‘ਨੁਸਰਤ ਔਨਲਾਈਨ ਬਲਾਗ’ ਵੈਬਸਾਈਟ ‘ਤੇ ਪ੍ਰਕਾਸ਼ਤ ਇਕ ਲੇਖ ਵਿਚ ਮਿਲੀ। ‘ਨੁਸਰਤ ਫਤਿਹ ਅਲੀ ਖਾਨ ਅਤੇ ਉਸਤਾਦ ਤਾਰੀ ਖਾਨ ਦੀ ਅਦਭੁਤ ਜੁਗਲਬੰਦੀ’ ਭਾਗ 1′ ਸਿਰਲੇਖ ਨਾਲ ਪ੍ਰਕਾਸ਼ਿਤ ਲੇਖ ਵਿੱਚ ਵਾਇਰਲ ਕਲਿੱਪ ਦੇ ਦ੍ਰਿਸ਼ ਨਾਲ ਮੇਲ ਖਾਂਦੀ ਤਸਵੀਰ ਵੀ ਸ਼ਾਮਲ ਹੈ। ਇਸ ਤਸਵੀਰ ਦੇ ਨਾਲ ਦੱਸਿਆ ਗਿਆ ਹੈ ਕਿ ਇਹ 1992-1994 ਦੇ ਦੌਰਾਨ ਅਮਰੀਕਾ ਦੇ ਵਿੱਚ ਨੁਸਰਤ ਫਤਿਹ ਅਲੀ ਖਾਨ ਅਤੇ ਤਾਰੀ ਖਾਨ ਵਿਚਕਾਰ ਹੋਈ ਅਦਭੁਤ ਜੁਗਲਬੰਦੀ ਦਾ ਸੀਨ ਹੈ।
ਹੇਠਾਂ ਵਾਇਰਲ ਕਲਿੱਪ ਅਤੇ ਫੋਟੋ ਵਿਚਕਾਰ ਤੁਲਨਾ ਦੇਖੋ।
ਆਪਣੀ ਜਾਂਚ ਦੇ ਦੌਰਾਨ ਸਾਨੂੰ 17 ਫਰਵਰੀ, 2017 ਨੂੰ DESIblitz ਯੂ ਟਿਊਬ ਚੈਨਲ ‘ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ ਵਾਇਰਲ ਕਲਿੱਪ ਵਰਗਾ ਇੱਕ ਵੀਡੀਓ ਮਿਲਿਆ। ਵੀਡੀਓ ਦਾ ਸਿਰਲੇਖ ਸੀ,”ਤਬਲਾ ਵਾਦਕ ਉਸਤਾਦ ਤਾਰੀ ਖਾਨ”।
ਜਾਂਚ ਕਰਨ ‘ਤੇ ਅਸੀਂ ਪਾਇਆ ਕਿ ਇਸ ਵੀਡੀਓ ਦਾ ਲੰਬਾ ਵਰਜ਼ਨ ਸਾਲਾਂ ਤੋਂ ਡਿਜੀਟਲ ਪਲੇਟਫਾਰਮਾਂ ‘ਤੇ ਉਪਲਬਧ ਹੈ। ਪੁਰਾਣੀਆਂ ਪੋਸਟਾਂ ਵਿੱਚ ਵੀ ਇਸ ਨੂੰ ਨੁਸਰਤ ਫਤਿਹ ਅਲੀ ਖਾਨ ਅਤੇ ਤਾਰੀ ਖਾਨ ਦੀ ਜੁਗਲਬੰਦੀ ਦੱਸਕੇ ਹੀ ਸ਼ੇਅਰ ਕੀਤਾ ਕੀਤਾ ਗਿਆ ਹੈ।ਵਾਇਰਲ ਕਲਿੱਪ 30 ਅਗਸਤ, 2019 ਨੂੰ ਫੇਸਬੁੱਕ ਪੇਜ @musicalseton ਦੁਆਰਾ ਸ਼ੇਅਰ ਕੀਤਾ ਗਿਆ ਸੀ। ਇੱਕ ਪੋਸਟ ਵਿੱਚ ਲਗਭਗ 4:50 ਮਿੰਟਾਂ ‘ਤੇ ਵਾਇਰਲ ਕਲਿਪ ਵਾਲਾ ਹਿੱਸਾ ਦੇਖਿਆ ਜਾ ਸਕਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਵੀਡੀਓ ਦੀ ਸ਼ੁਰੂਆਤ ‘ਚ ਨੁਸਰਤ ਫਤਿਹ ਅਲੀ ਖਾਨ ਤਬਲਾ ਵਾਦਕ ਨੂੰ ਅਬਦੁਲ ਸੱਤਾਰ ਤਾਰੀ ਦੱਸਦੇ ਰੂਪ ‘ਚ ਪੇਸ਼ ਕਰਦੇ ਨਜ਼ਰ ਆ ਰਹੇ ਹਨ। ਅਬਦੁਲ ਸੱਤਾਰ ਖਾਨ ਜਿਹਨਾਂ ਨੂੰ ਉਸਤਾਦ ਤਾਰੀ ਖਾਨ ਵੀ ਕਿਹਾ ਜਾਂਦਾ ਹੈ, ਇੱਕ ਪਾਕਿਸਤਾਨੀ ਤਬਲਾ ਵਾਦਕ ਅਤੇ ਗਾਇਕ ਹਨ। ਪੋਸਟਾਂ ਇੱਥੇ,ਇੱਥੇ ਅਤੇ ਇੱਥੇ ਦੇਖੀਆਂ ਜਾ ਸਕਦੀਆਂ ਹਨ ।
Conclusion
ਵਾਇਰਲ ਦਾਅਵਾ ਫਰਜ਼ੀ ਹੈ। ਇਸ ਵੀਡੀਓ ‘ਚ ਜ਼ਾਕਿਰ ਹੁਸੈਨ ਨਹੀਂ ਸਗੋਂ ਪਾਕਿਸਤਾਨੀ ਤਬਲਾ ਵਾਦਕ ਤਾਰੀ ਖਾਨ ਹਨ ਅਤੇ ਨੁਸਰਤ ਫਤਿਹ ਅਲੀ ਖਾਨ ਹਨ।
Result: False
Sources
Article By Nusrat Online Blog, Dated October 15, 2012
YouTube Video By @DESIblitz, Dated February 17, 2017
Facebook Post By @musicalseton, Dated August 30, 2019
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।