ਸ਼ੁੱਕਰਵਾਰ, ਫਰਵਰੀ 26, 2021
ਸ਼ੁੱਕਰਵਾਰ, ਫਰਵਰੀ 26, 2021
Home Fact Checks ਸਾਦੇ ਕੱਪੜਿਆਂ ਵਿੱਚ ਪੁਲਿਸ ਕਰਮੀ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ...

ਸਾਦੇ ਕੱਪੜਿਆਂ ਵਿੱਚ ਪੁਲਿਸ ਕਰਮੀ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਸ਼ੇਅਰ

ਸੋਸ਼ਲ ਮੀਡੀਆ ਤੇ ਸਾਦੇ ਕੱਪੜਿਆਂ ਵਿੱਚ ਇਕ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੇ ਬੁਲੇਟ ਪਰੂਫ਼ ਜੈਕੇਟ ਅਤੇ ਹੱਥ ਵਿਚ ਡੰਡਾ ਫੜਿਆ ਹੋਇਆ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਪੁਲਿਸ ਕਰਮੀ ਨਹੀਂ ਹੈ।

https://www.facebook.com/stylishsinghsandkaurs/posts/3055470584686736

ਵਾਇਰਲ ਹੋ ਰਹੀ ਤਸਵੀਰ ਨੂੰ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਦੇ ਸਬੰਧ ਵਿਚ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਯੂਜ਼ਰ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ,”ਦਿੱਲੀ ਪੁਲਿਸ ਕਿੰਨੀ ਤਨਦੇਹੀ ਨਾਲ ਕੰਮ ਕਰਦੀ ਹੈ, ਕੀ ਬਚਾਰਿਆਂ ਨੂੰ ਵਰਦੀਆਂ ਪਾਉਣ ਦਾ ਸਮਾਂ ਨਹੀਂ ਮਿਲਿਆ, ਉਹ ਜੀਨਸ ਸਵੈਟਰ ਪਾ ਕੇ ਹੀ ਡਿਊਟੀ ਆ ਗਏ?”

https://www.facebook.com/khattrachamkaur/photos/a.689453424420136/3961399877225458/

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ।

Fact Check/Verification 

ਨਿਊਜ਼ਚੈਕਰ ਨੇ ਇਸ ਤੋਂ ਪਹਿਲਾਂ ਵੀ ਇਸ ਤਸਵੀਰ ਨੂੰ ਫੈਕਟ ਚੈੱਕ ਕੀਤਾ ਹੈ। ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਅਸਲ ਵਿਚ ਦਿੱਲੀ ਪੁਲਸ ਦੀ ਐਂਟੀ ਥੈਫਟ ਸਕਾਡ ਦਾ ਮੁਲਾਜ਼ਮ, ਅਰਵਿੰਦ ਕੁਮਾਰ ਹੈ।

ਤੁਸੀਂ ਸਾਡੇ ਵੱਲੋਂ ਕੀਤੇ ਗਏ ਫੈਕਟ ਚੈੱਕ ਨੂੰ ਇੱਥੇ ਪੜ੍ਹ ਸਕਦੇ ਹੋ।

ਦਿੱਲੀ ਪੁਲੀਸ ਨੇ ਆਪਣੇ ਟਵੀਟ ਦੇ ਜ਼ਰੀਏ ਦੱਸਿਆ  ਸੀ ਕਿ ਵਾਇਰਲ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਭਾਜਪਾ ਜਾਂ ਏਬੀਵੀਪੀ ਦਾ ਮੈਂਬਰ ਨਹੀਂ ਸਗੋਂ ਦਿੱਲੀ ਪੁਲੀਸ ਦਾ ਮੁਲਾਜ਼ਮ ਹੈ।

ਦਿੱਲੀ ਪੁਲੀਸ ਨੇ ਆਪਣੇ ਬਿਆਨ ਵਿੱਚ ਵੀ ਸਪਸ਼ਟ ਕੀਤਾ ਸੀ ਕਿ ਤਸਵੀਰ ਵਿੱਚ ਦਿਖਾਈ ਦੇ ਰਹੇ ਵਿਅਕਤੀ ਅਰਵਿੰਦ ਕੁਮਾਰ ਇਕ ਕਾਂਸਟੇਬਲ ਹੈ ਜਿਸ ਨੂੰ ਜਾਮੀਆ ਵਿਚ ਹੋਈ ਹਿੰਸਾ ਦੇ ਦੌਰਾਨ ਨਿਊ ਫ਼ਰੈਂਡਜ਼ ਕਾਲੋਨੀ ਵਿੱਚ ਤੈਨਾਤ ਕੀਤਾ ਗਿਆ ਸੀ।

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ। ਤਸਵੀਰ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਅਸਲ ਦੇ ਵਿਚ ਦਿੱਲੀ ਪੁਲਿਸ ਦਾ ਮੁਲਾਜ਼ਮ ਹੈ।

Result: False

Sources

https://twitter.com/DCPSEastDelhi/status/1207070525568110592

https://newschecker.in/english/aats-cop-arvind-kumar-misidentified-as-abvp-member-bharat-sharma/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Avatar
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular