ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact Checkਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ...

ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇੱਕ ਸੜਕ ਦੇ ਕਿਨਾਰੇ ਲੱਗੇ ਬੋਰਡ ਦੀ ਤਸਵੀਰ ਵਾਇਰਲ ਹੋ ਰਹੀ ਹੈ।ਵਾਇਰਲ ਹੋ ਰਹੀ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਸ਼ਹਿਰ ਮੋਗਾ ਵਿਚ ਸਥਾਪਿਤ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਐਗਰੀ ਲੌਜਿਸਟਿਕ ਲਿਮਟਿਡ ਦੇ ਰਸਤੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਬੋਰਡ ਦੀ ਤਸਵੀਰ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਮੋਗਾ ਵਿਖੇ ਅਡਾਨੀ ਐਗਰੀ ਲੌਜਿਸਟਿਕ ਲਿਮਟਿਡ ਹਾਲ ਹੀ ਦੇ ਵਿੱਚ ਸੰਸਦ ‘ਚ ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਤੁਰੰਤ ਬਾਅਦ ਬਣਾਈ ਗਈ ਹੈ।

ਅਸੀਂ ਪਾਇਆ ਕਿ ਸੰਸਦ ਵਿੱਚ ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਵਾਇਰਲ ਤਸਵੀਰ ਨੂੰ ਵਿਅੰਗ ਦੇ ਤੌਰ ਤੇ ਵੀ ਸ਼ੇਅਰ ਕੀਤਾ।

Fact Check/Verification

ਕੇਂਦਰ ਸਰਕਾਰ ਦੁਆਰਾ ਕਿਸਾਨ ਆਰਡੀਨੈਂਸ ਬਿੱਲ ਪਾਸ ਕਰਨ ਤੋਂ ਬਾਅਦ ਜਿੱਥੇ ਸੋਸ਼ਲ ਮੀਡੀਆ ਤੇ ਮੁੱਦਾ ਗਰਮ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਅਤੇ ਕਈ ਕਿਸਾਨ ਯੂਨੀਅਨਾਂ ਨੇ ਸੜਕ ਉੱਤੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

ਇੱਕ ਤਰਫ਼ ਕੇਂਦਰ ਸਰਕਾਰ ਇਸ ਬਿੱਲ ਤੋਂ ਕਿਸਾਨਾਂ ਨੂੰ ਹੋਣ ਵਾਲੇ ਫਾਇਦੇ ਦੱਸ ਰਹੀ ਹੈ ਤਾਂ ਉੱਥੇ ਹੀ ਵਿਰੋਧੀ ਪਾਰਟੀਆਂ ਇਸ ਨਵੇਂ ਕਿਸਾਨ ਆਰਡੀਨੈਂਸ ਬਿੱਲ ਨੂੰ ਕਿਸਾਨਾਂ ਦੇ ਲਈ ਘਾਤਕ ਦੱਸ ਰਹੇ ਹਨ।

ਇਸ ਸੋਸ਼ਲ ਮੀਡੀਆ ਤੇ ਕਈ ਯੂਜ਼ਰਾਂ ਦੁਆਰਾ ਅਡਾਨੀ ਐਗਰੀ ਲੌਜਿਸਟਿਕ ਲਿਮਟਿਡ ਦੇ ਬੋਰਡ ਦੀ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਸਦ ਦੇ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਰਾਤੋ ਰਾਤ ਹੀ ਅਡਾਨੀ ਗਰੁੱਪ ਨੇ ਇਹ ਕੰਪਨੀ ਤਿਆਰ ਕਰਨ ਲਈ ਹੈ।

ਅਸੀਂ ਇਸ ਤਸਵੀਰ ਅਤੇ ਦਾਅਵੇ ਦੀ ਸੱਚਾਈ ਜਾਨਣ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਖੋਜਣੀ ਸ਼ੁਰੂ ਕੀਤੀ ਕਿ ਅਡਾਨੀ ਗਰੁੱਪ ਦੀ ਇਹ ਕੰਪਨੀ ਹਾਲ ਹੀ ਦੇ ਵਿੱਚ ਬਣੀ ਹੈ?

ਅਸੀਂ ਗੂਗਲ ਤੇ ਅਡਾਨੀ ਐਗਰੀ ਲੌਜਿਸਟਿਕ ਲਿਮਟਿਡ ਨਾਮ ਤੋਂ ਖੋਜਿਆ। ਇਸ ਦੌਰਾਨ ਸਾਨੂੰ ਗੂਗਲ ਤੇ www.adaniagrilogostics.com ਨਾਮ ਦੀ ਵੈੱਬਸਾਈਟ ਮਿਲੀ।

ਵੈੱਬਸਾਈਟ ਨੂੰ ਖੰਗਾਲਣ ਤੋਂ ਬਾਅਦ ਪਤਾ ਚੱਲਿਆ ਕਿ ਅਡਾਨੀ ਐਗਰੀ ਲੌਜਿਸਟਿਕ ਇੱਕ ਖੇਤੀਬਾੜੀ ਕੰਪਨੀ ਹੈ ਜੋ ਅਨਾਜ ਦਾ ਥੋਕ ਦੇ ਵਿੱਚ ਭੰਡਾਰ ਕਰਦੀ ਹੈ।ਵੈੱਬਸਾਈਟ ਤੇ ਅੱਗੇ ਇਹ ਜਾਣਕਾਰੀ ਦਿੱਤੀ ਹੈ ਕਿ ਸਾਲ 2007 ਵਿੱਚ ਇਸ ਕੰਪਨੀ ਨੇ ਭਾਰਤੀ ਭੋਜਨ ਨਿਗਮ ਦਿੱਲੀ ਭਾਰਤ ਦਾ ਪਹਿਲਾ ਆਧੁਨਿਕ ਅਨਾਜ ਭੰਡਾਰਨ ਦਾ ਢਾਂਚਾ ਬਣਾਇਆ ਸੀ। ਇਸ ਨਾਲ ਹੀ ਦੱਸਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਕੰਪਨੀ ਅਨਾਜ ਦੇ ਭੰਡਾਰਨ ਦੇ ਲਈ ਸਾਈਲੋ ਦਾ ਨਿਰਮਾਣ ਕਰਵਾ ਚੁੱਕੀ ਹੈ। 

ਖੋਜ ਦੇ ਦੌਰਾਨ ਅਸੀਂ whoiswho ਦੀ ਸਹਾਇਤਾ ਨਾਲ ਇਹ ਵੀ ਪਤਾ ਲਗਾਇਆ ਕਿ ਗੂਗਲ ਤੇ ਮਿਲੀ ਅਡਾਨੀ ਐਗਰੀ ਲੌਜਿਸਟਿਕ ਦੀ ਵੈੱਬਸਾਈਟ ਕਿੰਨੀ ਪੁਰਾਣੀ ਹੈ। ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਇਹ ਵੈੱਬਸਾਈਟ ਸਾਲ 2014 ਵਿੱਚ ਬਣਾਈ ਗਈ ਸੀ।

ਪੜਤਾਲ ਦੇ ਦੌਰਾਨ ਸਾਨੂੰ ਭਾਰਤ ਸਰਕਾਰ ਦੀ ਭੋਜਨ ਅਤੇ ਸਰਵਜਨਿਕ ਵਿਤਰਣ ਵਿਭਾਗ ਦੀ ਵੈੱਬਸਾਈਟ ਮਿਲੀ ਜਿੱਥੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤੀ ਭੋਜਨ ਨਿਗਮ ਭੰਡਾਰਨ ਆਪਣੀ ਸ਼ਮਤਾ ਨੂੰ ਵਧਾਉਣ ਦੇ ਲਈ ਭੋਜਨ ਅਤੇ ਸਰਵਜਨਿਕ ਵਿਤਰਣ ਵਿਭਾਗ ਸਾਈਲੋ ਦਾ ਨਿੱਜੀ ਨਿਵੇਸ਼ਕਾਂ ਦੇ ਵੱਲੋਂ ਨਿਰਮਾਣ ਕਰਵਾ ਰਿਹਾ ਹੈ।

ਖੋਜ ਦੇ ਦੌਰਾਨ ਸਾਨੂੰ ਇੰਡੀਅਨ ਐਕਸਪ੍ਰੈੱਸ ਦੀ ਵੈੱਬਸਾਈਟ ਤੇ ਸਾਲ 2015 ਦੀ ਇੱਕ ਰਿਪੋਰਟ ਮਿਲੀ ਜਿੱਥੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਡਾਨੀ ਗਰੁੱਪ ਦਾ ਪੰਜਾਬ ਦੇ ਮੋਗਾ ਸ਼ਹਿਰ ਵਿਚ ਪਹਿਲਾਂ ਤੋਂ ਹੀ ਦੋ ਲੱਖ ਮੀਟ੍ਰਿਕ ਟਨ ਦਾ ਸਾਈਲੋ ਹੈ।

ਵੈੱਬਸਾਈਟ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਅਡਾਨੀ ਗੁਰੱਪ ਦਾ ਸਾਈਲੋ ਪੰਜਾਬ ਦੇ ਸ਼ਹਿਰ ਮੋਗਾ ਵਿੱਚ ਸਾਲ 2015 ਇੱਕ ਤੋਂ ਪਹਿਲਾਂ ਦਾ ਹੀ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਅਸੀਂ ਪਾਇਆ ਕਿ ਵਾਇਰਲ ਤਸਵੀਰ ਤੇ ਵਿੱਚ ਵੀ ਪੰਜਾਬ ਦੇ ਸ਼ਹਿਰ ਮੋਗਾ ਦਾ ਹੀ ਜ਼ਿਕਰ ਕੀਤਾ ਗਿਆ ਹੈ।

ਸਟੀਕ ਜਾਣਕਾਰੀ ਦੇ ਲਈ ਅਸੀਂ ਮੋਗਾ ਸ਼ਹਿਰ ਵਿੱਚ ਸਥਿਤ ਅਡਾਨੀ ਗਰੁੱਪ ਦੇ ਸਾਈਲੋ ਨੂੰ ਗੂਗਲ ਅਰਥ ਟੂਲ ਨਾਲ ਖੰਗਾਲਿਆ। ਇਸ ਦੌਰਾਨ ਗੂਗਲ ਅਰਥ ਤੇ ਸਾਨੂੰ ਮਿਲੀ ਤਸਵੀਰ ਤੋਂ ਇਹ ਪਤਾ ਚੱਲਿਆ ਕਿ ਸਾਈਲੋ ਦਾ ਨਿਰਮਾਣ ਰਾਤੋ ਰਾਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਾਈਲੋ ਹਜ਼ਾਰਾਂ ਹੀ ਟਨ ਦੇ ਕਈ ਸਟੀਲ ਦੇ ਕੰਟੇਨਰਾਂ ਦਾ ਸਮੂਹ ਹੈ ਜਿਸ ਨੂੰ ਇੱਕ ਦਿਨ ਜਾਂ ਰਾਤ ਵਿੱਚ ਬਣਾਉਣਾ ਨਾਮੁਮਕਿਨ ਹੈ।

ਖੋਜ ਦੇ ਦੌਰਾਨ ਸਾਨੂੰ ਗੂਗਲ ਅਰਥ ਤੇ ਵਾਇਰਲ ਹੋ ਰਹੀ ਬੋਰਡ ਦੀ ਤਸਵੀਰ ਵੀ ਮਿਲੀ ਜਿੱਥੇ ਇਸ ਤਸਵੀਰ ਨੂੰ ਸਾਲ 2016 ਵਿੱਚ ਅਪਲੋਡ ਕੀਤਾ ਗਿਆ ਸੀ।

Conclusion


ਸਾਡੀ ਪੜਤਾਲ ਵਿੱਚ ਇਹ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਹਾਲੀਆ ਕਿਸਾਨ ਬਿੱਲ ਨਾਲ ਸਬੰਧਿਤ ਨਹੀਂ ਹੈ ਅਤੇ ਅਡਾਨੀ ਐਗਰੀ ਲਾਜਿਸਟਿਕ ਲਿਮਟਿਡ ਕੋਈ ਨਵੀਂ ਬਣਾਈ ਹੋਈ ਕੰਪਨੀ ਨਹੀਂ ਹੈ। ਇਹ ਕੰਪਨੀ ਕਈ ਸਾਲਾਂ ਤੋਂ ਭੰਡਾਰਨ ਦਾ ਕੰਮ ਕਰ ਰਹੀ ਹੈ।

Result:Misleading

Sources

https://www.adaniagrilogistics.com/

https://earth.google.com/web/search/Adani+Agri+Logistics+Limited,+Moga,+Punjab/@30.8284024,75.0694942,220.06901531a,891.89132117d,35y,0h,45t,0r/data=CpUBGmsSZQolMHgzOTFhMDZiNmRjMWVlOGUzOjB4ZjBjNTQwNjVhMjU2ODA4NRmL7f8tEtQ-QCG_EM2XcsRSQCoqQWRhbmkgQWdyaSBMb2dpc3RpY3MgTGltaXRlZCwgTW9nYSwgUHVuamFiGAMgASImCiQJn3xox-eZNkARjlAY2SOHNkAZZjznUb0YVkAhQ963na4TVkA

https://dfpd.gov.in/peg-storage-scheme-hi.htm

https://indianexpress.com/article/cities/chandigarh/months-after-first-family-spat-adani-group-makes-bid-for-silo-project/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular