ਸ਼ੁੱਕਰਵਾਰ, ਅਪ੍ਰੈਲ 19, 2024
ਸ਼ੁੱਕਰਵਾਰ, ਅਪ੍ਰੈਲ 19, 2024

HomeFact Checkਐਡ ਸ਼ੂਟਿੰਗ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ

ਐਡ ਸ਼ੂਟਿੰਗ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਮ੍ਰਿਤਕ ਸ਼ਖਸ ਅੰਤਿਮ ਸੰਸਕਾਰ ਤੋਂ ਪਹਿਲਾਂ ਜਿਉਂਦਾ ਹੋ ਗਿਆ।

https://www.facebook.com/521760237920590/videos/729241401016128/

Fact Check/Verification

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਮ੍ਰਿਤਕ ਸ਼ਖਸ ਅੰਤਿਮ ਸੰਸਕਾਰ ਤੋਂ ਪਹਿਲਾਂ ਜਿਊਂਦਾ ਹੋ ਗਿਆ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇੱਕ ਫੇਸਬੁੱਕ ਪੇਜ਼ ਨੇ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਲਿਖਿਆ,” ਇਸ ਬੰਦੇ ਦਾ ਸੰਸਕਾਰ ਕਰਨ ਚੱਲੇ ਸੀ ਪਰ ਗੇਟ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹ ਬੰਦਾ ਇਕਦਮ ਉੱਠ ਗਿਆ”

https://www.facebook.com/yabhlee/posts/3175081045923842

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ।ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਵੀਡੀਓ ਨੂੰ ਫਰਜ਼ੀ ਦੱਸਿਆ।

ਅਸੀਂ ਪਾਇਆ ਕਿ ਕੁਝ ਸੋਸ਼ਲ ਮੀਡੀਆ ਯੂਜ਼ਰਾਂ ਨੇ ਦੱਸਿਆ ਕਿ ਇਹ ਇੱਕ ਐਡ ਸ਼ੂਟਿੰਗ ਦਾ ਵੀਡੀਓ ਹੈ ਜੋ ਸਵੱਛ ਭਾਰਤ ਅਭਿਆਨ ਨੂੰ ਲੈ ਕੇ ਸ਼ੂਟ ਕੀਤਾ ਗਿਆ ਸੀ। ਉੱਥੇ ਹੀ ਇੱਕ ਯੂਜ਼ਰ ਨੇ ਲਿਖਿਆ ਕਿ ਇਹ ਮਾਮਲਾ ਜ਼ਿਲ੍ਹਾ ਭੀਲਵਾੜਾ ਦੇ ਅਧੀਨ ਪੈਂਦੇ ਪਿੰਡ ਮਹਿੰਦਰਗੜ੍ਹ ਦਾ ਹੈ।

ਹੁਣ ਅਸੀਂ ਗੂਗਲ ਤੇ ਕੁਝ ਕੀ ਵਰਡਜ਼ ਦੀ ਮਦਦ ਨਾਲ ਇਸ ਵੀਡੀਓ ਦੇ ਪਿੱਛੇ ਅਸਲ ਮਾਮਲੇ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਦੈਨਿਕ ਭਾਸਕਰ ਤੇ ਇਸ ਮਾਮਲੇ ਨੂੰ ਲੈ ਕੇ ਜੁੜੀ ਖਬਰ ਮਿਲੀ।ਰਿਪੋਰਟ ਦੇ ਮੁਤਾਬਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਸਲ ਦੇ ਵਿੱਚ ਇੱਕ ਐਡ ਸ਼ੂਟਿੰਗ ਦੀ ਵੀਡੀਓ ਹੈ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।ਵਾਇਰਲ ਹੋ ਰਹੀ ਵੀਡੀਓ ਅਸਲ ਦੇ ਵਿੱਚ ਇੱਕ ਐਡ ਸ਼ੂਟਿੰਗ ਦੀ ਵੀਡੀਓ ਹੈ।

Result:Misleading

Sources

https://www.bhaskar.com/local/rajasthan/bhilwara/news/the-video-of-the-dead-alive-in-the-mexdham-of-the-deceased-is-viral-in-fact-this-ad-shooting-127613155.html

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular